
Pune News : ਐਨ.ਡੀ.ਆਰ.ਐਫ. ਮੌਕੇ ’ਤੇ ਪਹੁੰਚੀਆਂ
Pune News in Punjabi : ਮਹਾਰਾਸ਼ਟਰ ਦੇ ਪੁਣੇ ਪੇਂਡੂ ਖੇਤਰ ਵਿੱਚ ਸਥਿਤ ਤਾਲੇਗਾਂਵ ਵਿੱਚ ਅੱਜ ਦੁਪਹਿਰ ਇੱਕ ਵੱਡਾ ਹਾਦਸਾ ਵਾਪਰਿਆ, ਜਦੋਂ ਝਰਨੇ ਦੇ ਨੇੜੇ ਬਣਿਆ ਇੱਕ ਪੁਰਾਣਾ ਲੋਹੇ ਦਾ ਪੁਲ ਅਚਾਨਕ ਟੁੱਟ ਗਿਆ। ਉਸ ਸਮੇਂ ਪੁਲ ‘ਤੇ 30 ਤੋਂ ਵੱਧ ਲੋਕ ਮੌਜੂਦ ਸਨ, ਜੋ ਝਰਨੇ ਵੱਲ ਜਾ ਰਹੇ ਸਨ ਜਾਂ ਤਸਵੀਰਾਂ ਖਿੱਚ ਰਹੇ ਸਨ। ਮੌਕੇ ‘ਤੇ ਮੌਜੂਦ ਲੋਕਾਂ ਦੇ ਅਨੁਸਾਰ, ਪੁਲ ਦਾ ਇੱਕ ਹਿੱਸਾ ਜ਼ੋਰਦਾਰ ਆਵਾਜ਼ ਨਾਲ ਡਿੱਗ ਪਿਆ ਅਤੇ ਕੁਝ ਹੀ ਦੇਰ ਵਿੱਚ ਦਰਜਨਾਂ ਲੋਕ ਝਰਨੇ ਦੇ ਤੇਜ਼ ਵਹਾਅ ਵਿੱਚ ਵਹਿ ਗਏ।
ਮੌਕੇ ‘ਤੇ ਚੀਕ-ਚਿਹਾੜਾ ਮੱਚ ਪਿਆ। ਨੇੜੇ-ਤੇੜੇ ਮੌਜੂਦ ਲੋਕ ਮਦਦ ਲਈ ਭੱਜੇ, ਪਰ ਪਾਣੀ ਦੀ ਤੇਜ਼ ਰਫ਼ਤਾਰ ਨੇ ਕਿਸੇ ਨੂੰ ਵੀ ਸੰਭਲਣ ਹੋਣ ਦਾ ਮੌਕਾ ਨਹੀਂ ਦਿੱਤਾ। ਸਥਾਨਕ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ SDRF ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ, 15 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਕੁਝ ਲੋਕਾਂ ਨੂੰ ਸਥਾਨਕ ਲੋਕਾਂ ਅਤੇ ਬਚਾਅ ਟੀਮਾਂ ਨੇ ਬਚਾਇਆ ਹੈ, ਪਰ ਬਹੁਤ ਸਾਰੇ ਲੋਕ ਅਜੇ ਵੀ ਪਾਣੀ ਵਿੱਚ ਵਹਿ ਗਏ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।
ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਪੁਲ ਬਹੁਤ ਕਮਜ਼ੋਰ ਸੀ, ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਪਰ ਕੋਈ ਸੁਧਾਰ ਨਹੀਂ ਹੋਇਆ। ਅੱਜ ਜੋ ਹੋਇਆ ਉਹ ਲਾਪਰਵਾਹੀ ਦਾ ਨਤੀਜਾ ਹੈ। ਪੁਲਿਸ ਅਤੇ ਪ੍ਰਸ਼ਾਸਨ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕੀਤੀ ਹੈ। ਬਚਾਅ ਕਾਰਜ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।
(For more news apart from Major accident in Pune, Maharashtra, 15-20 people swept away in fast flowing water due bridge collapse News in Punjabi, stay tuned to Rozana Spokesman)