BKU ਹੋਈ ਦੋ-ਫਾੜ, ਕਈ ਕਿਸਾਨ ਜਥੇਬੰਦੀਆਂ ਨੇ ਛੱਡਿਆ ਰਾਕੇਸ਼ ਟਿਕੈਤ ਦਾ ਸਾਥ
Published : May 15, 2022, 4:11 pm IST
Updated : May 15, 2022, 4:12 pm IST
SHARE ARTICLE
farmer leader Rakesh Tikait expelled from BKU!
farmer leader Rakesh Tikait expelled from BKU!

ਰਾਕੇਸ਼ ਟਿਕੈਤ ਨੇ ਆਪਣੇ ਸਿਆਸੀ ਬਿਆਨਾਂ ਅਤੇ ਗਤੀਵਿਧੀਆਂ ਨਾਲ ਉਨ੍ਹਾਂ ਦੀ ਗ਼ੈਰ-ਸਿਆਸੀ ਜਥੇਬੰਦੀ ਨੂੰ ਸਿਆਸੀ ਰੂਪ ਦਿੱਤਾ ਹੈ - BKU ਮੈਂਬਰ ਜੱਥੇਬੰਦੀਆਂ 

ਭਰਾ ਨਰੇਸ਼ ਟਿਕੈਤ ਨੂੰ ਵੀ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ 
BKU (ਗ਼ੈਰ-ਸਿਆਸੀ) ਦਾ ਹੋਇਆ ਗਠਨ, ਰਾਜੇਸ਼ ਚੌਹਾਨ ਬਣੇ ਪ੍ਰਧਾਨ 
ਲਖਨਊ :
ਭਾਰਤੀ ਕਿਸਾਨ ਯੂਨੀਅਨ ਨੂੰ ਲੈ ਕੇ ਵੱਡੀ ਖ਼ਬਰ ਆ ਰਹੀ ਹੈ। ਇੱਥੋਂ ਦੇ ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਰਹੇ ਰਾਕੇਸ਼ ਟਿਕੈਤ ਨੂੰ BKU ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ।

BKU updateBKU update

ਇਸ ਦੇ ਨਾਲ ਹੀ ਉਨ੍ਹਾਂ ਦੇ ਭਰਾ ਨਰੇਸ਼ ਟਿਕੈਤ ਨੂੰ ਵੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ 'ਤੇ ਰਾਜੇਸ਼ ਚੌਹਾਨ ਨੂੰ ਪ੍ਰਧਾਨ ਬਣਾਇਆ ਗਿਆ ਹੈ।

BKU updateBKU update

ਬੀਕੇਯੂ ਦੇ ਸੰਸਥਾਪਕ ਮਰਹੂਮ ਚੌਧਰੀ ਮਹਿੰਦਰ ਸਿੰਘ ਟਿਕੈਤ ਦੀ ਬਰਸੀ ਮੌਕੇ BKU ਦੇ ਆਗੂਆਂ ਦੀ ਇੱਕ ਵੱਡੀ ਮੀਟਿੰਗ 15 ਮਈ ਯਾਨੀ ਅੱਜ ਲਖਨਊ ਸਥਿਤ ਗੰਨਾ ਕਿਸਾਨ ਸੰਸਥਾ ਵਿੱਚ ਹੋਈ, ਜਿਸ ਵਿੱਚ ਟਿਕੈਤ ਭਰਾਵਾਂ ਵਿਰੁੱਧ ਇਹ ਫ਼ੈਸਲਾ ਲਿਆ ਗਿਆ।

BKU updateBKU update

ਇਸ ਤੋਂ ਬਾਅਦ ਟਿਕੈਤ ਪਰਿਵਾਰ ਖ਼ਿਲਾਫ਼ ਕਿਸਾਨਾਂ ਵਿੱਚ ਪੈਦਾ ਹੋਈ ਨਾਰਾਜ਼ਗੀ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਵਿੱਚ ਫੁੱਟ ਪੈਣ ਦੇ ਸੰਕੇਤ ਮਿਲ ਰਹੇ ਹਨ। ਦਰਅਸਲ ਬੀਕੇਯੂ ਦੇ ਕਈ ਮੈਂਬਰ ਜਥੇਬੰਦੀ ਦੇ ਕੌਮੀ ਬੁਲਾਰੇ ਕਿਸਾਨ ਆਗੂ ਰਾਕੇਸ਼ ਟਿਕੈਤ ਦੀਆਂ ਗਤੀਵਿਧੀਆਂ ਤੋਂ ਨਾਰਾਜ਼ ਸਨ। ਇਨ੍ਹਾਂ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਰਾਕੇਸ਼ ਟਿਕੈਤ ਨੇ ਆਪਣੇ ਸਿਆਸੀ ਬਿਆਨਾਂ ਅਤੇ ਗਤੀਵਿਧੀਆਂ ਨਾਲ ਉਨ੍ਹਾਂ ਦੀ ਗ਼ੈਰ-ਸਿਆਸੀ ਜਥੇਬੰਦੀ ਨੂੰ ਸਿਆਸੀ ਰੂਪ ਦੇ ਦਿੱਤਾ ਹੈ।

Rakesh Tikait Rakesh Tikait

BKU ਆਗੂਆਂ ਦੀ ਨਰਾਜ਼ਗੀ ਦੀ ਖ਼ਬਰ ਮਿਲਦਿਆਂ ਹੀ ਰਾਕੇਸ਼ ਟਿਕੈਤ ਵੀ ਉਨ੍ਹਾਂ ਨੂੰ ਮਨਾਉਣ ਲਈ ਸ਼ੁੱਕਰਵਾਰ ਰਾਤ ਲਖਨਊ ਪਹੁੰਚੇ ਸਨ। ਹਾਲਾਂਕਿ ਉਹ ਇਸ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋ ਸਕੇ। ਨਾਰਾਜ਼ ਕਿਸਾਨ ਆਗੂਆਂ ਦੀ ਅਗਵਾਈ ਕਰ ਰਹੇ ਬੀਕੇਯੂ ਦੇ ਮੀਤ ਪ੍ਰਧਾਨ ਹਰੀਨਾਮ ਸਿੰਘ ਵਰਮਾ ਦੇ ਘਰ ਜਾ ਕੇ ਰਾਕੇਸ਼ ਟਿਕੈਤ ਜਥੇਬੰਦੀ ਦੇ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ। ਹਾਲਾਂਕਿ ਇਸ 'ਚ ਸਫਲਤਾ ਨਾ ਮਿਲਣ 'ਤੇ ਉਹ ਮੁਜ਼ੱਫਰਨਗਰ ਵਾਪਸ ਆ ਗਏ।
 

SHARE ARTICLE

ਏਜੰਸੀ

Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement