ਭਾਰਤ 'ਚ ਸਿਰਫ਼ 10 ਦਿਨਾਂ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ 2 ਲੱਖ ਤੋਂ ਵੱਧ ਕੇ 3 ਲੱਖ ਤੋਂ ਪਾਰ ਹੋ ਗਏ
Published : Jun 14, 2020, 8:09 am IST
Updated : Jun 14, 2020, 8:10 am IST
SHARE ARTICLE
Covid 19
Covid 19

ਦੇਸ਼ ਅੰਦਰ ਸਿਰਫ਼ 10 ਦਿਨਾਂ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ ਦੋ ਲੱਖ ਤੋਂ ਵੱਧ ਕੇ ਤਿੰਨ ਲੱਖ ਤੋਂ ਪਾਰ ਹੋ ਗਏ ਹਨ

ਨਵੀਂ ਦਿੱਲੀ: ਦੇਸ਼ ਅੰਦਰ ਸਿਰਫ਼ 10 ਦਿਨਾਂ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ ਦੋ ਲੱਖ ਤੋਂ ਵੱਧ ਕੇ ਤਿੰਨ ਲੱਖ ਤੋਂ ਪਾਰ ਹੋ ਗਏ ਹਨ। ਇਕ ਦਿਨ 'ਚ ਸੱਭ ਤੋਂ ਜ਼ਿਆਦਾ 11,458 ਮਾਮਲੇ ਸਾਹਮਣੇ ਆਉਣ ਨਾਲ ਸਨਿਚਰਵਾਰ ਨੂੰ ਲਾਗ ਦੇ ਕੁਲ ਮਾਮਲੇ ਵੱਧ ਕੇ 3,08,993 ਹੋ ਗਏ ਹਨ। ਜਦਕਿ ਲਾਗ ਨਾਲ 386 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 8884 ਹੋ ਗਈ ਹੈ।

corona viruscorona virus

ਕੋਰੋਨਾ ਵਾਇਰਸ ਲਾਗ ਨਾਲ ਸਬੰਧਤ ਅੰਕੜਿਆਂ ਦੀ ਵੈੱਬਸਾਈਟ ਵਰਲਡੋਮੀਟਰ ਅਨੁਸਾਰ ਭਾਰਤ ਨੂੰ ਲਾਗ ਦੇ ਇਕ ਲੱਖ ਮਾਮਲਿਆਂ ਤਕ ਪੁੱਜਣ 'ਚ 64 ਦਿਨ ਲੱਖ। ਅਗਲੇ 15 ਦਿਨਾਂ 'ਚ ਮਾਮਲੇ ਵੱਧ ਕੇ ਦੋ ਲੱਖ ਹੋ ਗਏ ਅਤੇ ਹੁਣ ਦੇਸ਼ 'ਚ ਲਾਗ ਦੇ 3,08,993 ਮਾਮਲਿਆਂ ਨਾਲ ਭਾਰਤ ਲਾਗ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਤ ਚੌਥਾ ਦੇਸ਼ ਹੋ ਗਿਆ ਹੈ। ਸਿਹਤ ਮੰਤਰਾਲੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਮਾਮਲੇ ਦੁੱਗਣੇ ਹੋਣ ਦੀ ਦਰ 15.4 ਦਿਨਾਂ ਤੋਂ ਵੱਧ ਕੇ 17.4 ਦਿਨ ਹੋ ਗਈ ਹੈ।

 Corona virusCorona virus

ਮੰਤਰਾਲੇ ਨੇ ਸਵੇਰੇ ਅੱਠ ਵਜੇ ਨਵੇਂ ਅੰਕੜਿਆਂ ਅਨੁਸਾਰ ਦੇਸ਼ 'ਚ ਇਲਾਜ ਕਰਵਾ ਰਹੇ ਲੋਕਾਂ ਦੀ ਗਿਣਤੀ 1,45,779 ਹੈ, ਜਦਕਿ 1,54,329 ਲੋਕ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ ਅਤੇ ਇਕ ਮਰੀਜ਼ ਦੇਸ਼ ਤੋਂ ਬਾਹਰ ਚਲਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇਸ ਤਰ੍ਹਾਂ ਦੇਸ਼ ਅੰਦਰ ਹੁਣ ਤਕ 49.9 ਫ਼ੀ ਸਦੀ ਮਰੀਜ਼ ਠੀਕ ਹੋ ਚੁੱਕੇ ਹਨ। ਕੋਰੋਨਾ ਵਾਇਰਸ ਨੇ ਬੀਤੇ ਦਿਨ ਹੋਈਆਂ 386 ਮੌਤਾਂ ਦੇ ਮਾਮਲਿਆਂ 'ਚੋਂ ਦਿੱਲੀ 'ਚ ਸੱਭ ਤੋਂ ਜ਼ਿਆਦਾ 129 ਅਤੇ ਮਹਾਰਾਸ਼ਟਰ 'ਚ 127 ਲੋਕਾਂ ਦੀ ਮੌਤ ਹੋਈ।

Corona VirusCorona Virus

ਦਿੱਲੀ 'ਚ ਲਾਗ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਪਹਿਲੀ ਵਾਰੀ ਸ਼ੁਕਰਵਾਰ ਨੂੰ ਦੋ ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਲਾਗ ਨਾਲ ਗੁਜਰਾਤ 'ਚ 30, ਉੱਤਰ ਪ੍ਰਦੇਸ਼ 'ਚ 20, ਤਾਮਿਲਨਾਡੂ 'ਚ 18, ਪਛਮੀ ਬੰਗਾਲ, ਤੇਲੰਗਾਨਾ ਅਤੇ ਮੱਧ ਪ੍ਰਦੇਸ਼ 'ਚ 9-9, ਕਰਨਾਟਕ ਅਤੇ ਰਾਜਸਥਾਨ 'ਚ ਸੱਤ-ਸੱਤ, ਹਰਿਆਣਾ ਅਤੇ ਉੱਤਰਾਖੰਡ 'ਚ ਛੇ-ਛੇ, ਪੰਜਾਬ 'ਚ ਚਾਰ, ਆਸਾਮ 'ਚ ਦੋ-ਦੋ, ਕੇਰਲ, ਜੰਮੂ-ਕਸ਼ਮੀਰ ਅਤੇ ਉੜੀਸਾ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।

Corona virus Corona virus

ਕੋਰੋਨਾ ਵਾਇਰਸ ਦੇ ਸੱਭ ਤੋਂ ਜ਼ਿਆਦਾ 1,01,141 ਮਾਮਲੇ ਮਹਾਰਾਸ਼ਟਰ 'ਚ ਹਨ। ਤਾਮਿਲਨਾਡੂ 'ਚ ਕੋਰੋਨਾ ਵਾਇਰਸ ਦੇ 40,698, ਦਿੱਲੀ 'ਚ 36,824, ਗੁਜਰਾਤ 'ਚ 22,527, ਉੱਤਰ ਪ੍ਰਦੇਸ਼ 'ਚ 12,616, ਰਾਜਸਥਾਨ 'ਚ 12,068 ਅਤੇ ਮੱਧ ਪ੍ਰਦੇਸ਼ 'ਚ 10,443 ਮਾਮਲੇ ਸਾਹਮਣੇ ਆਏ ਹਨ। ਦੇਸ਼ 'ਚ ਹੁਣ ਤਕ ਕੁਲ 8884 ਪੀੜਤਾਂ ਦੀ ਮੌਤ ਹੋਈ ਹੈ

Corona VirusCorona Virus

ਜਿਨ੍ਹਾਂ 'ਚੋਂ ਸੱਭ ਤੋਂ ਜ਼ਿਆਦਾ 3717 ਲੋਕਾਂ ਦੀ ਮੌਤ ਮਹਾਰਾਸ਼ਟਰ 'ਚ, 1415 ਲੋਕਾਂ ਦੀ ਮੌਤ ਗੁਜਰਾਤ 'ਚ 1214 ਲੋਕਾਂ ਦੀ ਮੌਤ ਦਿੱਲੀ 'ਚ, 451 ਲੋਕਾਂ ਦੀ ਮੌਤ ਪਛਮੀ ਬੰਗਾਲ 'ਚ, 440 ਲੋਕਾਂ ਦੀ ਮੌਤ ਮੱਧ ਪ੍ਰਦੇਸ਼ 'ਚ, 367 ਲੋਕਾਂ ਦੀ ਮੌਤ ਤਾਮਿਲਨਾਡੂ 'ਚ, 365 ਲੋਕਾਂ ਦੀ ਮੌਤ ਉੱਤਰ ਪ੍ਰਦੇਸ਼ 'ਚ, 272 ਲੋਕਾਂ ਦੀ ਮੌਤ ਰਾਜਸਥਾਨ 'ਚ ਅਤੇ 174 ਲੋਕਾਂ ਦੀ ਮੌਤ ਤੇਲੰਗਾਨਾ 'ਚ ਹੋਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mukhtar Ansari ਦੀ ਹੋਈ ਮੌਤ, Jail 'ਚ ਪਿਆ ਦਿਲ ਦਾ ਦੌਰਾ, UP ਦੇ ਕਈ ਜ਼ਿਲ੍ਹਿਆਂ 'ਚ High Alert

29 Mar 2024 9:33 AM

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM
Advertisement