
ਕੋਰੋਨਾ ਰੈੱਡ ਜ਼ੋਨ ਸ਼ਹਿਰ ਊਜੈਨ ਵਿਚ ਪੂਰਾ ਸਰਕਾਰੀ ਅਮਲਾ ਵੀ ਹੁਣ ਰੱਬ ਦੀ ਸ਼ਰਨ ਵਿਚ ਹੈ
ਉਜੈਨ: ਕੋਰੋਨਾ ਰੈੱਡ ਜ਼ੋਨ ਸ਼ਹਿਰ ਊਜੈਨ ਵਿਚ ਪੂਰਾ ਸਰਕਾਰੀ ਅਮਲਾ ਵੀ ਹੁਣ ਰੱਬ ਦੀ ਸ਼ਰਨ ਵਿਚ ਹੈ। ਕੋਰੋਨਾ ਦੀ ਲਾਗ ਨੂੰ ਰੋਕਣ ਦੇ ਸਾਰੇ ਉਪਾਵਾਂ ਦੇ ਵਿਚਕਾਰ ਜ਼ਿਲ੍ਹੇ ਦੇ ਕੁਲੈਕਟਰ ਤੇ ਐਸ.ਪੀ ਮੰਦਰ ਪਹੁੰਚੇ ਅਤੇ ਦੇਵੀ ਨੂੰ ਸ਼ਰਾਬ ਭੇਟ ਕੀਤੀ।
Corona Virus
ਪ੍ਰੰਪਰਾ ਅਨੁਸਾਰ ਮੰਦਰ ਵਿਚ ਸਿਰਫ਼ ਚੈਤਰਾ ਨਵਰਾਤਰੀ ਦੀ ਮਹਾ ਅਸ਼ਟਮੀ 'ਤੇ ਹੀ ਦੇਵੀ ਨੂੰ ਸ਼ਰਾਬ ਭੇਟ ਕੀਤੀ ਜਾਂਦੀ ਹੈ ਪਰ ਇਸ ਵਾਰ ਇਹ ਪਰੰਪਰਾ ਟੁੱਟ ਗਈ।
Corona Virusਲੋਕਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਕਿ ਕੋਰੋਨਾ ਦੀ ਤਬਾਹੀ ਇਸੇ ਲਈ ਹੋ ਰਹੀ ਹੈ ਕਿਉਂਕਿ ਇਸ ਵਾਰ ਤਾਲਾਬੰਦੀ ਕਾਰਨ ਪ੍ਰੰਪਰਾ ਤੋੜੀ ਗਈ ਹੈ। ਸੀਨੀਅਰ ਅਧਿਕਾਰੀ ਲੋਕਾਂ ਦੀ ਗੱਲ ਮੰਨ ਪੂਜਾ ਲਈ ਪੁੱਜੇ ਤੇ ਦੇਵੀ ਨੂੰ ਸ਼ਰਾਬ ਭੇਂਟ ਕੀਤੀ।
Corona Virusਲਗਾਤਾਰ 80 ਤੋਂ ਜ਼ਿਆਦਾ ਦਿਨਾਂ ਬਾਅਦ ਵੀ ਊਜੈਨ ਕੋਰੋਨਾ ਦੇ ਰੈੱਡ ਜ਼ੋਨ ਵਿਚ ਹੈ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਬਿਮਾਰੀ ਦੀ ਰੋਕਥਾਮ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ ਪਰ ਲਾਗ ਬੇਕਾਬੂ ਹੈ।
Corona Virusਹੁਣ ਇਸ ਨੂੰ ਵਿਸ਼ਵਾਸ ਜਾਂ ਅੰਧਵਿਸ਼ਵਾਸ ਕਹੋ ਪਰ ਪ੍ਰਸ਼ਾਸਨ ਹੁਣ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਪ੍ਰਾਰਥਨਾ ਕਰ ਰਿਹਾ ਹੈ। ਅੱਜ ਊਜੈਨ ਦੇ ਕੁਲੈਕਟਰ ਅਸ਼ੀਸ਼ ਸਿੰਘ ਨੇ ਚੌਬੀਸ ਖੰਭਾ ਸਥਿਤ ਮਹਾਲਿਆ ਅਤੇ ਮਹਾਮਾਇਆ ਮੰਦਰ ਵਿਖੇ ਦੇਵੀ ਨੂੰ ਸ਼ਰਾਬ ਭੇਟ ਕੀਤੀ
Corona Virusਅਤੇ ਊਜੈਨ ਸ਼ਹਿਰ ਨੂੰ ਮਹਾਂਮਾਰੀ ਤੋਂ ਮੁਕਤ ਕਰਾਉਣ ਲਈ ਅਰਦਾਸ ਕੀਤੀ। ਇਸ ਮੰਦਰ ਵਿਚ ਸਾਲ ਵਿਚ ਇਕ ਵਾਰ ਚੈਤਰਾ ਨਵਰਾਤਰੀ ਦੀ ਅਸ਼ਟਮੀ 'ਤੇ ਸ਼ਰਾਬ ਭੇਟ ਕੀਤੀ ਜਾਂਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।