ਕੋਰੋਨਾ ਨੇ ਲਈ 9 ਮਹੀਨੇ ਦੇ ਬੱਚੇ ਦੀ ਜਾਨ, ਅੰਨ੍ਹੇ ਮਾਂ-ਬਾਪ ਦਾ ਇਕਲੌਤਾ ਚਿਰਾਗ਼ ਬੁਝਿਆ
Published : May 15, 2021, 9:18 am IST
Updated : May 15, 2021, 9:37 am IST
SHARE ARTICLE
 Baby
 Baby

ਕੋਰੋਨਾ ਦਾ ਕਹਿਰ ਨਹੀਂ ਲੈ ਰਿਹਾ ਰੁਕਣ ਦਾ ਨਾਮ

ਨਵੀਂ ਦਿੱਲੀ : ਅਪਣੇ ਨੇਤਰਹੀਣ ਮਾਤਾ-ਪਿਤਾ ਦੀ ਇਕਲੌਤੀ ਔਲਾਦ 9 ਮਹੀਨੇ ਦੇ ਕ੍ਰਿਸ਼ੂ ਦੀ ਦਿੱਲੀ ਦੇ ਇਕ ਸਰਕਾਰੀ ਹਸਪਤਾਲ ’ਚ ਕੋਰੋਨਾ ਕਾਰਨ ਮੌਤ ਹੋ ਗਈ, ਜਦੋਂ ਕਿ ਉਸ ਦਾ ਪਿਤਾ ਇਕ ਹੋਰ ਹਸਪਤਾਲ ’ਚ ਲਾਗ ਨਾਲ ਲੜ ਰਿਹਾ ਹੈ।

New Born baby baby

ਸਾਬਕਾ ਭਾਜਪਾ ਵਿਧਾਇਕ ਜਿਤੇਂਦਰ ਸਿੰਘ ‘ਸ਼ੰਟੀ’ ਨੇ ਵੀਰਵਾਰ ਸ਼ਾਮ ਉਲਡ ਸੀਮਾਪੁਰੀ ਦੇ ਇਕ ਸ਼ਮਸ਼ਾਨਘਾਟ ’ਚ ਕਿ੍ਰਸ਼ੂ ਨੂੰ ਦਫਨਾਇਆ। 2 ਦਿਨਾਂ ’ਚ ਇਹ ਦੂਜੀ ਵਾਰ ਹੈ, ਜਦੋਂ ਸਿੰਘ ਨੇ ਇੰਨੇ ਛੋਟੇ ਬੱਚੇ ਨੂੰ ਦਫਨਾਇਆ ਹੈ। ਕੋਰੋਨਾ ਦੀ ਦੂਜੀ ਲਹਿਰ ਦੌਰਾਨ, 2 ਹਜ਼ਾਰ ਤੋਂ ਵੱਧ ਅਣਜਾਣ ਲੋਕਾਂ ਦਾ ਸਨਮਾਨਪੂਰਵਕ ਅੰਤਿਮ ਸਸਕਾਰ ਕਰ ਚੁਕੇ ਸਿੰਘ (59) ਨੇ ਬੁਧਵਾਰ ਸ਼ਾਮ ਉਸੇ ਜਗ੍ਹਾ ਕੋਲ 5 ਮਹੀਨਿਆਂ ਦੀ ਪਰੀ ਨੂੰ ਦਫਨਾਇਆ ਸੀ, ਜਿਥੇ ਕ੍ਰਿਸ਼ੂ ਹੁਣ ਹਮੇਸ਼ਾ ਲਈ ਸੌਂ ਗਿਆ ਹੈ। 

coronacorona

 ਬੱਚੇ ਕ੍ਰਿਸ਼ੂ ਦੇ ਇਕ ਰਿਸ਼ਤੇਦਾਰ ਨੇ ਦਸਿਆ ਕਿ ਉਹ ਅਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਸੀ, ਜੋ ਪੂਰਬੀ ਦਿੱਲੀ ’ਚ ਦਿਲਸ਼ਾਦ ਗਾਰਡਨ ’ਚ ਰਹਿੰਦੇ ਹਨ। ਉਨ੍ਹਾਂ ਰੋਂਦੇ ਹੋਏ ਕਿਹਾ,‘‘ਦੋਵੇਂ ਮਾਤਾ-ਪਿਤਾ ਨੇਤਰਹੀਣ ਹਨ।’’ ਰਿਸ਼ਤੇਦਾਰ ਨੇ ਦਸਿਆ ਕਿ ਕ੍ਰਿਸ਼ੂ ਦੀ ਮਾਂ ਕਰੀਬ 18 ਦਿਨ ਪਹਿਲਾਂ ਕੋਰੋਨਾ ਵਾਇਰਸ ਨਾਲ ਪੀੜਤ ਹੋਈ ਸੀ ਅਤੇ ਉਸ ਨੇ ਬੱਚੇ ਨੂੰ ਬ੍ਰੈਸਟ ਫੀਡਿੰਗ ਕਰਵਾਈ ਸੀ ਤਾਂ ਉਹ ਵੀ ਬੀਮਾਰ ਹੋ ਗਿਆ।

BabyBaby

ਕੁੱਝ ਦਿਨ ਪਹਿਲਾਂ ਕਿ੍ਰਸ਼ੂ ਨੂੰ ਗੁਰੂ ਤੇਗ ਬਹਾਦਰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿਥੇ ਵੀਰਵਾਰ ਤੜਕੇ ਉਸ ਦੀ ਮੌਤ ਹੋ ਗਈ। ਬੱਚੇ ਦੇ ਪਿਤਾ ਸ਼ਸ਼ਾਂਕ ਸ਼ੇਖਰ (26) ਤਾਹਿਰਪੁਰ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜ ਰਹੇ ਹਨ। ਬੱਚੇ ਦੀ ਮਾਂ ਜੋਤੀ ਨੇ ਰੋਂਦੇ ਹੋਏ ਕਿਹਾ,‘‘ਉਨ੍ਹਾਂ ਨੂੰ ਨਹੀਂ ਪਤਾ ਕਿ ਅੱਜ ਉਨ੍ਹਾਂ ਨੇ ਅਪਣਾ ਪਿਆਰ ਕਿ੍ਰਸ਼ੂ ਗੁਆ ਦਿਤਾ ਹੈ। ਕਿ੍ਰਪਾ ਉਨ੍ਹਾਂ ਨੂੰ ਨਾ ਦੱਸਣਾ। ਹੁਣ ਮੈਂ ਉਨ੍ਹਾਂ ਨੂੰ ਵੀ ਗੁਆਉਣਾ ਨਹੀਂ ਚਾਹੁੰਦੀ।’’  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement