ਦੇਸ਼ ਅੰਦਰ ਕਈ ਹਿੱਸਿਆਂ 'ਚ ਕੋਰੋਨਾ ਵਾਇਰਸ ਦਾ ਕਮਿਊਨਿਟੀ ਪਸਾਰ : ਮਾਹਰ
Published : Jun 13, 2020, 9:47 pm IST
Updated : Jun 13, 2020, 9:47 pm IST
SHARE ARTICLE
 Corona virus
Corona virus

ਕਿਹਾ, ਆਈ.ਸੀ.ਐਮ.ਆਰ. ਸਰਵੇ ਮੌਜੂਦਾ ਸਚਾਈ ਨਹੀਂ ਵਿਖਾਉਂਦਾ

ਨਵੀਂ ਦਿੱਲੀ : ਦੇਸ਼ ਅੰਦਰ ਕੋਰੋਨਾ ਵਾਇਰਸ ਲਾਗ ਦੇ ਮਾਮਲਿਆਂ 'ਚ ਤੇਜ਼ੀ ਆਉਣ ਵਿਚਕਾਰ ਸਨਿਚਰਵਾਰ ਨੂੰ ਮਾਹਰਾਂ ਨੇ ਕੋਰੋਨਾ ਵਾਇਰਸ ਦਾ ਕਮਿਊਨਿਟੀ ਪਸਾਰ ਨਾ ਹੋਣ ਨੂੰ ਲੈ ਕੇ ਕੀਤੇ ਗਏ ਦਾਅਵਿਆਂ ਲਈ ਉਸ ਨੂੰ ਲੰਮੇ ਹੱਥੀਂ ਲਿਆ। ਮਾਹਰਾਂ ਨੇ ਕਿਹਾ ਹੈ ਕਿ ਇਹ ਮੌਜੂਦਾ ਹਾਲਾਤ ਨੂੰ ਸਹੀ ਨਹੀਂ ਵਿਖਾਉਂਦਾ ਅਤੇ ਸਰਕਾਰ ਸੱਚਾਈ ਮੰਨਣ ਪ੍ਰਤੀ ਅੜੀਅਲ ਰਵਈਆ ਵਿਖਾ ਰਹੀ ਹੈ।

Corona virusCorona virus

ਦੇਸ਼ ਦੇ ਕਈ ਹਿੱਸਿਆਂ 'ਚ ਕਮਿਊਨਿਟੀ ਪਸਾਰ 'ਤੇ ਜ਼ੋਰ ਦਿੰਦਿਆਂ ਮਾਹਰਾਂ ਨੇ ਸਰਕਾਰ ਨੂੰ ਕਿਹਾ ਕਿ ਉਹ ਇਸ ਨੂੰ ਮਨਜ਼ੂਰ ਕਰਨ ਜਿਸ ਨਾਲ ਲੋਕ ਲਾਪ੍ਰਵਾਹ ਨਾ ਹੋਣ। ਭਾਰਤੀ ਮੈਡੀਕਲ ਰੀਸਰਚ ਕੌਂਸਲ (ਆਈ.ਸੀ.ਐਮ.ਆਰ.) ਦੇ ਡਾਇਰੈਕਟਰ ਜਨਰਲ ਬਲਰਾਮ ਭਾਗਵਰ ਨੇ ਸਰਵੇਖਣ ਦੇ ਨਤੀਜੇ ਜਾਰੀ ਕਰਦਿਆਂ ਮੀਡੀਆ ਨੂੰ ਕਿਹਾ ਸੀ ਕਿ ਭਾਰਤ ਯਕੀਨੀ ਤੌਰ 'ਤੇ ਅਜੇ ਕਮਿਊਨਿਟੀ ਪਸਾਰ ਦੇ ਪੜਾਅ 'ਚ ਨਹੀਂ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਵਿਸ਼ਾਣੂ ਰੋਗ ਵਿਗਿਆਨ, ਲੋਕ ਸਿਹਤ ਅਤੇ ਮੈਡੀਕਲ ਦੇ ਖੇਤਰ ਨਾਲ ਜੁੜੇ ਮਾਹਹਰਾਂ ਨੇ ਇਹ ਵਿਚਾਰ ਪ੍ਰਗਟਾਏ ਹਨ।

Corona VirusCorona Virus

ਸੀਰੋ-ਸਰਵੇਖਣ ਅਨੁਸਾਰ 65 ਜ਼ਿਲ੍ਹਿਆਂ ਦੀ ਰੀਪੋਰਟ ਮੁਤਾਬਕ 26,400 ਲੋਕਾਂ 'ਤੇ ਕੀਤੇ ਸਰਵੇਖਣ 'ਚ 0.73 ਫ਼ੀ ਸਦੀ ਸਾਰਸ-ਸੀ.ਓ.ਵੀ.-2 ਦੀ ਮਾਰ ਹੇਠ ਪਹਿਲਾਂ ਆ ਚੁੱਕੇ ਹਨ।  ਏਮਜ਼ ਦੇ ਸਾਬਕਾ ਡਾਇਰੈਕਟਰ ਡਾ. ਐਮ.ਸੀ. ਮਿਸ਼ਰਾ ਨੇ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਦੇਸ਼ ਦੇ ਕਈ ਹਿੱਸਿਆਂ 'ਚ ਕਮਿਊਨਿਟੀ ਪ੍ਰਸਾਰ ਹੋ ਚੁੱਕਾ ਹੈ। ਮਿਸ਼ਰਾ ਨੇ ਕਿਹਾ, ''ਵੱਡੇ ਪੱਧਰ 'ਤੇ ਲੋਕਾਂ ਦੀ ਹਿਜਰਤ ਅਤੇ ਤਾਲਾਬੰਦੀ 'ਚ ਛੋਟ ਨਾਲ ਇਸ 'ਚ ਹੋਰ ਤੇਜ਼ੀ ਆਈ ਅਤੇ ਇਹ ਬਿਮਾਰੀ ਉਨ੍ਹਾਂ ਇਲਾਕਿਆਂ 'ਚ ਵੀ ਪੁੱਜ ਗਈ ਜਿੱਥੇ ਕੋਈ ਮਾਮਲਾ ਨਹੀਂ ਸੀ। ਸਰਕਾਰ ਨੂੰ ਅਜਿਹੇ ਸਮੇਂ 'ਚ ਅੱਗੇ ਆ ਕੇ ਇਸ ਨੂੰ ਮੰਨਣਾ ਚਾਹੀਦਾ ਹੈ ਜਿਸ ਨਾਲ ਲੋਕ ਜ਼ਿਆਦਾ ਚੌਕਸ ਰਹਿਣ ਅਤੇ ਲਾਪ੍ਰਵਾਹ ਨਾ ਬਣਨ।''

corona viruscorona virus

ਪ੍ਰਮੁੱਖ ਵਿਸ਼ਾਣੂ ਰੋਗ ਮਾਹਰ ਸ਼ਾਹਿਦ ਜਮੀਲ ਨੇ ਕਿਹਾ ਕਿ ਭਾਰਤ ਕਾਫ਼ੀ ਪਹਿਲਾਂ ਕਮਿਊਨਿਟੀ ਪ੍ਰਸਾਰ ਦੇ ਪੜਾਅ ਤਕ ਪਹੁੰਚ ਚੁੱਕਾ ਸੀ। ਉਨ੍ਹਾਂ ਕਿਹਾ, ''ਗੱਲ ਸਿਰਫ਼ ਏਨੀ ਹੈ ਕਿ ਸਿਹਤ ਅਧਿਕਾਰੀ ਇਸ ਨੂੰ ਮੰਨ ਨਹੀਂ ਰਹੇ ਹਨ। ਇਥੋਂ ਤਕ ਕਿ ਆਈ.ਸੀ.ਐਮ.ਆਰ. ਤਹਿਤ ਆਉਣ ਵਾਲੇ ਐਸ.ਏ.ਆਰ.ਆਈ. (ਗੰਭੀਰ ਸਾਹ ਰੋਕ ਬਿਮਾਰੀ) ਦੇ ਅਧਿਐਨ 'ਚ ਵਿਖਾਇਆ ਗਿਆ ਹੈ ਕਿ ਸਾਰ-ਸੀ.ਓ.ਵੀ.-2 ਨਾਲ ਪੀੜਤ 40 ਫ਼ੀ ਸਦੀ ਲੋਕਾਂ 'ਚ ਕੋਈ ਪਿੱਛੇ ਜਿਹੇ ਵਿਦੇਸ਼ਾ ਯਾਤਰਾ ਕਰਨ ਜਾਂ ਕਿਸੇ ਪੀੜਤ ਵਿਅਕਤੀ ਦੇ ਸੰਪਰਕ 'ਚ ਆਉਣ ਦੀ ਕੋਈ ਜਾਣਕਾਰੀ ਨਹੀਂ ਸੀ।''

corona viruscorona virus

ਦਿੱਲੀ 'ਚ ਸਰ ਗੰਗਾਰਾਮ ਹਸਪਤਾਲ 'ਚ ਕੰਮ ਕਰਨ ਵਾਲੇ ਕੁਮਾਰ ਨੇ ਕਿਹਾ, ''ਭਾਰਤ ਇਕ ਵਿਸ਼ਾਲ ਦੇਸ਼ ਹੈ ਅਤੇ ਹਰ ਸੂਬੇ 'ਚ ਵਾਇਰਸ ਨੂੰ ਲੈ ਕੇ ਤਜਰਬਾ ਵੱਖੋ-ਵਖਰਾ ਹੈ ਅਤੇ ਉਸ ਦੇ ਸਿਖਰ ਤਕ ਪੁਜਣ ਦਾ ਸਮਾਂ ਵੀ ਵੱਖ ਹੈ। ਐਂਟੀਬਾਡੀਜ਼ ਵਿਕਸਤ ਹੋਣ ਨੂੰ ਦੋ ਹਫ਼ਤਿਆਂ ਦਾ ਸਮਾਂ ਲਗਦਾ ਹੈ। ਅਜਿਹੇ 'ਚ ਇਹ ਸਰਵੇਖਣ ਅਪ੍ਰੈਲ ਦੀ ਸਥਿਤੀ ਨੂੰ ਵਿਖਾਉਂਦਾ ਹੈ। ਅਪ੍ਰੈਲ ਦੀ ਸਥਿਤੀ ਦੀ ਪ੍ਰਤੀਨਿਧਗੀ ਕਰਨ ਵਾਲੇ ਅਧਿਐਨ ਦੇ ਆਧਾਰ 'ਤੇ ਇਹ ਕਹਿਣਾ ਕਿ ਅਸੀਂ ਕਮਿਊਨਿਟੀ ਪ੍ਰਸਾਰ ਦੀ ਹਾਲਤ 'ਚ ਨਹੀਂ ਹਾਂ, ਗ਼ਲਤ ਬਿਆਨ ਹੈ।''

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

Location: India

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement