
Reliance Jio ਆਪਣੇ ਗ੍ਰਾਹਕਾਂ ਦੇ ਲਈ ਇਕ ਨਵਾਂ ਪ੍ਰੀਪੇਡ ਪਲਾਨ ਲੈ ਕੇ ਆਇਆ ਹੈ।
Reliance Jio ਆਪਣੇ ਗ੍ਰਾਹਕਾਂ ਦੇ ਲਈ ਇਕ ਨਵਾਂ ਪ੍ਰੀਪੇਡ ਪਲਾਨ ਲੈ ਕੇ ਆਇਆ ਹੈ। ਜਿਸ ਵਿਚ ਹਰ ਦਿਨ 3GB ਹਾਈ ਸਪੀਟ ਡੇਟਾ ਮਿਲੇਗਾ। ਇਹ ਪਲਾਨ ਤਿੰਨ ਮਹੀਨੇ ਦੇ ਲਈ ਹੈ। ਇਸ ਤੋਂ ਪਹਿਲਾਂ ਕੰਪਨੀ ਦੇ ਕੋਲ 84 ਦਿਨਾਂ ਦੀ ਬੈਲਡਿਟੀ ਵਾਲਾ 599 ਰੁਪਏ ਅਤੇ 55 ਰੁਪਏ ਵਾਲਾ ਪਲਾਨ ਸੀ। ਪਰ ਹੁਣ ਜੀਓ ਦਾ ਨਵਾਂ ਪਲਾਨ 999 ਰੁਪਏ ਦਾ ਹੈ ਜੋ ਕਿ 84 ਦਿਨਾਂ ਦੀ ਬੈਲਡਿਟੀ ਲਈ ਹੋਵੇਗਾ ਇਸ ਵਿਚ 3 GB ਡਾਟਾ ਹਰ ਰੋਜ ਮਿਲੇਗਾ।
Jio
ਦੱਸ ਦੱਈਏ ਕਿ 999 ਰੁਪਏ ਵਾਲੇ ਇਸ ਪਲਾਨ ਵਿਚ ਹਰ ਦਿਨ 3GB ਡਾਟੇ ਦੇ ਨਾਲ-ਨਾਲ ਆਨਲਿਮਟਿਡ ਕਾਲਿੰਗ ਵੀ ਮਿਲੇਗੀ ਅਤੇ ਇਸ ਦੇ ਨਾਲ ਫ੍ਰੀ ਐੱਸਐੱਮਐੱਸ (SMS) ਵੀ ਮਿਲਣਗੇ। ਜੇਕਰ ਵੁਆਇਸ ਕਾਲ ਦੀ ਗੱਲ ਕਰੀਏ ਤਾਂ ਉਹ ਜੀਓ-ਟੂ-ਜੀਓ ਅਤੇ ਲੈਂਡਲਾਈਨ ਫ੍ਰੀ ਹੈ। ਹਾਲਾਂਕਿ ਇਹ ਵੀ ਦੱਸ ਦੱਈਏ ਕਿ ਇਸ ਪਲਾਨ ਦੇ ਜ਼ਰੀਏ ਜੀਓ ਤੋਂ ਕਿਸੇ ਹੋਰ ਫੋਨ ਤੇ ਗੱਲ ਕਰਨ ਲਈ ਸਿਰਫ 300 ਮਿੰਟ ਦਿੱਤੇ ਗਏ ਹਨ।
Jio
ਇਸ ਤੋਂ 3GB ਡਾਟਾ ਖ਼ਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ ਘੱਟ ਹੋ ਕੇ 64kbps ਹੋ ਜਾਵੇਗੀ। 999 ਰੁਪਏ ਦੇ ਇਸ ਪਲਾਨ ਦੇ ਨਾਲ, ਕੰਪਨੀ ਜੀਓ ਐਪਸ ਦੀ ਸਬਕ੍ਰਿਪਸ਼ਨ ਵੀ ਦੇ ਰਿਹਾ ਹੈ। ਐਸਐਮਐਸ (SMS) ਦੀ ਸੀਮਾ ਬਾਰੇ ਗੱਲ ਕਰਦਿਆਂ, ਹਰ 100 ਐਸਐਮਐਸ ਦੀ ਕੈਪਿੰਗ ਰੱਖੀ ਗਈ ਹੈ।
Jio
ਜ਼ਿਕਰਯੋਗ ਹੈ ਕਿ ਦੇਸ਼ ਵਿਚ ਲੌਕਡਾਊਨ ਤੋਂ ਬਾਅਦ ਬਹੁਤ ਸਾਰੇ ਲੋਕ ਘਰ ਤੋਂ ਬੈਠ ਕੇ ਕੰਮ ਕਰ ਰਹੇ ਹਨ। ਅਜਿਹੇ ਵਿਚ Reliance Jio ਲੰਬੇ ਟਾਇਮ ਵਾਲੇ ਪਲਾਨਾਂ ਤੇ ਫੋਕਸ ਕਰ ਰਿਹਾ ਹੈ। ਇਸ ਤਰ੍ਹਾਂ ਹੁਣ ਕੰਪਨੀ ਵੱਲੋਂ ਸਲਾਨਾ ਪਲਾਨ ਨੂੰ ‘ਵਰਕ ਫਰਾਮ ਹੋਮ’ ਦੇ ਲਈ ਅਨੁਕੂਲ ਕਰਕੇ ਪੇਸ਼ ਕੀਤਾ ਹੈ।
Jio
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।