ਪੁਰਤਗਾਲ ਫੁੱਟਬਾਲ ਟੀਮ ਦੇ ਖਿਡਾਰੀ ‘ਰੋਨਾਲਡੋ’ ਨੇ ਖਰੀਦੀ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ
Published : May 3, 2019, 3:49 pm IST
Updated : May 3, 2019, 3:49 pm IST
SHARE ARTICLE
Ronaldo with Bughati car
Ronaldo with Bughati car

ਦਿੱਗਜ ਫੁੱਟਬਾਲਰ ਰੋਨਾਲਡੋ ਨੇ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ ਬੁਗਾਟੀ ਲਾ ਬੇਟੂਰ ਨੋਰੀ ਖਰੀਦੀ ਹੈ

ਰੋਮ : ਦਿੱਗਜ ਫੁੱਟਬਾਲਰ ਰੋਨਾਲਡੋ ਨੇ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ ਬੁਗਾਟੀ ਲਾ ਬੇਟੂਰ ਨੋਰੀ ਖਰੀਦੀ ਹੈ। ਰੋਨਾਲਡੋ ਮਹਿੰਗੀ ਕਾਰ ਦੇ ਸ਼ੌਕੀਨ ਹਨ। ਹਾਲਾਂਕਿ ਬੁਗਾਟੀ ਨੇ ਅਧਿਕਾਰਿਕ ਤੌਰ ‘ਤੇ ਇਸ ਕਾਰ ਦੇ ਮਾਲਕ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੋਸ਼ਲ ਮੀਡੀਆ ਅਨੁਸਾਰ ਪੁਰਤਗਾਲ ਫੁੱਟਬਾਲ ਟੀਮ ਦੇ ਕਪਤਾਨ ਤੇ ਜੁਵੈਂਟਸ ਦੇ ਸੁਪਰਸਟਾਰ ਖਿਡਾਰੀ ਰੋਨਾਲਡੋ ਨੇ ਇਹ ਕਾਰ ਖਰੀਦੀ ਹੈ।

Bugatti CarBugatti Car

ਖ਼ਬਰਾਂ ਦੇ ਅਨੁਸਾਰ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਇਸ ਦੇ ਮਾਲਕ ਵਾਕਸਵੇਗਨ ਸਮੂਹ ਦੇ ਸਾਬਕਾ ਚੇਅਰ ਫਰਡੀਨੈਂਡ ਪੀਚ ਹੈ ਪਰ ਬਾਅਦ ਵਿਚ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਰੋਨਾਲਡੋ ਨੇ ਬੁਗਾਟੀ ਦੀ ਇਹ ਕਾਰ ਖਰੀਦੀ ਹੈ। ਇਸ ਕਾਰ ਦੇ ਲਈ ਲਗਪਗ 11 ਮਿਲੀਅਨ ਯੂਰੋ (86.13 ਕਰੋੜ ਰੁਪਏ) ਦੀ ਰਾਸ਼ੀ ਦਿੱਤੀ ਹੈ। ਜਾਣਕਾਰੀ ਅਨੁਸਾਰ ਰੋਨਾਲਡੋ ਸਾਲ 2021 ਤੱਕ ਇਸ ਕਾਰ ਨੂੰ ਨਹੀਂ ਚਲਾ ਸਕਣਗੇ।

Bugatti CarBugatti Car

ਕੰਪਨੀ ਦੇ ਅਨੁਸਾਰ ਕਾਰ ਵਿਚ ਅਜੇ ਵੀ ਕੁਝ ਮਾਡੀਫਿਕੇਸ਼ਨ ਕੀਤੇ ਜਾਣੇ ਹਨ। ਰੋਨਾਲਡੋ ਕੋਲ ਪਹਿਲਾਂ ਤੋਂ ਹੀ ਕਈ ਲਗਜ਼ਰੀ ਕਾਰਾਂ ਹਨ। ਜਿਸ ਵਿਚ ਇਕ ਮਰਸੀਡੀਜ਼ ਸੀ ਕਲਾਸ ਸਪੋਰਟ ਕੋਪ, ਇਕ ਰੋਲਸ ਰਾਇਸ ਫੇਂਟਮ, ਇਕ ਉਂਜ ਫਰਾਰੀ 599 ਜੀਟੀਓ, ਇਕ ਲੈਂਬੋਰਗਿਨੀ ਅਵੇਂਟਰ ਐਲਪੀ 700-4, ਇਕ ਐਸਟਨ ਮਾਰਟਿਨ ਡੀਬੀ-9, ਇਕ ਮਕਲੋਰਿਨ ਐਮਪੀ 4 12 ਸੀ ਤੇ ਇਕ ਬੈਂਟਲੀ ਕਾਂਟਿਨੈਂਟਲ ਡੀਟੀਸੀ ਸਪੀਡ ਸ਼ਾਮਲ ਹਨ।  

  Bugatti CarBugatti Car

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement