
CEC ਵਜੋਂ ਰਾਜੀਵ ਕੁਮਾਰ ਦੀ 12 ਮਈ ਨੂੰ ਹੋਈ ਸੀ ਨਿਯੁਕਤੀ
ਨਵੀਂ ਦਿੱਲੀ : ਸੀਨੀਅਰ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਭਾਰਤੀ ਚੋਣ ਕਮਿਸ਼ਨ ਦਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਅੱਜ ਉਨ੍ਹਾਂ ਵਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ।
Rajiv Kumar becomes the 25th CEC of India
ਅੱਜ ਦਿੱਲੀ ਦੇ ਨਿਰਵਾਚਨ ਸਦਨ ਵਿਖੇ ਰਸਮੀ ਤੌਰ 'ਤੇ ਉਨ੍ਹਾਂ ਨੇ ਭਾਰਤ ਦੇ 25ਵੇਂ ਮੁੱਖ ਚੋਣ ਕਮਿਸ਼ਨਰ (CEC) ਵਜੋਂ ਅਹੁਦਾ ਸੰਭਾਲ ਲਿਆ। ਦੱਸਣਯੋਗ ਹੈ ਕਿ 14 ਮਈ ਨੂੰ ਅਹੁਦਾ ਛੱਡਣ ਵਾਲੇ ਸੁਸ਼ੀਲ ਚੰਦਰਾ ਦੀ ਥਾਂ 'ਤੇ ਰਾਜੀਵ ਕੁਮਾਰ ਨੂੰ ਵੀਰਵਾਰ ਚੋਣ ਕਮਿਸ਼ਨਰ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਸੀ।
Rajiv Kumar becomes the 25th CEC of India
1984 ਬੈਚ ਦੇ IAS ਅਧਿਕਾਰੀ ਰਾਜੀਵ ਕੁਮਾਰ ਨੂੰ ਸਤੰਬਰ, 2020 ਵਿੱਚ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਉਹ ਫਰਵਰੀ ਵਿੱਚ ਵਿੱਤ ਸਕੱਤਰ ਵਜੋਂ ਸੇਵਾਮੁਕਤ ਹੋਏ ਸਨ।
Rajiv Kumar becomes the 25th CEC of India
ਸਰਕਾਰ ਵਿੱਚ ਆਪਣੇ ਤਿੰਨ ਦਹਾਕਿਆਂ ਤੋਂ ਵੱਧ ਕਾਰਜਕਾਲ ਦੌਰਾਨ ਉਨ੍ਹਾਂ ਨੇ ਕੇਂਦਰ ਵਿੱਚ ਵੱਖ-ਵੱਖ ਮੰਤਰਾਲਿਆਂ ਅਤੇ ਬਿਹਾਰ ਅਤੇ ਝਾਰਖੰਡ ਦੇ ਆਪਣੇ ਰਾਜ ਕਾਡਰ ਵਿੱਚ ਕੰਮ ਕੀਤਾ। ਕੁਮਾਰ ਤਤਕਾਲੀ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦੀ ਥਾਂ ਚੋਣ ਕਮਿਸ਼ਨਰ ਵਜੋਂ ਸ਼ਾਮਲ ਹੋਏ ਸਨ।