
ਨਾਲ ਹੀ ਕੰਪਨੀ ਨੇ ਜੂਨ ਤੋਂ ਸਾਰੇ ਕਰਮਚਾਰੀਆਂ ਦੀ...
ਨਵੀਂ ਦਿੱਲੀ: ਕੋਰੋਨਾ ਵਾਇਰਸ (Coronavirus) ਨੂੰ ਰੋਕਣ ਲਈ ਦੇਸ਼ ਵਿਚ ਤੀਜਾ ਲਾਕਡਾਊਨ (Lockdown Part 3) ਜਾਰੀ ਹੈ। ਅਜਿਹੇ ਵਿਚ ਕੰਪਨੀਆਂ ਲਗਾਤਾਰ ਅਪਣੇ ਖਰਚਿਆਂ ਵਿਚ ਕਟੌਤੀ ਕਰ ਰਹੀਆਂ ਹਨ। ਆਨਲਾਈਨ ਫੂਡ ਡਿਸਟ੍ਰੀਬਿਊਟਰ ਕੰਪਨੀ ਜ਼ੋਮੈਟੋ (Zomato) ਨੇ ਇਸ ਸੰਕਟ ਦੀ ਘੜੀ ਵਿਚ ਅਪਣੇ 13 ਫ਼ੀ ਸਦੀ ਕਰਮਚਾਰੀਆਂ ਨੂੰ ਕੱਢਣ ਦਾ ਫ਼ੈਸਲਾ ਕੀਤਾ ਹੈ।
Zomato
ਨਾਲ ਹੀ ਕੰਪਨੀ ਨੇ ਜੂਨ ਤੋਂ ਸਾਰੇ ਕਰਮਚਾਰੀਆਂ ਦੀ ਸੈਲਰੀ ਵਿਚ 50 ਫ਼ੀਸਦੀ ਤਕ ਦੀ ਕਟੌਤੀ ਦਾ ਫ਼ੈਸਲਾ ਵੀ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਫੂਡ ਡਿਲਵਰੀ ਬਿਜ਼ਨੈਸ ਤੇ ਬਹੁਤ ਬੁਰਾ ਅਸਰ ਪਿਆ ਹੈ ਕਿਉਂ ਕਿ ਰੈਸਟੋਰੈਂਟ ਅਤੇ ਹੋਟਲ ਬੰਦ ਹਨ।
Uber Eats
ਜ਼ੋਮਾਟੋ ਦੇ ਫਾਉਂਡਰ ਅਤੇ ਸੀਈਓ ਦੀਪਿੰਦਰ ਗੋਇਲ ਨੇ ਕਰਮਚਾਰੀਆਂ ਨੂੰ ਇਕ ਮੇਲ ਲਿਖ ਕੇ ਦਸਿਆ ਹੈ ਕਿ ਘਟ ਤਨਖ਼ਾਹ ਵਾਲੇ ਲੋਕਾਂ ਲਈ ਘਟ ਕਟੌਤੀ ਅਤੇ ਵਧ ਤਨਖ਼ਾਹ ਵਾਲੇ ਲੋਕਾਂ ਲਈ ਵਧ ਕਟੌਤੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਅਪਣੇ ਸਾਰੇ ਸਹਿਯੋਗੀਆਂ ਨੂੰ ਇਕ ਚੁਣੌਤੀਪੂਰਨ ਕੰਮ ਦਾ ਵਾਤਾਵਾਰਨ ਦੇਣਾ ਹੈ ਪਰ ਉਹ ਅਪਣੀ ਵਰਕਫੋਰਸ ਦਾ ਲਗਭਗ 13 ਫ਼ੀਸਦੀ ਲਈ ਅਜਿਹਾ ਨਹੀਂ ਕਰ ਸਕਣਗੇ।
Zomato
ਆਨਲਾਈਨ ਕੈਬ ਸਰਵਿਸ ਦੇਣ ਵਾਲੇ UBER ਨੇ ਅਪਣੇ 14 ਫ਼ੀਸਦੀ ਯਾਨੀ 3700 ਕਰਮਚਾਰੀਆਂ ਨੂੰ ਕੱਢ ਦਿੱਤਾ ਹੈ। ਉਬਰ ਨੇ ਇਹਨਾਂ ਕਰਮਚਾਰੀਆਂ ਦੁਆਰਾ ਵੀਡੀਉ ਕਾਲ ਕਰ ਕੇ ਕਿਹਾ ਕਿ ਕੋਵਿਡ-19 ਮਹਾਂਮਾਰੀ ਇਕ ਬਹੁਤ ਵੱਡੀ ਚੁਣੌਤੀ ਬਣ ਗਿਆ ਹੈ। ਇਸ ਤੋਂ ਬਚਣ ਲਈ ਉਬਰ ਨੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਹੁਣ ਉਹਨਾਂ ਦੀ ਜ਼ਰੂਰਤ ਨਹੀਂ ਹੈ। UBER ਨੇ ਕਿਹਾ ਕਿ 3500 ਫ੍ਰੰਟਲਾਈਨ ਕਰਮਚਾਰੀਆਂ ਨੂੰ ਕੱਢ ਰਹੇ ਹਨ।
Food
ਉਹਨਾਂ ਦਾ ਕੰਮ ਪ੍ਰਭਾਵਿਤ ਹੋਇਆ ਹੈ ਤੇ ਅੱਜ ਉਹਨਾਂ ਦਾ ਉਬਰ ਨਾਲ ਕੰਮ ਕਰਨ ਦਾ ਆਖਰੀ ਦਿਨ ਹੈ। ਕਈ ਕਰਮਚਾਰੀ ਨੇ ਉਬਰ ਦੇ ਵਿਵਹਾਰ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਕੰਪਨੀ ਨੂੰ ਪਹਿਲਾਂ ਹੀ ਨੋਟਿਸ ਦੇਣਾ ਚਾਹੀਦਾ ਸੀ। ਅਚਾਨਕ ਕਾਲ ਕਰ ਕੇ 3700 ਕਰਮਚਾਰੀਆਂ ਨੂੰ ਨੌਕਰੀ ਚੋਂ ਕੱਢਣ ਠੀਕ ਨਹੀਂ ਹੈ। ਦਸ ਦਈਏ ਕਿ ਫੌਜ ਦੀ ਇਮਾਰਤ ਵਿਚ ਇਕ ਕੋਰੋਨਾ ਪਾਜ਼ੀਟਿਵ ਅਤੇ ਇਕ ਸ਼ੱਕੀ ਮਰੀਜ਼ ਪਾਇਆ ਗਿਆ ਹੈ।
Corona Virus
ਦੇਸ਼ ਭਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ।ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 3967 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 100 ਲੋਕਾਂ ਦੀ ਮੌਤ ਹੋ ਗਈ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ ਕੋਰੋਨਾ ਸਕਾਰਾਤਮਕ ਕੇਸਾਂ ਦੀ ਕੁਲ ਗਿਣਤੀ ਵੱਧ ਕੇ 81,970 ਹੋ ਗਈ ਹੈ, ਜਿਨ੍ਹਾਂ ਵਿੱਚੋਂ 51,401 ਐਕਟਿਵ ਹਨ, 27,920 ਲੋਕ ਠੀਕ ਹੋ ਗਏ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਅਤੇ 2649 ਲੋਕ ਮਰ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।