
ਇਹ ਹੈ ਡਾਇਰੈਕਟ ਲਿੰਕ
ਨਵੀਂ ਦਿੱਲੀ: ਰੇਲਵੇ ਭਰਤੀ ਬੋਰਡ ਨੇ ਪੈਰਾਮੈਡੀਕਲ ਕੈਟੇਗਰੀ ਤਹਿਤ ਹੋਣ ਵਾਲੀ ਭਰਤੀ ਪ੍ਰੀਖਿਆ ਦਾ ਐਡਮਿਟ ਕਾਰਡ ਜਾਰੀ ਕਰ ਦਿੱਤਾ ਹੈ। ਐਡਮਿਟ ਕਾਰਡ ਆਰਆਰਬੀ ਦੀਆਂ ਸਾਰੀਆਂ ਰੀਜ਼ਨਲ ਵੈਬਸਾਈਟਾਂ 'ਤੇ ਜਾਰੀ ਕੀਤਾ ਗਿਆ ਹੈ। ਉਮੀਦਵਾਰ ਅਪਣੇ ਰੀਜ਼ਨ ਦੀ ਆਰਆਰਬੀ ਵੈਬਸਾਈਟ 'ਤੇ ਜਾ ਕੇ ਅਪਣਾ ਐਡਮਿਟ ਕਾਰਡ ਡਾਉਨਲੋਡ ਕਰ ਸਕਦੇ ਹਨ।
ਉਮੀਦਵਾਰਾਂ ਨੂੰ ਐਡਮਿਟ ਕਾਰਡ ਡਾਉਨਲੋਡ ਕਰਨ ਲਈ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਤਰੀਕ ਭਰ ਕੇ ਸਬਮਿਟ ਕਰਨਾ ਹੋਵੇਗਾ। ਰੇਲਵੇ ਪੈਰਾਮੈਡੀਕਲ ਪ੍ਰੀਖਿਆ ਦੀ ਪੇਪਰ ਸ਼ੀਟ, ਸਿਟੀ ਅਤੇ ਸ਼ਿਫਟ ਡਿਟੇਲ ਪਹਿਲਾਂ ਹੀ ਜਾਰੀ ਕਰ ਚੁੱਕੀ ਹੈ। ਪੈਰਾਮੈਡੀਕਲ ਪ੍ਰੀਖਿਆ 19, 20 ਅਤੇ 21 ਜੁਲਾਈ ਨੂੰ ਆਯੋਜਿਤ ਕੀਤੀ ਜਾਵੇਗੀ। ਆਰਆਰਬੀ ਪੈਰਾਮੈਡੀਕਲ ਕੈਟੇਗਰੀ ਤਹਿਤ 1937 ਆਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਇਸ ਵਿਚ ਡਾਇਟੀਸ਼ੀਅਨ, ਸਟਾਫ ਨਰਸ, ਡੈਂਟਲ ਹਾਈਜੀਨਿਸਟ ਆਦਿ ਆਹੁਦੇ ਸ਼ਾਮਲ ਹਨ। ਉਮੀਦਵਾਰ ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰ ਕੇ ਅਪਣਾ ਐਡਮਿਟ ਕਾਰਡ ਡਾਉਨਲੋਡ ਕਰ ਸਕਦੇ ਹਨ।