
ਕ੍ਰੋਏਸ਼ੀਆ ਦੇ ਵਿਸ਼ਵ ਕੱਪ ਖਿਡਾਰੀ ਈਗੋਰ ਸਟਿਮਾਚ ਨੂੰ ਦੋ ਸਾਲ ਲਈ ਭਾਰਤੀ ਫੁੱਟਬਾਲ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਹੈ...
ਨਵੀਂ ਦਿੱਲੀ : ਕ੍ਰੋਏਸ਼ੀਆ ਦੇ ਵਿਸ਼ਵ ਕੱਪ ਖਿਡਾਰੀ ਈਗੋਰ ਸਟਿਮਾਚ ਨੂੰ ਦੋ ਸਾਲ ਲਈ ਭਾਰਤੀ ਫੁੱਟਬਾਲ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਹੈ। ਜਨਵਰੀ ਵਿਚ ਏਐਫ਼ਸੀ ਏਸ਼ੀਆਈ ਕੱਪ ਤੋਂ ਬਾਅਦ ਸਟੀਫ਼ਨ ਕੋਂਸਟੇਂਟਾਈਨ ਦੀ ਰਵਾਨਗੀ ਤੋਂ ਬਾਅਦ ਤੋਂ ਹੀ ਭਾਰਤੀ ਟੀਮ ਕੋਚ ਦੇ ਬਿਨ੍ਹਾਂ ਹੈ।
Igor Stamic
ਏਆਈਐਫ਼ਐਫ਼ ਦੀ ਕਾਰਜਕਾਰੀ ਕਮੇਟੀ ਨੇ ਇਹ ਨਿਯੁਕਤੀ ਕੀਤੀ। 51 ਵਰ੍ਹੇ ਦੇ ਸਟਿਮਾਚ ਕਰੋਏਸ਼ੀਆ ਦੀ 1998 ਵਿਸ਼ਵ ਕੱਪ ਟੀਮ ਦੇ ਮੈਂਬਰ ਸਨੀ ਜੋ ਤੀਜੇ ਸਥਾਨ ‘ਤੇ ਰਹੀ ਸੀ। ਉਨ੍ਹਾਂ ਨੂੰ ਕੋਚਿੰਗ, ਫੁੱਟਬਾਲ ਵਿਕਾਸ ਅਤੇ ਢਾਂਚਾ ਤਿਆਰ ਕਰਨੀ ਦਾ 18 ਸਾਲ ਦਾ ਤਜ਼ੁਰਬਾ ਹੈ।