
ਭਾਰਤ ਨੂੰ ਕਰੋੜਾਂ ਦਾ ਚੂਨਾ ਲੈ ਵਿਦੇਸ਼ ਵਿਚ ਬੈਠੇ ਨੀਰਵ ਮੋਦੀ 'ਤੇ ਸਵਾਲ ਕਰਦੇ ਹੋਏ ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਦੀ ਕਾਰਗੁਜਾਰੀ 'ਤੇ ਸਵਾਲੀਆ ਨਿਸ਼ਾਨ ਲਗਾਏ ਹਨ
ਭਾਰਤ ਨੂੰ ਕਰੋੜਾਂ ਦਾ ਚੂਨਾ ਲੈ ਵਿਦੇਸ਼ ਵਿਚ ਬੈਠੇ ਨੀਰਵ ਮੋਦੀ 'ਤੇ ਸਵਾਲ ਕਰਦੇ ਹੋਏ ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਦੀ ਕਾਰਗੁਜਾਰੀ 'ਤੇ ਸਵਾਲੀਆ ਨਿਸ਼ਾਨ ਲਗਾਏ ਹਨ | ਹਾਲ ਹੀ ਵਿਚ ਕਾਂਗਰਸ ਨੇ ਵੀਰਵਾਰ ਨੂੰ ਨੀਰਵ ਮੋਦੀ ਮਾਮਲੇ ਵਿਚ ਸਰਕਾਰ ਨੂੰ ਘੇਰਦੇ ਹੋਏ ਸਵਾਲ ਚੁੱਕਿਆ ਕਿ ਜਦੋਂ ਉਸਦਾ ਪਾਸਪੋਰਟ ਰੱਦ ਕਰ ਦਿਤਾ ਸੀ, ਤਾਂ ਉਹ ਪਿਛਲੇ ਤਿੰਨ ਮਹੀਨਾ ਤੋਂ ਭਾਰਤੀ ਪਾਸਪੋਰਟ 'ਤੇ ਕਈ ਦੇਸ਼ਾਂ ਦੀਆਂ ਯਾਤਰਾਵਾਂ ਕਿਵੇਂ ਕਰ ਰਿਹਾ ਹੈ । ਪਾਰਟੀ ਨੇ ਇਸ ਬਾਰੇ ਵਿਚ ਸਰਕਾਰ ਖਾਸਤੌਰ 'ਤੇ ਵਿਦੇਸ਼ ਮੰਤਰਾਲਾ ਵਲੋਂ ਸਫਾਈ ਮੰਗੀ ਹੈ ।
Neerav modi
ਪਾਰਟੀ ਨੇਤਾ ਰਾਜੀਵ ਸ਼ੁਕਲਾ ਨੇ ਕਿਹਾ ਕਿ ਇੰਟਰਪੋਲ ਵਲੋਂ ਜਾਣਕਾਰੀ ਮਿਲੀ ਹੈ ਕਿ ਨੀਰਵ ਮੋਦੀ ਨੇ ਪਾਸਪੋਰਟ ਮੁਅੱਤਲ ਹੋਣ ਦੇ ਬਾਵਜੂਦ ਤਿੰਨ ਦੇਸ਼ਾਂ ਦੀ ਯਾਤਰਾ ਕੀਤੀ ਹੈ । ਜਦੋਂ ਸਰਕਾਰ ਨੇ ਉਸਦਾ ਪਾਸਪੋਰਟ ਰੱਦ ਕਰ ਦਿੱਤਾ ਸੀ , ਤਾਂ ਨੀਰਵ ਮੋਦੀ ਯਾਤਰਾਵਾਂ ਕਿਵੇਂ ਕਰ ਰਿਹਾ ਹੈ । ਇਸਤੋਂ ਸਾਫ਼ ਹੈ ਕਿ ਸਰਕਾਰ ਨੇ ਅੰਤਰਰਾਸ਼ਟਰੀ ਏਜੰਸੀਆਂ ਨੂੰ ਉਸਦਾ ਪਾਸਪੋਰਟ ਰੱਦ ਕਰਨ ਦੀ ਸੂਚਨਾ ਨਹੀਂ ਦਿਤੀ ਹੈ ।
Rajiv shukla
ਰਾਜੀਵ ਸ਼ੁਕਲਾ ਨੇ ਕਿਹਾ ਕਿ ਬੈਂਕ ਗੜਬੜੀ ਕਰ ਵਿਦੇਸ਼ ਭੱਜਣ ਵਾਲੇ ਲੋਕਾਂ ਦੇ ਮਾਮਲੇ ਵਿੱਚ ਸਰਕਾਰ ਨੂੰ ਜੋ ਕਾਰਵਾਈ ਕਰਨੀ ਚਾਹੀਦੀ ਸੀ , ਉਹ ਨਹੀਂ ਹੋ ਰਹੀ ਅਤੇ ਅਜਿਹੇ ਮਾਮਲਿਆਂ ਲਈ ਸਰਕਾਰ ਨੇ ਕੋਈ ਠੋਸ ਕੋਸ਼ਿਸ਼ ਵੀ ਨਹੀਂ ਕੀਤੀ ।
Narender modi
ਕਾਂਗਰਸ ਦਾ ਕਹਿਣਾ ਹੈ ਕਿ ਸਰਕਾਰ ਦੀ ਇਸ ਵਤੀਰੇ ਦੇ ਚਲਦੇ ਲੋਕਾਂ ਦਾ ਬੈਂਕਿਗ ਵਿਵਸਥਾ ਤੋਂ ਵਿਸ਼ਵਾਸ ਉਠ ਗਿਆ ਹੈ । ਲੋਕਾਂ ਨੇ ਬਚਤ ਖਾਤਿਆਂ ਵਿੱਚ ਪੈਸਾ ਰੱਖਣਾ ਬੰਦ ਕਰ ਦਿੱਤਾ ਹੈ । ਚਾਲੂ ਵਿੱਤ ਸਾਲ ਦੇ ਅੱਠ ਮਹੀਨਿਆਂ ਵਿਚ ਬੈਂਕਾਂ 'ਚ ਜਮਾਂ ਰਾਸ਼ੀ ਚਾਲ੍ਹੀ ਹਜਾਰ 429 ਕਰੋੜ ਰੁਪਏ ਰਹਿ ਗਈ ਹੈ । ਜਦੋਂ ਕਿ 2016 - 17 ਵਿੱਚ ਇਹ ਰਾਸ਼ੀ ਦੋ ਲੱਖ 75 ਹਜਾਰ 682 ਕਰੋੜ ਰੁਪਏ ਸੀ ।