
18 ਜੂਨ ਤੱਕ ਮੀਂਹ ਪੈਣ ਦੀ ਸੰਭਾਵਨਾ
ਚੰਡੀਗੜ੍ਹ: ਪੰਜਾਬ 'ਚ ਮੌਸਮ ਦਾ ਮਿਜਾਜ਼ ਲਗਾਤਾਰ ਬਦਲ ਰਿਹਾ ਹੈ, ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਹਿੱਸਿਆਂ 'ਚ ਬੀਤੀ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਅੱਜ ਸਵੇਰ ਤੋਂ ਹੀ ਤੇਜ਼ ਹਵਾ ਦੇ ਨਾਲ-ਨਾਲ ਹਲਕੀ ਬਾਰਸ਼ ਵੀ ਹੋ ਰਹੀ ਹੈ। ਆਈਐਮਡੀ ਦੇ ਪੂਰਵ ਅਨੁਮਾਨ ਅਨੁਸਾਰ 18 ਜੂਨ ਤੱਕ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਝੁੱਗੀ ਨੂੰ ਲੱਗੀ ਅੱਗ, ਸੁੱਤੇ ਪਏ ਮਾਂ ਸਮੇਤ ਜ਼ਿੰਦਾ ਸੜੇ 5 ਮਾਸੂਮ ਬੱਚੇ
ਉਧਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ ਮੀਂਹ ਦਾ ਪ੍ਰਭਾਵ 16 ਜੂਨ ਤੱਕ ਜਾਰੀ ਰਹੇਗਾ, ਜਿਸ ਤੋਂ ਬਾਅਦ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ। ਹਾਲਾਂਕਿ ਮਾਨਸੂਨ ਪੰਜਾਬ 'ਚ ਕਦੋਂ ਦਾਖਲ ਹੋਵੇਗਾ, ਇਸ ਬਾਰੇ ਫਿਲਹਾਲ ਕੋਈ ਅਪਡੇਟ ਨਹੀਂ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਨਹਿਰ ਵਿਚ ਡੁੱਬਣ ਕਾਰਨ ਨਵ-ਵਿਆਹੁਤਾ ਦੀ ਮੌਤ
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੋ ਮੀਂਹ ਪੈ ਰਿਹਾ ਹੈ, ਉਹ ਪੱਛਮੀ ਚੱਕਰਵਾਤ ਦੇ ਪ੍ਰਭਾਵ ਹੇਠ ਹੈ। ਜਦਕਿ ਜੂਨ ਮਹੀਨੇ ਦੇ ਪਹਿਲੇ 15 ਦਿਨ ਬੀਤ ਚੁੱਕੇ ਹਨ। ਦੂਜੇ ਪਾਸੇ ਅਰਬ ਸਾਗਰ ਤੋਂ ਪੱਛਮੀ ਤੱਟ ਵੱਲ ਵਧ ਰਿਹਾ ਚੱਕਰਵਾਤ ਰਾਜਸਥਾਨ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਪੰਜਾਬ ਵਿੱਚ ਫਿਲਹਾਲ ਕੋਈ ਅਲਰਟ ਨਹੀਂ ਹੈ।