ਹਿਮਾਚਲ ਦੇ 7 ਜ਼ਿਲ੍ਹਿਆਂ ’ਚ ਤੂਫ਼ਾਨ ਦੀ ਚੇਤਾਵਨੀ

By : JUJHAR

Published : Jun 15, 2025, 12:55 pm IST
Updated : Jun 15, 2025, 12:55 pm IST
SHARE ARTICLE
Storm warning in 7 districts of Himachal
Storm warning in 7 districts of Himachal

ਮੌਸਮ ਵਿਭਾਗ ਅਨੁਸਾਰ 20 ਜੂਨ ਤਕ ਮੌਸਮ ਖ਼ਰਾਬ ਰਹੇਗਾ

ਅੱਜ ਹਿਮਾਚਲ ਦੇ ਜ਼ਿਆਦਾਤਰ ਹਿੱਸਿਆਂ ’ਚ ਮੌਸਮ ਖ਼ਰਾਬ ਰਹੇਗਾ। ਰਾਜ ਦੇ 7 ਜ਼ਿਲ੍ਹਿਆਂ ਵਿਚ ਤੂਫ਼ਾਨ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਚੇਤਾਵਨੀ ਚੰਬਾ, ਕਾਂਗੜਾ, ਕੁੱਲੂ, ਸ਼ਿਮਲਾ, ਸੋਲਨ, ਸਿਰਮੌਰ ਅਤੇ ਮੰਡੀ ਜ਼ਿਲ੍ਹਿਆਂ ਨੂੰ ਦਿਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਤੂਫ਼ਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਆ ਸਕਦਾ ਹੈ। ਮੌਸਮ ਵਿਭਾਗ ਅਨੁਸਾਰ 20 ਜੂਨ ਤਕ ਮੌਸਮ ਖਰਾਬ ਰਹੇਗਾ।

ਲਾਹੌਲ ਸਪਿਤੀ ਅਤੇ ਕਿਨੌਰ ਨੂੰ ਛੱਡ ਕੇ ਹੋਰ ਸਾਰੇ ਜ਼ਿਲ੍ਹਿਆਂ ਵਿਚ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕੱਲ੍ਹ (16 ਜੂਨ) 17 ਜੂਨ ਨੂੰ ਚੰਬਾ, ਕਾਂਗੜਾ, ਕੁੱਲੂ, ਸ਼ਿਮਲਾ, ਸੋਲਨ, ਸਿਰਮੌਰ ਅਤੇ ਮੰਡੀ ਜ਼ਿਲ੍ਹਿਆਂ ਵਿਚ ਤੂਫ਼ਾਨ ਆਵੇਗਾ। 13 ਸ਼ਹਿਰਾਂ ਵਿਚ ਤਾਪਮਾਨ 35 ਡਿਗਰੀ ਤੋਂ ਪਾਰ ਪਾਇਆ ਗਿਆ ਹੈ। ਪੱਛਮੀ ਗੜਬੜੀ 18 ਜੂਨ ਨੂੰ ਵਧੇਰੇ ਸਰਗਰਮ ਰਹੇਗੀ। ਇਸ ਕਾਰਨ 18 ਅਤੇ 19 ਜੂਨ ਨੂੰ 10 ਜ਼ਿਲ੍ਹਿਆਂ ਵਿਚ ਤੂਫ਼ਾਨ ਆਉਣ ਦੀ ਭਵਿੱਖਬਾਣੀ ਹੈ।

20 ਜੂਨ ਨੂੰ ਭਾਰੀ ਮੀਂਹ ਪੈਣ ਦੀ ਚੇਤਾਵਨੀ ਹੈ। ਦੋ ਦਿਨਾਂ ਤੋਂ ਰਾਜ ਦੇ ਕਈ ਹਿੱਸਿਆਂ ਵਿਚ ਹਲਕੀ ਅਤੇ ਬੂੰਦਾ-ਬਾਂਦੀ ਮੀਂਹ ਪੈ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ, ਚੰਬਾ ਦੇ ਚੁਵਾੜੀ ਵਿਚ 31.4 ਮਿਲੀਮੀਟਰ, ਪਾਲਮਪੁਰ ਵਿਚ 29.8 ਮਿਲੀਮੀਟਰ, ਰਾਏਪੁਰ ਮੈਦਾਨ ਵਿਚ 25.2, ਬਾਰਥੀ ਵਿਚ 24.6, ਕੰਡਾਘਾਟ ਵਿਚ 22.0, ਕਾਂਗੜਾ ਵਿਚ 21.8, ਮਨਾਲੀ ਵਿਚ 18.0, ਜੋਤ ਵਿਚ 16.0, ਬੈਜਨਾਥ ਵਿਚ 15.0, ਨਾਇਡੂਨ ਵਿਚ 11.6, ਮੰਡੀ ਵਿਚ 7.2 ਅਤੇ ਗਗਰੇਟ ਵਿਚ 7.0 ਮਿਲੀਮੀਟਰ ਮੀਂਹ ਪਿਆ।

ਮੌਸਮ ਵਿਭਾਗ ਦੇ ਅਨੁਸਾਰ, ਅਗਲੇ ਪੰਜ ਦਿਨਾਂ ਦੌਰਾਨ ਮੀਂਹ ਕਾਰਨ ਤਾਪਮਾਨ ਥੋੜ੍ਹਾ ਘੱਟ ਜਾਵੇਗਾ। ਇਸ ਵੇਲੇ ਊਨਾ ਦਾ ਤਾਪਮਾਨ 42.2 ਡਿਗਰੀ, ਹਮੀਰਪੁਰ ਵਿੱਚ ਨੇਰੀ 40.2 ਡਿਗਰੀ, ਸ਼ਿਮਲਾ 28.4 ਡਿਗਰੀ, ਸੁੰਦਰਨਗਰ 38.3, ਧਰਮਸ਼ਾਲਾ 31, ਸੋਲਨ 34.6, ਮਨਾਲੀ 29.6, ਕਾਂਗੜਾ 37.7, ਬਿਲਾਸਪੁਰ 38.4, ਹਮੀਰਪੁਰ 37.6, ਕਸੌਲੀ 30.5 ਡਿਗਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement