-ਖੂਹ 'ਚ ਨਹਾਉਣ 'ਤੇ ਦੋ ਨਾਬਾਲਗ ਦਲਿਤ ਬੱਚਿਆਂ ਨੂੰ ਕੁੱਟਿਆ ਤੇ ਨੰਗਾ ਕਰਕੇ ਘੁੰਮਾਇਆ
Published : Jun 15, 2018, 1:12 pm IST
Updated : Jun 15, 2018, 1:12 pm IST
SHARE ARTICLE
2 minor boys from a backward community were allegedly beaten up and paraded naked in a village in Maharashtra’s Jalgaon
2 minor boys from a backward community were allegedly beaten up and paraded naked in a village in Maharashtra’s Jalgaon

ਇਕ ਦੀ ਉਮਰ 15 ਸਾਲ ਸੀ ਜਦਕਿ ਦੂਜਾ 16 ਸਾਲ ਦਾ ਸੀ। ਇਨ੍ਹਾਂ ਲੜਕਿਆਂ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਹ ਗੁਆਂਢ ਦੇ ਪਿੰਡ ਵਕਾਡੀ ਵਿਚ ਦੂਜੀ ਜਾਤ ਦੇ ਇਕ ਕਿਸਾਨ ਦੇ ਖੂਹ ...

ਮੁੰਬਈ : ਮਹਾਰਾਸ਼ਟਰ ਦੇ ਜਲਗਾਉਂ ਜ਼ਿਲ੍ਹੇ ਦੇ ਜਾਮਨੇਰ ਤਾਲੁਕਾ ਦੇ ਪਾਹੁਰ ਪਿੰਡ ਵਿਚ ਪਿਛੜੇ ਸਮਾਜ ਤੋਂ ਆਉਣ ਵਾਲੇ ਨਾਬਾਲਗ ਲੜਕਿਆਂ ਨੂੰ ਕੁੱਟਣ ਤੋਂ ਬਾਅਦ ਪੂਰੇ ਪਿੰਡ ਦੇ ਸਾਹਮਣੇ ਨੰਗੀ ਹਾਲਤ ਵਿਚ ਘੁੰਮਣ ਲਈ ਮਜਬੂਰ ਕੀਤਾ ਗਿਆ। ਇਨ੍ਹਾਂ ਵਿਚੋਂ ਇਕ ਦੀ ਉਮਰ 15 ਸਾਲ ਸੀ ਜਦਕਿ ਦੂਜਾ 16 ਸਾਲ ਦਾ ਸੀ। ਇਨ੍ਹਾਂ ਲੜਕਿਆਂ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਹ ਗੁਆਂਢ ਦੇ ਪਿੰਡ ਵਕਾਡੀ ਵਿਚ ਦੂਜੀ ਜਾਤ ਦੇ ਇਕ ਕਿਸਾਨ ਦੇ ਖੂਹ ਵਿਚ ਨਹਾਉਣ ਲਈ ਕੁੱਦ ਗਏ ਸਨ। 

Image For RepresentationImage For Representation

ਪੁਲਿਸ ਅਨੁਸਾਰ ਖੂਹ ਦੇ ਮਾਲਕ ਨੇ ਅਪਣੇ ਨੌਕਰ ਦੇ ਨਾਲ ਮਿਲ ਕੇ ਇਨ੍ਹਾਂ ਦੋਹਾਂ ਦੇ ਨਾਲ ਘਿਨੌਣਾਪਣ ਕੀਤਾ। 10 ਜੂਨ ਦੇ ਇਸ ਮਾਮਲੇ ਦੀ ਜਾਣਕਾਰੀ ਲੜਕਿਆਂ ਦੇ ਮਾਪਿਆਂ ਨੂੰ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮਿਲੀ ਅਤੇ ਉਨ੍ਹਾਂ ਨੇ ਇਸ ਤੋਂ ਬਾਅਦ ਪੁਲਿਸ ਨਾਲ ਸੰਪਰਕ ਕੀਤਾ। ਪਾਹੁਰ ਥਾਣਾ ਪੁਲਿਸ ਨੇ 10 ਜੂਨ ਦੀ ਰਾਤ ਨੂੰ ਪੀੜਤ ਲੜਕਿਆਂ ਵਿਚੋਂ ਇਕ ਦੇ ਪਿਤਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਦੋਸ਼ੀ ਈਸ਼ਵਰ ਜੋਸ਼ੀ ਅਤੇ ਪ੍ਰਹਿਲਾਦ ਲੋਹਾਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ 11 ਜੂਨ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰਦੇ ਹੋਏ ਉਨ੍ਹਾਂ ਨੂੰ ਜੇਲ੍ਹ ਭੇਜ ਦਿਤਾ।

Image For RepresentationImage For Representationਉਧਰ ਕਾਂਗਰਸ ਦੇ ਸੂਬਾਈ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਚੌਹਾਨ ਨੇ ਦੋਸ਼ ਲਗਾਇਆ ਹੈ ਕਿ ਰਾਜ ਵਿਚ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਦਲਿਤਾਂ ਦੇ ਵਿਰੁਧ ਇਸ ਤਰ੍ਹਾਂ ਦੀਆਂ ਘਟਨਾਵਾਂ ਵਧੀਆਂ ਹਨ। ਗੁਜਰਾਤ ਵਿਚ 13 ਸਾਲ ਦੇ ਇਕ ਦਲਿਤ ਲੜਕੇ ਨੂੰ ਚਾਰ ਰਾਜਪੂਤਾਂ ਨੇ ਮੋਜੜੀ (ਇਕ ਤਰ੍ਹਾਂ ਦੀ ਰਵਾਇਤੀ ਰਾਜਪੂਤੀ ਜੁੱਤੀ) ਪਹਿਨਣ 'ਤੇ ਬੁਰੀ ਤਰ੍ਹਾਂ ਕੁੱਟਿਆ। ਇਸ ਘਟਨਾ ਦੀ ਇਲਾਕੇ ਭਰ ਵਿਚ ਕਾਫ਼ੀ ਨਿੰਦਾ ਹੋਈ ਸੀ ਅਤੇ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਿਆ ਸੀ।

EX CM Ashok ChauhanEX CM Ashok Chauhanਮਹਿਸਾਣਾ ਜ਼ਿਲ੍ਹੇ ਦੇ ਬਹੁਚਾਰਾਜੀ ਕਸਬੇ ਵਿਚ ਬੁਧਵਾਰ ਨੂੰ ਹੋਈ ਇਸ ਘਟਨਾ ਦਾ ਵੀਡੀਓ ਬੁਧਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਸਾਰਿਆਂ ਨੂੰ ਘਟਨਾ ਦਾ ਪਤਾ ਲੱਗਿਆ। ਬਹੁਚਾਰਾਜੀ ਪੁਲਿਸ ਦੇ ਸਬ ਇੰਸਪੈਕਟਰ ਆਰ.ਆਰ. ਸੋਲੰਕੀ ਨੇ ਦਸਿਆ ਕਿ ਪੀੜਤ ਦਲਿਤ ਲੜਕਾ ਅਹਿਮਦਾਬਾਦ ਜ਼ਿਲ੍ਹੇ ਦੇ ਵਿੱਠਲਪੁਰ ਪਿੰਡ ਦੇ ਰਹਿਣ ਵਾਲਾ ਹੈ। ਜਦਕਿ ਚਾਰ ਦੋਸ਼ੀਆਂ ਵਿਚੋਂ ਇਕ ਦੀ ਪਛਾਣ ਭਰਤ ਸਿੰਘ ਦਰਬਾਰ ਦੇ ਰੂਪ ਵਿਚ ਹੋਈ ਹੈ। ਚਾਰੇ ਦੋਸ਼ੀਆਂ ਦੇ ਵਿਰੁਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement