
ਦੁਰਘਟਨਾ 'ਚ ਅਪੰਗ ਹੋਣ ਦੀ ਸੂਰਤ ਵਿਚ ਵੀ ਮਿਲ ਸਕਦੈ ਪੂਰਾ ਲਾਭ
ਨਵੀਂ ਦਿੱਲੀ : ਅਜੋਕੇ ਮਹਿੰਗਾਈ ਦੇ ਯੁੱਗ ਵਿਚ ਜਦੋਂ 500 ਰੁਪਏ ਤਕ ਦਾ ਨੋਟ ਖੁੱਲ੍ਹਾ ਕਰਵਾਉਣ ਤੋਂ ਬਾਅਦ ਤੁਹਾਡੀ ਜੇਬ ਵਿਚ ਨਹੀਂ ਟਿਕਦਾ, ਤਾਂ ਜੇਕਰ ਤੁਹਾਨੂੰ ਕੋਈ ਕੇਵਲ 12 ਰੁਪਏ ਸਲਾਨਾ ਖ਼ਰਚਣ 'ਤੇ 2 ਲੱਖ ਤਕ ਦਾ ਫ਼ਾਇਦਾ ਹੋ ਸਕਣ ਦਾ ਦਾਅਵਾ ਕਰੇ ਤਾਂ ਪਹਿਲੀ ਨਜ਼ਰੇ ਤੁਸੀਂ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰ ਸਕੋਗੇ। ਪਰ ਕੇਂਦਰ ਸਰਕਾਰ ਦੀ ਇਕ ਬੀਮਾ ਯੋਜਨਾ ਅਜਿਹੇ ਦਾਅਵੇ ਦੀ ਪੁਸ਼ਟੀ ਕਰਦੀ ਹੈ ਜਿਸ ਵਿਚ ਕੇਵਲ 12 ਰੁਪਏ ਸਾਲਾਨਾ ਜਮ੍ਹਾ ਕਰਵਾਉਣ 'ਤੇ ਮੌਤ ਹੋਣ ਦੀ ਸੂਰਤ ਵਿਚ 2 ਲੱਖ ਤਕ ਮਿਲਣ ਦੀ ਗਾਰੰਟੀ ਮਿਲਦੀ ਹੈ।
Money
ਦਰਅਸਲ ਕੇਂਦਰ ਸਰਕਾਰ ਨੇ ਦੇਸ਼ ਦੇ ਗ਼ਰੀਬ ਲੋਕਾਂ ਦੀ ਸਹੂਲਤ ਨੂੰ ਧਿਆਨ 'ਚ ਰਖਦਿਆਂ ਸੁਰੱਖਿਆ ਬੀਮਾ ਯੋਜਨਾ (ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ) ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਯੋਜਨਾ ਤਹਿਤ ਕੇਵਲ 12 ਰੁਪਏ ਸਾਲਾਨਾ ਜਮ੍ਹਾ ਕਰਵਾਉਣ 'ਤੇ ਤੁਹਾਨੂੰ ਸਰਕਾਰ ਵਲੋਂ 2 ਲੱਖ ਰੁਪਏ ਤਕ ਦੀ ਡੈਥ ਇੰਸ਼ੋਰੈਂਸ ਦੀ ਗਾਰੰਟੀ ਮਿਲਦੀ ਹੈ। ਇਸ ਹਿਸਾਬ ਨਾਲ ਤੁਹਾਨੂੰ ਮਹੀਨੇ ਦਾ ਕੇਵਲ ਇਕ ਰੁਪਏ ਹੀ ਖਰਚਾ ਕਰਨਾ ਪਵੇਗਾ।
Money
ਹਰ ਸਾਲ ਮਈ ਮਹੀਨੇ ਵਿਚ ਕੱਟਿਆ ਜਾਂਦੈ ਪੈਸਾ : ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY) ਦਾ ਸਾਲਾਨਾ ਪ੍ਰੀਮੀਅਮ 31 ਮਈ ਨੂੰ ਜਮ੍ਹਾ ਕਰਵਾਇਆ ਜਾਂਦਾ ਹੈ। ਇਹ ਪ੍ਰੀਮੀਅਮ ਕੇਵਲ 12 ਰੁਪਏ ਦਾ ਹੈ। ਜੇਕਰ ਮਈ ਦੇ ਅੰਤ 'ਚ ਤੁਹਾਡੇ ਅਕਾਊਂਟ ਵਿਚ ਲੋੜੀਂਦਾ ਬਕਾਇਆ ਨਾ ਹੋਇਆ ਤਾਂ ਇਹ ਸਕੀਮ ਆਪਣੇ ਆਪ ਰੱਦ ਹੋ ਜਾਂਦੀ ਹੈ। ਕਾਬਲੇਗੌਰ ਹੈ ਕਿ ਬੈਂਕ ਵਲੋਂ ਅਜਿਹੇ ਗ੍ਰਾਹਕਾਂ ਨੂੰ ਪ੍ਰੀਮੀਅਮ ਜਮ੍ਹਾ ਕਰਵਾਉਣ ਲਈ ਸੁਚੇਤ ਸੁਨੇਹੇ ਭੇਜੇ ਜਾ ਰਹੇ ਹਨ। ਇਸ ਲਈ ਗ੍ਰਾਹਕਾਂ ਨੂੰ ਅਪਣੇ ਬੈਂਕ ਖਾਤਿਆਂ ਵਿਚ ਲੋੜੀਂਦਾ ਬਕਾਇਆ ਜਮ੍ਹਾ ਰੱਖਣਾ ਯਕੀਨੀ ਬਣਾਉਣਾ ਚਾਹੀਦਾ ਹੈ।
Money
ਇਸ ਤਰ੍ਹਾਂ ਮਿਲ ਸਕਦੇ ਨੇ 2 ਲੱਖ ਰੁਪਏ : ਕੇਵਲ 12 ਰੁਪਏ ਦੇ ਬਦਲੇ ਤੁਹਾਨੂੰ 2 ਲੱਖ ਰੁਪਏ ਤਕ ਦਾ ਫ਼ਾਇਦਾ ਵੀ ਮਿਲਦਾ ਹੈ। ਯੋਜਨਾ ਮੁਤਾਬਕ ਜੇਕਰ ਕਿਸੇ ਕਾਰਨ ਬੀਮਾ ਕਰਵਾਉਣ ਵਾਲੇ ਦੀ ਕਿਸੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਇਹ ਰਕਮ ਉਸ ਦੇ ਪਰਵਾਰ ਨੂੰ ਮਿਲਦੀ ਹੈ।
Money
ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਬੀਮਾ ਲਾਭਪਾਤਰੀ ਦੀ ਮੌਤ ਜਾਂ ਪੂਰੀ ਤਰ੍ਹਾਂ ਅਪੰਗ ਹੋਣ ਦੀ ਸੂਰਤ ਵਿਚ 2 ਲੱਖ ਰੁਪਏ ਤਕ ਦਾ ਮੁਆਵਜ਼ਾ ਦਿੰਦੀ ਹੈ। ਜੇਕਰ ਬੀਮਾ ਧਾਰਕ ਮਾਮੂਲੀ ਤੌਰ 'ਤੇ ਪਰ ਸਥਾਈ ਰੂਪ ਵਿਚ ਅਪੰਗ ਹੋ ਜਾਂਦਾ ਹੈ ਤਾਂ ਉਸਨੂੰ 1 ਲੱਖ ਦਾ ਕਵਰ ਮਿਲਦਾ ਹੈ। ਇਸ ਯੋਜਨਾ ਦੇ ਤਹਿਤ 18 ਤੋਂ 70 ਸਾਲ ਤਕ ਦਾ ਕੋਈ ਵੀ ਵਿਅਕਤੀ ਅਪਲਾਈ ਕਰ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।