
ਲੋਜਪਾ ਦੇ ਸੰਸਦੀ ਬੋਰਡ ਦੇ ਮੁਖੀ ਚਿਰਾਗ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਐਨਡੀਏ ਨੂੰ ਵਿਕਾਸ ਦੇ ਮੁੱਦੇ 'ਤੇ ਚੋਣ ਲੜਨੀ ਚਾਹੀਦੀ ਹੈ।
ਸ਼ੇਖਪੁਰਾ : ਲੋਕ ਜਨਸ਼ਕਤੀ ਪਾਰਟੀ ਦੇ ਨੇਤਾ ਚਿਰਾਗ ਪਾਸਵਾਨ ਦਾ ਮੰਨਣਾ ਹੈ ਕਿ ਰਾਮ ਮੰਦਰ ਅਤੇ ਤਿੰਨ ਤਲਾਕ ਜਿਹੇ ਮੁੱਦੇ ਚੁੱਕਣ ਨਾਲ ਲੋਕਸਭਾ ਚੋਣਾਂ ਵਿਚ ਗਠਜੋੜ ਨੂੰ ਨੁਕਸਾਨ ਹੋ ਸਕਦਾ ਹੈ। ਲੋਜਪਾ ਦੇ ਸੰਸਦੀ ਬੋਰਡ ਦੇ ਮੁਖੀ ਚਿਰਾਗ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਐਨਡੀਏ ਨੂੰ ਵਿਕਾਸ ਦੇ ਮੁੱਦੇ 'ਤੇ ਚੋਣ ਲੜਨੀ ਚਾਹੀਦੀ ਹੈ। ਚਿਰਾਗ ਨੇ ਕਿਹਾ ਕਿ ਮੈਨੂੰ ਭਰੋਸਾ ਹੈ,
Demand for Ram temple
ਕਿ ਇਸ ਨਾਲ ਐਨਡੀਏ ਨੂੰ ਬਿਹਾਰ ਦੀਆਂ 40 ਤੋਂ 35 ਤੋਂ ਵੱਧ ਸੀਟਾਂ 'ਤੇ ਜਿੱਤ ਹਾਸਲ ਕਰਨ ਵਿਚ ਮਦਦ ਮਿਲੇਗੀ। ਮੈਨੂੰ ਆਸ ਹੈ ਕਿ ਇਸੇ ਮੁੱਦੇ 'ਤੇ ਚੋਣ ਲੜੀ ਜਾਵੇਗੀ। ਰਾਮ ਮੰਦਰ ਅਤੇ ਤਿੰਨ ਤਲਾਕ ਜਿਹੇ ਵਿਵਾਦਗ੍ਰਸਤ ਮੁੱਦਿਆਂ ਨੂੰ ਦੂਰ ਹੀ ਰੱਖਿਆ ਜਾਵੇ। ਮੁੰਗੇਰ ਲੋਕਸਭਾ ਸੀਟ ਨੂੰ ਲੈ ਕੇ ਪੁੱਛ ਗਏ ਸਵਾਲ 'ਤੇ ਚਿਰਾਗ ਨੇ ਕਿਹਾ ਕਿ ਅਸੀਂ ਮੁੰਗੇਰ ਸੀਟ 'ਤੇ ਅਪਣੇ ਦਾਅਵੇ ਨੂੰ ਲੈ ਕੇ ਕਾਇਮ ਹਾਂ। ਨਾ ਤਾਂ ਭਾਜਪਾ ਅਤੇ ਨਾ ਜੇਡੀਯੂ ਨੇ ਇਸ ਸੀਟ ਤੋਂ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਹੈ।
Triple talaq
ਜੇਕਰ ਸਾਨੂੰ ਦਾਅਵਾ ਛੱਡਣ ਨੂੰ ਕਿਹਾ ਜਾਂਦਾ ਹੈ ਅਤੇ ਕਿਸੇ ਦੂਜੀ ਸੀਟ ਦਾ ਮਤਾ ਪੇਸ਼ ਕੀਤਾ ਜਾਂਦਾ ਹੈ ਤਾਂ ਇਸ 'ਤੇ ਵਿਚਾਰ ਕੀਤਾ ਜਾਵੇਗਾ। ਮੁੰਗੇਰ ਤੋਂ ਲੋਜਪਾ ਦੇ ਉਪ-ਮੁਖੀ ਅਤੇ ਬਾਹੂਬਲੀ ਸੂਰਜ ਭਾਨ ਸਿੰਘ ਦੀ ਪਤਨੀ ਵੀਣਾ ਦੇਵੀ ਸੰਸਦ ਮੰਤਰੀ ਹਨ। ਅਜਿਹਾ ਅੰਦਾਜ਼ਾ ਹੈ ਕਿ ਜੇਡੀਯੂ ਇਥੋਂ ਕੈਬਿਨਟ ਮੰਤਰੀ ਰਾਜੀਵ ਰੰਜਨ ਸਿੰਘ ਉਰਫ ਲਲਨ ਸਿੰਘ ਨੂੰ ਚੋਣਾਂ 'ਤੇ ਖੜਾ ਕਰਨਾ ਚਾਹੁੰਦੀ ਹੈ। ਪਿਛਲੀਆਂ ਲੋਕਸਭਾ ਚੋਣਾਂ ਵਿਚ ਵੀਣਾ ਦੇਵੀ ਨੇ ਲਲਨ ਸਿੰਘ ਨੂੰ ਹਰਾਇਆ ਸੀ।