ਵਿਨੋਦ ਕਾਂਬਲੀ ਦੀ ਸੁਨੀਲ ਗਾਵਸਕਰ ਕਰਨਗੇ ਮਦਦ

By : JUJHAR

Published : Apr 15, 2025, 2:59 pm IST
Updated : Apr 15, 2025, 2:59 pm IST
SHARE ARTICLE
Sunil Gavaskar will help Vinod Kambli
Sunil Gavaskar will help Vinod Kambli

ਚੈਂਪੀਅਨ ਫਾਊਂਡੇਸ਼ਨ ਵਲੋਂ ਕਾਂਬਲੀ ਨੂੰ ਹਰ ਮਹੀਨੇ 30,000 ਰੁਪਏ ਦਿਤੇ ਜਾਣਗੇ

ਵਿਨੋਦ ਕਾਂਬਲੀ ਕਾਫ਼ੀ ਸਮੇਂ ਬੀਮਾਰ ਚੱਲ ਰਹੇ ਹਨ ਜਿਸ ਕਰ ਕੇ ਉਹ ਕੋਈ ਕੰਮ ਵੀ ਨਹੀਂ ਕਰ ਪਾਉਂਦੇ ਤੇ ਜੋ ਪੈਨਸ਼ਨ ਆਉਂਦੀ ਹੈ ਉਸ ਨਾਲ ਘਰ ਦਾ ਗੁਜਾਰਾ ਨਹੀਂ ਚੱਲਦਾ। ਇਸੇ ਕਰ ਕੇ ਹੁਣ ਵਿਨੋਦ ਕਾਂਬਲੀ ਨੂੰ ਸੁਨੀਲ ਗਾਵਸਕਰ ਦੇ ਚੈਂਪੀਅਨ ਫਾਊਂਡੇਸ਼ਨ ਵਲੋਂ ਮਦਦ ਕੀਤੀ ਜਾਵੇਗੀ। ਦਸ ਦਈਏ ਕਿ 53 ਸਾਲਾ ਕਾਂਬਲੀ ਨੂੰ ਹੁਣ ਆਪਣੀ ਬਾਕੀ ਦੀ ਜ਼ਿੰਦਗੀ ਲਈ ਹਰ ਮਹੀਨੇ ਪੈਸੇ ਮਿਲਣਗੇ।

ਇਸ ਦੀ ਸ਼ੁਰੂਆਤ 1 ਅਪ੍ਰੈਲ ਤੋਂ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਵਿਨੋਦ ਕਾਂਬਲੀ ਸੁਨੀਲ ਗਾਵਸਕਰ ਦੇ ਚੈਂਪੀਅਨ ਫਾਊਂਡੇਸ਼ਨ ਡੇਸ਼ਨ ਤੋਂ ਮਦਦ ਪ੍ਰਾਪਤ ਕਰਨ ਵਾਲੇ ਦੂਜੇ ਕ੍ਰਿਕਟਰ ਹੋਣਗੇ। ਵਿਨੋਦ ਕਾਂਬਲੀ ਨੂੰ ਸਹਾਇਤਾ ਦੇ ਤਹਿਤ ਪੂਰੀ ਜ਼ਿੰਦਗੀ ਲਈ ਹਰ ਮਹੀਨੇ 30,000 ਰੁਪਏ ਦਿਤੇ ਜਾਣਗੇ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਪੂਰੇ ਸਾਲ ਲਈ ਡਾਕਟਰੀ ਖਰਚੇ ਵਜੋਂ 30,000 ਰੁਪਏ ਵੱਖਰੇ ਤੌਰ ’ਤੇ ਵੀ ਮਿਲਣਗੇ।

ਸੁਨੀਲ ਗਾਵਸਕਰ ਦੀ ਚੈਂਪੀਅਨ ਫਾਊਂਡੇਸ਼ਨ 1999 ਵਿਚ ਲੋੜਵੰਦ ਅੰਤਰਰਾਸ਼ਟਰੀ ਕ੍ਰਿਕਟਰਾਂ ਦੀ ਮਦਦ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ। ਇਕ ਰਿਪੋਰਟ ਅਨੁਸਾਰ ਅਨੁਸਾਰ, ਫਾਊਂਡੇਸ਼ਨ ਵਲੋਂ ਵਿਨੋਦ ਕਾਂਬਲੀ ਨੂੰ ਪ੍ਰਤੀ ਮਹੀਨਾ 30000 ਰੁਪਏ ਦੇਣ ਦੀ ਪ੍ਰਕਿਰਿਆ 1 ਅਪ੍ਰੈਲ ਤੋਂ ਲਾਗੂ ਕੀਤੀ ਗਈ ਹੈ। 53 ਸਾਲਾ ਕਾਂਬਲੀ ਨੂੰ ਇਹ ਪੈਸਾ ਉਦੋਂ ਤਕ ਮਿਲਦਾ ਰਹੇਗਾ ਜਦੋਂ ਤਕ ਉਹ ਜ਼ਿੰਦਾ ਰਹਿਣਗੇ।

ਇਸ ਤੋਂ ਇਲਾਵਾ, ਉਨ੍ਹਾਂ ਨੂੰ ਮਿਲਣ ਵਾਲੇ 30,000 ਰੁਪਏ ਦੇ ਸਾਲਾਨਾ ਡਾਕਟਰੀ ਖਰਚੇ ਵੱਖਰੇ ਹੋਣਗੇ। ਸੁਨੀਲ ਗਾਵਸਕਰ 11 ਜਨਵਰੀ ਨੂੰ ਵਾਨਖੇੜੇ ਸਟੇਡੀਅਮ ਦੀ 50ਵੀਂ ਵਰ੍ਹੇਗੰਢ ‘ਤੇ ਵਿਨੋਦ ਕਾਂਬਲੀ ਨੂੰ ਮਿਲੇ ਸਨ। ਉਸ ਦੌਰਾਨ, ਕਾਂਬਲੀ ਗਾਵਸਕਰ ਦੇ ਪੈਰ ਛੂਹਦੇ ਹੋਏ ਭਾਵੁਕ ਹੋ ਗਏ। ਉਸ ਮੀਟਿੰਗ ਤੋਂ ਬਾਅਦ, ਸੁਨੀਲ ਗਾਵਸਕਰ ਦੇ ਫਾਊਂਡੇਸ਼ਨ ਦਾ ਇਹ ਫ਼ੈਸਲਾ ਸਵਾਗਤਯੋਗ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement