
ਜਾਂਚ ਟੀਮ ਨੇ ਕਿਹਾ, “ਉਨ੍ਹਾਂ ਨੇ ਅਪਣੀ ਵਿਦੇਸ਼ ਯਾਤਰਾ ਦੇ ਸਰੋਤ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿਤੀ"
ਨਵੀਂ ਦਿੱਲੀ: ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਸਾਬਕਾ ਅਧਿਕਾਰੀ ਸਮੀਰ ਵਾਨਖੇੜੇ ਦੀ ਵਿਦੇਸ਼ ਯਾਤਰਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਘੇਰੇ ਵਿਚ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ ਹੈ। ਸੀਬੀਆਈ ਨੇ ਅਭਿਨੇਤਾ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖਾਨ ਨੂੰ ਕਥਿਤ ਤੌਰ 'ਤੇ ਡਰੱਗ ਮਾਮਲੇ ਵਿਚ ਨਾ ਫਸਾਉਣ ਲਈ ਉਨ੍ਹਾਂ ਦੇ ਪਰਿਵਾਰ ਤੋਂ ਕਥਿਤ ਤੌਰ 'ਤੇ 25 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਨੂੰ ਲੈ ਕੇ ਵਾਨਖੇੜੇ ਵਿਰੁਧ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਡਿਊਟੀ ਕਰਕੇ ਘਰ ਜਾ ਰਹੇ ਬਾਈਕ ਸਵਾਰ ਨੌਜਵਾਨ ਨੂੰ ਟਰੈਕਟਰ-ਟਰਾਲੀ ਨੇ ਮਾਰੀ ਟੱਕਰ, ਮੌਤ
ਐਨਸੀਬੀ ਦੀ ਵਿਸ਼ੇਸ਼ ਜਾਂਚ ਟੀਮ ਨੇ ਵਿਭਾਗ ਦੇ ਤਤਕਾਲੀ ਜ਼ੋਨਲ ਡਾਇਰੈਕਟਰ ਵਾਨਖੇੜੇ ਦੇ ਵਿਦੇਸ਼ੀ ਦੌਰਿਆਂ 'ਤੇ ਕਥਿਤ ਤੌਰ 'ਤੇ ਅਣਉਚਿਤ ਜਵਾਬਾਂ ਅਤੇ "ਖਰਚਿਆਂ" ਬਾਰੇ ਸਪੱਸ਼ਟ ਤੌਰ 'ਤੇ ਗਲਤ ਜਾਣਕਾਰੀ ਨੂੰ ਲੈ ਕੇ ਖਦਸ਼ਾ ਜ਼ਾਹਰ ਕੀਤਾ ਸੀ। ਜਾਂਚ ਟੀਮ ਨੇ ਕਿਹਾ, “ਉਨ੍ਹਾਂ ਨੇ ਅਪਣੀ ਵਿਦੇਸ਼ ਯਾਤਰਾ ਦੇ ਸਰੋਤ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿਤੀ ਹੈ। ਅਜਿਹਾ ਪਾਇਆ ਗਿਆ ਕਿ ਵਾਨਖੇੜੇ ਵਿਭਾਗ ਨੂੰ ਸੂਚਿਤ ਕੀਤੇ ਬਿਨਾਂ ਵਿਰਲ ਰਾਜਨ ਨਾਂ ਦੇ ਵਿਅਕਤੀ ਨਾਲ ਮਹਿੰਗੀਆਂ ਘੜੀਆਂ ਦੀ ਵਿਕਰੀ ਅਤੇ ਖਰੀਦ ਵਿਚ ਸ਼ਾਮਲ ਸਨ”। ਇਨ੍ਹਾਂ ਗੱਲਾਂ ਨੂੰ ਐਫਆਈਆਰ ਵਿਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਈਲਵਾਲ ਤੇ ਤੂੰਗਾਂ 'ਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਰਖਿਆ ਨੀਂਹ ਪੱਥਰ
ਸੋਮਵਾਰ ਨੂੰ ਜਨਤਕ ਕੀਤੀ ਗਈ ਐਫਆਈਆਰ ਦੇ ਵੇਰਵਿਆਂ ਅਨੁਸਾਰ ਆਜ਼ਾਦ ਗਵਾਹ ਕੇਪੀ ਗੋਸਾਵੀ ਅਤੇ ਪ੍ਰਭਾਕਰ ਸੈਲ ਨੂੰ ਵਾਨਖੇੜੇ ਦੇ ਨਿਰਦੇਸ਼ਾਂ 'ਤੇ ਐਨਸੀਬੀ ਨੇ ਕੋਰਡੇਲਾ ਕਰੂਜ਼ ਜਹਾਜ਼ 'ਤੇ 2 ਅਕਤੂਬਰ 2021 ਨੂੰ ਮਾਰੇ ਗਏ ਛਾਪੇ ਵਿਚ ਸ਼ਾਮਲ ਕੀਤਾ ਸੀ। ਪ੍ਰਭਾਕਰ ਸੈਲ ਦੀ ਮੌਤ ਹੋ ਚੁੱਕੀ ਹੈ। ਗੋਸਾਵੀ ਨੇ ਅਪਣੇ ਸਾਥੀ ਸਾਂਵਿਲ ਡਿਸੂਜ਼ਾ ਅਤੇ ਹੋਰਾਂ ਨਾਲ ਮਿਲ ਕੇ ਆਰੀਅਨ ਖਾਨ ਦੇ ਪਰਿਵਾਰ ਤੋਂ 25 ਕਰੋੜ ਰੁਪਏ ਵਸੂਲਣ ਦੀ ਸਾਜ਼ਸ਼ ਰਚੀ ਸੀ।
ਇਹ ਵੀ ਪੜ੍ਹੋ: ਖਾਣੇ ਦੀ ਨਾਲੀ 'ਚੋਂ ਡਾਕਟਰਾਂ ਨੇ ਕੱਢਿਆ ਸਾਢੇ 6 ਸੈਂਟੀਮੀਟਰ ਦਾ ਟਿਊਮਰ
ਐਫਆਈਆਰ ਵਿਚ ਇਲਜ਼ਾਮ ਲਗਾਇਆ ਗਿਆ ਹੈ ਕਿ ਗੋਸਾਵੀ ਅਤੇ ਡਿਸੂਜ਼ਾ ਨੇ ਆਰੀਅਨ ਨੂੰ ਰਿਹਾਅ ਕਰਨ ਲਈ ਰਕਮ ਨੂੰ ਘਟਾ ਕੇ 18 ਕਰੋੜ ਰੁਪਏ ਕਰ ਦਿਤਾ। ਇਸ ਦੇ ਨਾਲ ਹੀ ਉਸ ਨੇ 50 ਲੱਖ ਰੁਪਏ ਐਡਵਾਂਸ ਵਜੋਂ ਲਏ, ਬਾਅਦ ਵਿਚ ਇਸ ਦਾ ਕੁਝ ਹਿੱਸਾ ਵਾਪਸ ਕਰ ਦਿਤਾ ਸੀ। ਜ਼ਿਕਰਯੋਗ ਹੈ ਕਿ 3 ਅਕਤੂਬਰ 2021 ਨੂੰ ਐਨਸੀਬੀ ਦੁਆਰਾ ਆਰੀਅਨ ਖਾਨ ਨੂੰ ਰਸਮੀ ਤੌਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ 25 ਦਿਨ ਜੇਲ ਵਿਚ ਬਿਤਾਉਣ ਤੋਂ ਬਾਅਦ 28 ਅਕਤੂਬਰ 2021 ਨੂੰ ਮੁੰਬਈ ਹਾਈ ਕੋਰਟ ਨੇ ਜ਼ਮਾਨਤ ਦਿਤੀ ਸੀ। ਐਨਸੀਬੀ ਨੇ 27 ਮਈ 2022 ਨੂੰ ਆਰੀਅਨ ਖਾਨ ਨੂੰ 'ਕਲੀਨ ਚਿੱਟ' ਦਿੰਦੇ ਹੋਏ 14 ਦੋਸ਼ੀਆਂ ਵਿਰੁਧ 6,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ।