
ਮ੍ਰਿਤਕ ਦੇ ਪਤੀ ਨੇ ਭੱਜ ਕੇ ਬਚਾਈ ਜਾਨ
ਕੁਸ਼ੀਨਗਰ: ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ 'ਤੋਂ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ ਰਾਮਕੋਲਾ ਕਸਬੇ 'ਚ ਇਕ ਹੀ ਪਰਿਵਾਰ ਦੇ 6 ਲੋਕ ਝੁੱਗੀ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜ ਗਏ। ਹਾਦਸੇ ਵਿਚ ਮਾਂ ਅਤੇ ਪੰਜ ਬੱਚਿਆਂ ਦੀ ਮੌਤ ਹੋ ਗਈ। ਮਰਨ ਵਾਲੇ ਬੱਚਿਆਂ ਦੀ ਉਮਰ ਇਕ ਤੋਂ 10 ਸਾਲ ਦੇ ਵਿਚਕਾਰ ਸੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਨਹਿਰ ਵਿਚ ਡੁੱਬਣ ਕਾਰਨ ਨਵ-ਵਿਆਹੁਤਾ ਦੀ ਮੌਤ
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਰਾਹਤ ਕਾਰਜਾਂ 'ਚ ਜੁੱਟ ਗਏ ਪਰ ਉਦੋਂ ਤੱਕ ਸਾਰਿਆਂ ਦੀ ਮੌਤ ਹੋ ਚੁੱਕੀ ਸੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਅੱਗ ਦੀ ਇਸ ਘਟਨਾ 'ਚ ਪਤੀ ਨਵਮੀ ਨੇ ਭੱਜ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ: ਮੋਗਾ 'ਚ ਕਾਰ ਤੇ ਮੋਟਰਸਾਈਕਲ ਦੀ ਆਪਸ 'ਚ ਹੋਈ ਭਿਆਨਕ ਟੱਕਰ, 3 ਮੌਤਾਂ
ਮ੍ਰਿਤਕਾ ਦੀ ਪਹਿਚਾਣ ਪਤਨੀ ਸੰਗੀਤਾ (38), ਬੇਟੇ ਅੰਕਿਤ (10), ਬੇਟੀ ਲਕਸ਼ਮੀਨਾ (09), ਰੀਟਾ (03), ਗੀਤਾ (02) ਅਤੇ ਬਾਬੂ (01) ਵਜੋਂ ਹੋਈ ਹੈ। ਆਸ ਪਾਸ ਦੇ ਲੋਕਾਂ ਨੇ ਦਸਿਆ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਅੰਦਰ ਸੁੱਤੇ ਪਏ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਨਵਮੀ ਦੇ ਪਿਤਾ ਸਰਜੂ ਘਰ ਦੇ ਨਾਲ ਵਾਲੀ ਝੌਂਪੜੀ ਵਿਚ ਸੌਂ ਰਹੇ ਸਨ। ਅੱਗ ਲੱਗਣ 'ਤੇ ਰੌਲਾ ਪਾ ਕੇ ਉਸ ਨੇ ਲੋਕਾਂ ਨੂੰ ਇਸ ਦੀ ਸੂਚਨਾ ਦਿਤੀ।