Lockdown ਦੌਰਾਨ Haryana ’ਚ Roadways Buses ਦੀ ਆਵਾਜਾਈ ਸ਼ੁਰੂ   
Published : May 15, 2020, 1:12 pm IST
Updated : May 15, 2020, 1:12 pm IST
SHARE ARTICLE
Haryana becomes first state to run roadways buses during lokdown
Haryana becomes first state to run roadways buses during lokdown

ਹੁਣ ਹਰਿਆਣਾ ਵਿਚ ਵੀ ਅੱਜ ਤੋਂ ਚੋਣਵੇਂ ਰੂਟਾਂ ਤੇ ਰੋਡਵੇਜ਼ ਬੱਸਾਂ ਚੱਲਣੀਆਂ...

ਹਰਿਆਣਾ: ਭਾਰਤ ਵਿਚ ਕੋਰੋਨਾ ਵਾਇਰਸ ਦੇ ਚਲਦੇ ਲਾਕਡਾਊਨ ਜਾਰੀ ਹੈ। ਪਰ ਇਸ ਦੇ ਬਾਵਜੂਦ ਜਿਹੜੇ ਪਰਵਾਸੀ ਅਪਣੇ ਘਰ ਤੋਂ ਦੂਰ ਹਨ ਉਹਨਾਂ ਨੂੰ ਘਰ ਪਹੁੰਚਾਉਣ ਲਈ ਰੇਲਗੱਡੀਆਂ ਚਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਵਿਚੋਂ ਘਰ ਸਿਰਫ ਉਹੀ ਲੋਕ ਜਾ ਸਕਣਗੇ ਜੋ ਬਿਲਕੁੱਲ ਠੀਕ ਹਨ। ਜਿਹਨਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਉਹਨਾਂ ਨੂੰ ਜਾਣ ਦੀ ਆਗਿਆ ਨਹੀਂ ਹੈ।

Roadways BusRoadways Bus

ਹੁਣ ਹਰਿਆਣਾ ਵਿਚ ਵੀ ਅੱਜ ਤੋਂ ਚੋਣਵੇਂ ਰੂਟਾਂ ਤੇ ਰੋਡਵੇਜ਼ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਬੱਸਾਂ ਦੀਆਂ ਵੀ ਰੇਲਗੱਡੀ ਵਾਂਗ ਆਨਲਾਈਨ ਪੋਰਟਲ ਜ਼ਰੀਏ ਟਿਕਟਾਂ ਬੁੱਕ ਹੋ ਰਹੀਆਂ ਹਨ। ਇਸ ਯਾਤਰਾ ਸਬੰਧੀ ਵੀ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਰੋਡਵੇਜ਼ ਬੱਸ ਸੇਵਾ ਪੰਚਕੂਲਾ ਸਣੇ ਕਈ ਜ਼ਿਲ੍ਹਿਆਂ ਤੋਂ ਸ਼ੁਰੂ ਹੋਈ। 

Roadways BusRoadways Bus

ਪੰਚਕੂਲਾ ਡੀਪੂ ਤੋਂ ਸਿਰਸਾ ਜਾਣ ਵਾਲੀ ਪਹਿਲੀ ਬੱਸ ਸਵੇਰੇ 8 ਵਜੇ ਚੱਲੀ। ਬੱਸ ਡਿਪੂ ਵਿਖੇ ਯਾਤਰੀਆਂ ਦੀ ਥਰਮਲ ਸਕੈਨਿੰਗ ਵੀ ਹੋਈ। ਸਾਰੇ ਯਾਤਰੀ ਸਵੇਰੇ 6 ਵਜੇ ਤੋਂ ਆ ਚੁੱਕੇ ਸਨ। ਲੰਬੇ ਸਮੇਂ ਤੋਂ ਫਸੇ ਲੋਕਾਂ ਨੇ ਬੱਸ ਸੇਵਾ ਸ਼ੁਰੂ ਹੋਣ ‘ਤੇ ਖੁਸ਼ੀ ਜ਼ਾਹਰ ਕੀਤੀ। ਪੰਚਕੂਲਾ ਤੋਂ ਸਿਰਸਾ ਨਾਰਨੌਲ ਰਿਵਾੜੀ ਹਿਸਾਰ ਸਮੇਤ 9 ਰੂਟਾਂ 'ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ।

TrainTrain

ਦਸ ਦਈਏ ਕਿ  ਉੱਤਰ ਪ੍ਰਦੇਸ਼ (Utter Pradesh) ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ (Gautam Budh Nagar) ਵਿੱਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਲਈ ਸ਼ਨੀਵਾਰ (16 ਮਈ) ਤੋਂ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਪਹਿਲੇ ਪੜਾਅ ਵਿੱਚ ਬਿਹਾਰ (Bihar) ਦੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਰਾਜ ਵਿੱਚ ਲਿਜਾਇਆ ਜਾਵੇਗਾ। ਜ਼ਿਲ੍ਹਾ ਮੈਜਿਸਟਰੇਟ ਨੇ ਨੋਟਿਸ ਜਾਰੀ ਕੀਤਾ ਹੈ ਕਿ ਰਾਜ ਸਰਕਾਰ ਦੇ ਨਿਰਦੇਸ਼ਾਂ 'ਤੇ ਗੱਡੀਆਂ ਚਲਾਈਆਂ ਜਾ ਰਹੀਆਂ ਹਨ।

Trains Train

ਚਾਰ ਗੱਡੀਆਂ 16 ਮਈ ਤੋਂ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਦਾਦਰੀ ਅਤੇ ਡਨਕੌਰ ਰੇਲਵੇ ਸਟੇਸ਼ਨਾਂ ਤੋਂ ਚੱਲਣਗੀਆਂ। ਜਿਸ ਵਿੱਚ ਬਿਹਾਰ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਜਾਣ ਦੀ ਸਹੂਲਤ ਮਿਲੇਗੀ। ਪਹਿਲੀ ਰੇਲਗੱਡੀ ਦਾਦਰੀ ਸਟੇਸ਼ਨ ਤੋਂ ਔਰੰਗਾਬਾਦ ਸਟੇਸ਼ਨ ਲਈ ਸਵੇਰੇ 11 ਵਜੇ ਰਵਾਨਾ ਹੋਵੇਗੀ। ਇਸ ਸਟੇਸ਼ਨ ਤੋਂ ਦੂਜੀ ਟ੍ਰੇਨ ਸਾਸਾਰਾਮ (ਰੋਹਤਾਸ) ਤੋਂ ਬਾਅਦ ਦੁਪਹਿਰ 3 ਵਜੇ ਰਵਾਨਾ ਹੋਵੇਗੀ।

Railway StationRailway Station

ਇਸ ਤੋਂ ਇਲਾਵਾ ਸ਼ਨੀਵਾਰ ਦੁਪਹਿਰ 12 ਵਜੇ ਇਕ ਰੇਲ ਗੱਡੀ ਬਕਸਰ ਲਈ ਡਨਕੌਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ। ਇਸ ਤੋਂ ਬਾਅਦ ਇਸ ਸਟੇਸ਼ਨ ਤੋਂ ਦੂਜੀ ਰੇਲ ਗੱਡੀ ਸ਼ਾਮ 4 ਵਜੇ ਸਿਵਾਨ ਲਈ ਚਲੇਗੀ। ਡੀਐਮ ਵੱਲੋਂ ਜਾਰੀ ਕੀਤੇ ਗਏ ਨੋਟਿਸ ਅਨੁਸਾਰ ਪਹਿਲੇ ਪੜਾਅ ਵਿੱਚ ਸਿਰਫ ਉਨ੍ਹਾਂ ਨੂੰ ਹੀ ਭੇਜਿਆ ਜਾ ਰਿਹਾ ਹੈ ਜਿਨ੍ਹਾਂ ਨੇ ਜਨਸਨਵਈ ਪੋਰਟਲ ’ਤੇ ਰਜਿਸਟਰੀ ਕਰਵਾਈ ਹੈ। ਇਸ ਤੋਂ ਇਲਾਵਾ ਸਿਰਫ ਉਹੀ ਲੋਕ ਰੇਲਵੇ ਰਾਹੀਂ ਯਾਤਰਾ ਕਰ ਸਕਣਗੇ ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਐਸਐਮਐਸ ਭੇਜਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Haryana, Ambala

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement