ਸਿੱਖ ਵਿਅਕਤੀ ’ਤੇ ‘ਚੱਪਲ ਸੁੱਟਣ’ ਦੇ ਦੋਸ਼ ’ਚ ਕੇਂਦਰੀ ਮੰਤਰੀ ਵਿਰੁਧ ਐਫ.ਆਈ.ਆਰ. ਦਰਜ
Published : Jun 15, 2025, 9:21 pm IST
Updated : Jun 15, 2025, 9:21 pm IST
SHARE ARTICLE
FIR registered against Union Minister for 'throwing slippers' at Sikh man
FIR registered against Union Minister for 'throwing slippers' at Sikh man

'ਸਿੱਖ ਵਿਅਕਤੀ ’ਤੇ ਕਥਿਤ ਚੱਪਲ ਸੁੱਟਣ ਦੇ ਦੋਸ਼ ’ਚ ਐਫ.ਆਈ.ਆਰ. ਦਰਜ ਕੀਤੀ ਗਈ'

FIR registered against Union Minister for 'throwing slippers' at Sikh man: ਕੇਂਦਰੀ ਮੰਤਰੀ ਸੁਕਾਂਤਾ ਮਜੂਮਦਾਰ ਵਿਰੁਧ ਕੋਲਕਾਤਾ ਦੇ ਇਕ ਥਾਣੇ ’ਚ ਇਕ ਸਿੱਖ ਵਿਅਕਤੀ ’ਤੇ ਕਥਿਤ ਚੱਪਲ ਸੁੱਟਣ ਦੇ ਦੋਸ਼ ’ਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਦਾਅਵਾ ਕੀਤਾ ਕਿ ਇਹ ਚੱਲ ਸਿੱਖ ਦੀ ਪੱਗ ’ਚ ਜਾ ਕੇ ਵੱਜੀ ਸੀ। ਹਾਲਾਂਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੋਸ਼ਾਂ ਨੂੰ ਖਾਰਜ ਕਰ ਦਿਤਾ ਅਤੇ ਕਿਹਾ ਕਿ ਇਹ ਸਿਰਫ ਇਕ ਕਾਗਜ਼ ਸੀ ਜੋ ਵਿਰੋਧ ਪ੍ਰਦਰਸ਼ਨ ’ਚ ਵਰਤਿਆ ਗਿਆ ਸੀ।

ਦਖਣੀ ਕੋਲਕਾਤਾ ਦੇ ਕਾਲੀਘਾਟ ਥਾਣੇ ’ਚ 13 ਜੂਨ ਨੂੰ ਦਰਜ ਐਫ.ਆਈ.ਆਰ. ’ਚ ਦਾਅਵਾ ਕੀਤਾ ਗਿਆ ਹੈ ਕਿ 12 ਜੂਨ ਨੂੰ ਮਜੂਮਦਾਰ, ਜੋ ਪ੍ਰਦੇਸ਼ ਭਾਜਪਾ ਪ੍ਰਧਾਨ ਵੀ ਹਨ, ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰਿਹਾਇਸ਼ ਦੇ ਨੇੜੇ ਹਾਜਰਾ ਰੋਡ ਅਤੇ ਹਰੀਸ਼ ਚੈਟਰਜੀ ਸਟ੍ਰੀਟ ਦੇ ਕਰਾਸਿੰਗ ’ਤੇ ਇਕ ਜਨਤਕ ਸਥਾਨ ’ਤੇ ਚੱਪਲ ਵਗਾਹ ਕੇ ਮਾਰੀ ਸੀ। ਐਫ.ਆਈ.ਆਰ., ਜਿਸ ਦੀ ਇਕ ਕਾਪੀ ਤ੍ਰਿਣਮੂਲ ਕਾਂਗਰਸ ਨੇ ਅਪਣੇ ‘ਐਕਸ’ ਹੈਂਡਲ ’ਤੇ ਪੋਸਟ ਕੀਤੀ ਸੀ, ’ਚ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ, ਇਕ ਸਿੱਖ ਵਿਅਕਤੀ, ਨੇ ਦੋਸ਼ ਲਾਇਆ ਕਿ ਇਹ ਮਜੂਮਦਾਰ ਵਲੋਂ ਜਾਣਬੁਝ ਕੇ ਕੀਤਾ ਗਿਆ ਕੰਮ ਸੀ, ਜਿਸ ਨਾਲ ‘‘ਧਾਰਮਕ ਵਿਸ਼ਵਾਸ ਦਾ ਅਪਮਾਨ ਹੋਇਆ, ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਅਤੇ ਉਸ ਵਿਅਕਤੀ ਨੂੰ ਵੀ ਸੱਟ ਲੱਗੀ।’’ ਹਾਲਾਂਕਿ ਟੀ.ਐਮ.ਸੀ. ਦੇ ਐਕਸ ਹੈਂਡਲ ਪੋਸਟ ’ਤੇ ਪੋਸਟ ਕੀਤੀ ਐਫ.ਆਈ.ਆਰ. ਦੀ ਕਾਪੀ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ।

ਇਹ ਐਫ.ਆਈ.ਆਰ. ਬੀ.ਐਨ.ਐਸ. ਦੀ ਧਾਰਾ 302 (ਵਿਅਕਤੀਆਂ ਨੂੰ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਕੀਤੀਆਂ ਗਈਆਂ ਕਾਰਵਾਈਆਂ ਤੋਂ ਬਚਾਉਣਾ) ਅਤੇ 115 (2) (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ) ਤਹਿਤ ਦਰਜ ਕੀਤੀ ਗਈ ਸੀ। ਪਛਮੀ ਬੰਗਾਲ ’ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਦਾਅਵਾ ਕੀਤਾ ਕਿ ਸਿੱਖ ਭਾਈਚਾਰੇ ਨੇ ਮਜੂਮਦਾਰ ਵਿਰੁਧ ‘ਸਹੀ ਗੁੱਸੇ ਨਾਲ ਜਵਾਬ ਦਿਤਾ’ ਹੈ। ਤ੍ਰਿਣਮੂਲ ਕਾਂਗਰਸ ਨੇ ਅਪਣੇ ‘ਐਕਸ’ ਹੈਂਡਲ ਪੋਸਟ ’ਚ ਕਿਹਾ ਕਿ ਉਨ੍ਹਾਂ ਨੇ ਤੁਰਤ ਅਤੇ ਬਿਨਾਂ ਸ਼ਰਤ ਮੁਆਫੀ ਮੰਗਣ ਦੀ ਮੰਗ ਕੀਤੀ ਹੈ ਅਤੇ ਚਿਤਾਵਨੀ ਦਿਤੀ ਹੈ ਕਿ ਜੇਕਰ ਉਨ੍ਹਾਂ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਵਿਆਪਕ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। (ਪੀਟੀਆਈ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement