ਬਿਹਾਰ: LJP ਮੁਖੀ ਦੇ ਅਹੁਦੇ ਤੋਂ ਹਟਾਏ ਗਏ ਚਿਰਾਗ ਪਾਸਵਾਨ
Published : Jun 15, 2021, 5:53 pm IST
Updated : Jun 16, 2021, 9:29 am IST
SHARE ARTICLE
Chirag Paswan removed from the post of LJP Chief
Chirag Paswan removed from the post of LJP Chief

ਲੋਕ ਜਨਸ਼ਕਤੀ ਪਾਰਟੀ (Lok Janshakti Party) ਦੇ ਪ੍ਰਧਾਨ ਦੇ ਅਹੁਦੇ ਤੋਂ ਚਿਰਾਗ ਪਾਸਵਾਨ ਹਟਾਏ ਗਏ। ਪਸ਼ੂਪਤੀ ਪਾਰਸ ਨੂੰ ਚੁਣਿਆ ਜਾਵੇਗਾ LJP ਦਾ ਨਵਾਂ ਪ੍ਰਧਾਨ।

ਬਿਹਾਰ: ਚਿਰਾਗ ਪਾਸਵਾਨ (Chirag Paswan) ਨੂੰ ਲੋਕ ਜਨਸ਼ਕਤੀ ਪਾਰਟੀ (Lok Janshakti Party) ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਹੁਣ ਉਹਨਾਂ ਦੀ ਜਗ੍ਹਾ ਸੂਰਜ ਭਾਨ (Suraj Bhan) ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਸੂਰਜ ਭਾਨ ਪਾਰਟੀ ਦੇ ਨਵੇਂ ਪ੍ਰਧਾਨ ਲਈ ਚੋਣ ਪ੍ਰਕਿਰਿਆ ਦਾ ਸੰਚਾਲਨ ਕਰਨਗੇ। ਰਿਪੋਰਟਾਂ ਅਨੁਸਾਰ ਚਿਰਾਗ ਨੂੰ ਇਕ ਵਿਅਕਤੀ ਇਕ ਅਹੁਦਾ ਨਿਯਮ ਤਹਿਤ ਹਟਾ ਦਿੱਤਾ ਗਿਆ ਹੈ। ਪੰਜ ਦਿਨਾਂ ਦੇ ਅੰਦਰ-ਅੰਦਰ ਰਾਸ਼ਟਰੀ ਕਾਰਜਕਾਰੀ ਦੀ ਇੱਕ ਬੈਠਕ ਬੁਲਾਈ ਜਾਵੇਗੀ ਅਤੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ।

ਇਹ ਵੀ ਪੜ੍ਹੋ-ਹੁਣ ਬਿਨਾਂ ਜਾਂਚ ਕੀਤੇ 15 ਮਿੰਟਾਂ 'ਚ ਹੋਵੇਗੀ ਕੋਰੋਨਾ ਇਨਫੈਕਟਿਡਾਂ ਦੀ ਪਛਾਣ

PHOTOChirag Paswan

ਇਸ ਤੋਂ ਪਹਿਲਾਂ ਵੀ ਇਕ ਵਾਰ ਲੋਜਪਾ (LJP) ਵਲੋਂ ਚਿਰਾਗ ਪਾਸਵਾਨ ਨੂੰ ਪਾਰਟੀ ਦੇ ਸੰਸਦੀ ਦਲ ਦੇ ਆਗੂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਲੋਜਪਾ ਦੇ 6 ਸੰਸਦ ਮੈਂਬਰ ਸਨ, ਜਿਨ੍ਹਾਂ ‘ਚੋਂ ਪੰਜ ਨੇ ਬਗਾਵਤ ਕੀਤੀ ਅਤੇ ਇਸ ਲਈ ਲੋਕ ਸਭਾ ਸਪੀਕਰ ਨੂੰ ਬੇਨਤੀ ਕੀਤੀ ਸੀ, ਜੋ ਕਿ ਸਵੀਕਾਰ ਕਰ ਲਈ ਗਈ। ਚਿਰਾਗ ਪਾਸਵਾਨ ਦੇ ਚਾਚੇ ਪਸ਼ੂਪਤੀ ਪਾਰਸ (Pashupati Kumar Paras) ਨੂੰ ਐਲਜੇਪੀ ਸੰਸਦੀ ਪਾਰਟੀ ਦਾ ਨਵਾਂ ਨੇਤਾ ਚੁਣਿਆ ਗਿਆ ਸੀ।

ਇਹ ਵੀ ਪੜ੍ਹੋ-ਅਮਰੀਕਾ 'ਚ ਮਾਸਕ ਪਾਉਣ ਨੂੰ ਲੈ ਕੇ ਹੋਈ ਗੋਲੀਬਾਰੀ,1 ਦੀ ਮੌਤ ਤੇ 2 ਜ਼ਖਮੀ

ਚਿਰਾਗ ਨੂੰ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਚਾਚੇ-ਭਤੀਜੇ ਵਿੱਚ ਸੁਲ੍ਹਾ ਸਮਝੌਤੇ ਦੀਆਂ ਸਾਰੀਆਂ ਸੰਭਾਵਨਾਵਾਂ ਹੁਣ ਚਕਨਾਚੂਰ ਹੁੰਦੀਆਂ ਨਜ਼ਰ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਸ਼ੂਪਤੀ ਕੁਮਾਰ ਪਾਰਸ ਨੂੰ 20 ਜੂਨ ਤੋਂ ਪਹਿਲਾਂ ਲੋਕ ਜਨਸ਼ਕਤੀ ਪਾਰਟੀ ਦੇ ਨਵੇਂ ਪ੍ਰਧਾਨ (LJP President) ਦੇ ਰੂਪ ਵਿੱਚ ਚੁਣਿਆ ਜਾਵੇਗਾ।

Pashupati Kumar ParasPashupati Kumar Paras

ਇਹ ਵੀ ਪੜ੍ਹੋ-​CM ਕੈਪਟਨ ਦੇ ਘਰ ਦੇ ਬਾਹਰ ਅਕਾਲੀ-BSP ਦਾ ਪ੍ਰਦਰਸ਼ਨ, ਸੁਖਬੀਰ ਬਾਦਲ ਨੂੰ ਲਿਆ ਗਿਆ ਹਿਰਾਸਤ 'ਚ

ਪਸ਼ੂਪਤੀ ਪਾਰਸ ਮਰਹੂਮ ਨੇਤਾ ਰਾਮ ਵਿਲਾਸ ਪਾਸਵਾਨ ਦੇ ਛੋਟੇ ਭਰਾ ਹਨ। ਲੋਕ ਸਭਾ ਵਿੱਚ ਲੋਕ ਜਨਸ਼ਕਤੀ ਪਾਰਟੀ ਦੇ ਨੇਤਾ ਬਣਨ ਦੇ ਨਾਲ-ਨਾਲ ਉਹਨਾਂ ਨੇ ਪਾਰਟੀ ‘ਚ ਆਪਣੀ ਪਕੜ ਮਜ਼ਬੂਤ ਕਰਨ ਦੇ ਸੰਕੇਤ ਵੀ ਦਿੱਤੇ ਸਨ। ਸਪੀਕਰ ਓਮ ਬਿਰਲਾ (Lok Sabha Speaker Om Birla) ਨੇ ਉਹਨਾਂ ਨੂੰ ਸੰਸਦੀ ਦਲ ਦੇ ਆਗੂ ਵਜੋਂ ਵੀ ਮਾਨਤਾ ਦਿੱਤੀ ਹੈ। ਐਲਜੇਪੀ ਦੇ ਪੰਜ ਸੰਸਦ ਮੈਂਬਰਾਂ ਨੇ ਮਿਹਬੂਬ ਅਲੀ ਕੈਸਰ ਨੂੰ ਉਪ ਨੇਤਾ ਚੁਣਿਆ।

Location: India, Bihar, Patna

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement