
ਘਰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਵਿਚੋਂ 36 ਸਾਲਾ ਕੁਮਾਰ ਨੇ ਕਿਹਾ ਕਿ ਜੇਕਰ ਅਸੀਂ ਮਰਨਾ ਹੀ ਹੈ ਤਾਂ ਆਪਣੇ ਪਿੰਡ ਜਾ ਕੇ ਮਰਾਂਗੇ ਇਸ ਸ਼ਹਿਰ ਵਿਚ ਨਹੀਂ।
ਨਵੀਂ ਦਿੱਲੀ : ਘਰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਵਿਚੋਂ 36 ਸਾਲਾ ਕੁਮਾਰ ਨੇ ਕਿਹਾ ਕਿ ਜੇਕਰ ਅਸੀਂ ਮਰਨਾ ਹੀ ਹੈ ਤਾਂ ਆਪਣੇ ਪਿੰਡ ਜਾ ਕੇ ਮਰਾਂਗੇ ਇਸ ਸ਼ਹਿਰ ਵਿਚ ਨਹੀਂ। ਬਿਹਾਰ ਵਿਚ ਇਸ ਸਮੇਂ 39 ਡਿਗਰੀ ਤਾਪਮਾਨ ਹੈ। ਇਸ ਦੇ ਬਾਵਜੂਦ ਵੀ ਕੁਮਾਰ ਇਸ ਝੂਲਸਦੀ ਧੁੱਪ ਵਿਚ ਨੋਇਡਾ ਐਕਸਪ੍ਰੈਸ-ਵੇਅ ਤੇ ਲਗਾਤਾਰ ਸਾਇਕਲ ਲੈ ਕੇ ਅੱਗੇ ਵੱਧ ਰਿਹਾ ਹੈ। ਉਸ ਦੀ 11 ਸਾਲ ਦੀ ਧੀ ਸਾਈਕਲ ਦੀ ਪਿਛਲੀ ਸੀਟ ਤੇ ਬੈਠੀ ਹੈ ਅਤੇ 9 ਤੇ 5 ਸਾਲਾ ਦੇ ਦੋ ਬੇਟੇ ਅਗਲੀ ਸੀਟ ਤੇ ਬੈਠੇ ਹਨ। ਇਹ ਸਾਰੇ 22 ਲੋਕਾਂ ਦੇ ਝੁੰਡ ਵਿੱਚ ਅੱਗੇ ਵੱਧ ਰਹੇ ਹਨ. ਉਨ੍ਹਾਂ ਨੂੰ ਇਥੋਂ 980 ਕਿਲੋਮੀਟਰ ਦੂਰ ਬਿਹਾਰ ਦੇ ਰੋਹਤਾਸ ਜਾਣਾ ਹੈ।
lockdown
ਉਨ੍ਹਾਂ ਵਿਚੋਂ ਇਕ ਨੇ ਕਿਹਾ. 'ਹੁਣ ਸਾਡੇ ਲਈ ਇੱਥੇ ਕੁਝ ਵੀ ਨਹੀਂ ਰੱਖਿਆ ਗਿਆ, ਘਰ ਜਾਣਾ ਠੀਕ ਹੈ.' ਕੁਮਾਰ ਵਰਗੇ ਲੱਖਾਂ ਪਰਵਾਸੀ ਮਜ਼ਦੂਰ ਅੱਜ ਕੱਲ ਆਪਣੇ ਪਿੰਡਾਂ ਨੂੰ ਪਰਤ ਰਹੇ ਹਨ। ਕੋਈ ਪੈਦਲ ਅਤੇ ਕਈ ਸਰਕਾਰ ਦੁਆਰਾ ਚਲਾਈ ਸਪੈਸ਼ਲ ਟ੍ਰੇਨ ਦੇ ਜ਼ਰੀਏ। ਅਜਿਹੀ ਸਥਿਤੀ ਵਿੱਚ, ਸਵਾਲ ਇਹ ਉੱਠਦਾ ਹੈ ਕਿ ਇਹ ਸਾਰੇ ਲੋਕ ਪੈਦਲ ਕਿਉਂ ਪਰਤ ਰਹੇ ਹਨ। ਜਦਕਿ ਸਰਕਾਰ ਨੇ ਉਨ੍ਹਾਂ ਨੂੰ ਵਾਪਸ ਭੇਜਣ ਲਈ ਇਕ ਵਿਸ਼ੇਸ਼ ਰੇਲ ਗੱਡੀ ਚਲਾਈ ਹੈ। ਕਮਲਾ ਨਾਮ ਦੀ ਮਹਿਲਾ ਕਹਿੰਦੀ ਹੈ ਜੋ ਪਦਲ ਜਾਂਦੀ ਹੈ. 'ਸਾਨੂੰ ਘਰ ਵਿਚ ਸਤਿਕਾਰ ਮਿਲਦਾ ਹੈ. ਇੱਥੇ ਬੱਚਿਆਂ ਨੂੰ ਖਾਣ ਲਈ ਕੁਝ ਨਹੀਂ ਹੈ. ਸਾਨੂੰ ਕੋਈ ਰਾਸ਼ਨ ਨਹੀਂ ਮਿਲਦਾ। 10 ਪਰਿਵਾਰਾਂ ਨੂੰ 2 ਪਰਿਵਾਰਾਂ ਦਾ ਰਾਸ਼ਨ ਮਿਲਦਾ ਹੈ।
Lockdown
ਭਾਵੇਂ ਅਸੀਂ ਇਸ ਨਰਕ ਵਿਚ ਮਰ ਜਾਵਾਂਗੇ, ਕਿਸੇ ਦਾ ਕੁਝ ਨਹੀਂ ਜਾਵੇਗਾ। ਉਧਰ ਸਰਕਾਰ ਦਾਅਵਾ ਕਰ ਰਹੀ ਹੈ ਕਿ ਹੁਣ ਤੱਕ 800 ਦੇ ਕਰੀਬ ਮਜ਼ਦੂਰ ਸ਼ਪੈਸ਼ਲ ਟ੍ਰਨਾਂ ਵਿਚ 10 ਲੱਖ ਤੋਂ ਜ਼ਿਆਦਾ ਮਜ਼ਦੂਰਾਂ ਨੂੰ ਘਰ ਭੇਜਿਆ ਗਿਆ ਹੈ, ਪਰ ਮਜ਼ਦੂਰਾਂ ਦਾ ਕਹਿਣਾ ਹੈ ਕਿ ਇਹ ਘੱਟ ਗਿਣਤੀ ਵਿਚ ਹੀ ਟ੍ਰੇਨਾ ਚੱਲੀਆਂ ਹਨ। ਉਧਰ ਬਿਆਹ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਉਹ ਮਜ਼ਦੂਰਾਂ ਦੇ ਖਰਚੇ ਦਾ ਖਿਆਲ ਰੱਖਣਗੇ। ਉਨ੍ਹਾਂ ਵਿਚੋਂ ਹੀ ਇਕ ਮਜ਼ਦੂਰ ਨੇ ਕਿਹਾ ਕਿ ਸਾਰੇ ਹੀ ਨੇਤਾ ਗਰੀਬ ਲੋਕਾਂ ਨੂੰ ਝਾਂਸਾ ਦਿੰਦੇ ਹਨ ਉਨ੍ਹਾਂ ਦੇ ਸਿਰਫ ਕਹਿਣ ਨਾਲ ਕੁਝ ਨਹੀਂ ਹੁੰਦਾ।
Lockdown
ਦਿੱਲ-ਯੂਪੀ ਬਾਡਰ ਤੇ 9 ਘੰਟੇ ਤੋਂ ਪੈਦਲ ਚੱਲ ਰਹੇ ਮਜ਼ਦੂਰ ਸਨ, ਜਿਨ੍ਹਾਂ ਨੂੰ ਪਿਛਲੇ ਦੋ ਦਿਨਾਂ ਤੋਂ ਖਾਣਾ ਵੀ ਨਸੀਬ ਨਹੀਂ ਹੋਇਆ ਸੀ। ਇਨ੍ਹਾਂ ਵਿਚੋਂ ਇਕ ਪ੍ਰਵਾਸੀ ਮਜ਼ਦੂਰ ਦਿਪਿਕਾ ਨੇ ਦੱਸਿਆ ਕਿ ਦੋ ਦਿਨ ਤੋਂ ਉਨ੍ਹਾਂ ਕੁਝ ਨਹੀਂ ਖਾਇਆ ਪਰ ਬਿਸਕੁਟਾਂ ਨਾਲ ਦਿੱਤਾ ਸੀ ਕਿਸੇ ਨੇ ਸਿਰਫ ਇਹ ਹੀ ਖਾਦਾ ਸੀ। ਘਰ ਵਿਚ ਰਾਸ਼ਨ ਨਹੀਂ ਸੀ ਰਾਸ਼ਨ ਕੇਵਲ ਉਸ ਨੂੰ ਮਿਲਦਾ ਹੈ ਜਿਸ ਕੋਲ ਪੈਸੇ ਹੁੰਦੇ ਹਨ। ਜਦੋਂ ਮੈਂ ਰਾਸ਼ਨ ਲੈਂਣ ਜਾਂਦਾ ਹਾਂ ਤਾਂ ਮੈਨੂੰ ਕੁੱਤੇ ਦੀ ਤਰ੍ਹਾਂ ਉੱਥੋਂ ਭਜਾ ਦਿੰਦੇ ਹਨ।
Lockdown delhi uttar pradesh
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।