
ਅਸੈਂਬਲੀ ਦੇ ਸਪੀਕਰ ਗਿਰੀਸ਼ ਕੁਮਾਰ ਨੇ ਦੱਸਿਆ ਕਿ 300 ਸ਼ਬਦਾਂ ਦੀ ਡਿਕਸ਼ਨਰੀ ਜਲਦ ਹੀ ਵਿਧਾਇਕਾਂ ਨੂੰ ਦਿੱਤੀ ਜਾਵੇਗੀ।
ਨਵੀਂ ਦਿੱਲੀ: ਬਹੁਤ ਸਾਰੇ ਆਗੂਆਂ (Leaders) ਨੂੰ ਇਕ-ਦੂਸਰੇ ਨੂੰ ਚੋਰ, ਪੱਪੂ ਅਤੇ ਮੂਰਖ ਵਰਗੇ ਸ਼ਬਦਾਂ ਦਾ ਇਸਤਿਮਾਲ ਕਰਦੇ ਦੇਖਿਆ ਅਤੇ ਸੁਣਿਆ ਜਾਂਦਾ ਹੈ। ਪਰ ਹੁਣ ਅਜਿਹੇ ਨੇਤਾਵਾਂ ਦੀ ਜ਼ੁਬਾਨ ਨੂੰ ਤਾਲਾ ਲਗਾਉਣ ਲਈ ਮੱਧ ਪ੍ਰਦੇਸ਼ ਵਿਧਾਨ ਸਭਾ (MP Parliament) ਵੱਖਰਾ ਸ਼ਬਦਕੋਸ਼ (Dictionary) ਲੈ ਕੇ ਆਈ ਹੈ। ਇਸ ਵਿਚ ਉਹ ਸ਼ਬਦ ਹਨ, ਜੋ ਰਾਜ ਦੇ ਵੱਡੇ ਨੇਤਾ ਸਦਨ ਵਿਚ ਇਸਤੇਮਾਲ ਨਹੀਂ ਕਰ ਸਕਦੇ।
ਹੋਰ ਪੜ੍ਹੋ: ਜ਼ੋਰ ਸ਼ੋਰ ਨਾਲ ਕਿਸਾਨਾਂ ਦੇ ਮੁੱਦੇ ਸੰਸਦ ਦੇ ਸੈਸ਼ਨ ਵਿਚ ਚੁੱਕਾਂਗੇ- ਭਗਵੰਤ ਮਾਨ
ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ (Monsoon Session) 9 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਕਈ ਵਾਰ ਵੇਖਿਆ ਗਿਆ ਹੈ ਕਿ ਵਿਧਾਨ ਸਭਾ ਸੈਸ਼ਨ ਦੌਰਾਨ, ਦੋਵੇਂ ਧਿਰਾਂ ਦੇ ਨੇਤਾਵਾਂ ਵਿਚਾਲੇ ਨਾ ਸਿਰਫ ਬਹਿਸ ਹੁੰਦੀ ਹੈ, ਪਰ ਕਈ ਵਾਰ ਤਾਂ ਮਾਮਲਾ ਗਾਲਾਂ ਕੱਢਣ (Abuse) ਤੱਕ ਵੀ ਪਹੁੰਚ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਮੱਧ ਪ੍ਰਦੇਸ਼ ਵਿਧਾਨ ਸਭਾ ਨੇ ਵਿਧਾਇਕਾਂ ਨੂੰ ਪਹਿਲਾਂ ਤੋਂ ਚੇਤਾਵਨੀ ਦੇਣ ਲਈ ਗੈਰ ਸੰਸਦੀ ਸ਼ਬਦਾਂ ਦਾ ਇੱਕ ਕੋਸ਼ ਬਣਾਇਆ ਹੈ ਤਾਂ ਕਿ ਵਿਧਾਇਕ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਇਨ੍ਹਾਂ ਸ਼ਬਦਾਂ ਦੀ ਵਰਤੋਂ ਨਾ ਕਰਨ।
PHOTO
ਗੈਰ ਸੰਸਦੀ ਭਾਸ਼ਾ (Non-Parliamentary language) ਤੋਂ ਬਚਣ ਲਈ ਮੱਧ ਪ੍ਰਦੇਸ਼ ਦੇ ਵਿਧਾਇਕਾਂ ਨੂੰ ਦੋ ਦਿਨਾਂ ਲਈ ਲਾਜ਼ਮੀ ਸਿਖਲਾਈ (Compulsory Training) ਦਿੱਤੀ ਜਾਏਗੀ। ਇਸ ਵਿੱਚ ਇਹ ਦੱਸਿਆ ਜਾਵੇਗਾ ਕਿ ਅਸੈਂਬਲੀ ਵਿੱਚ ਕਿਹੜੇ ਸ਼ਬਦ ਨਹੀਂ ਵਰਤੇ ਜਾਣੇ ਚਾਹੀਦੇ। ਮੀਡੀਆ ਅਨੁਸਾਰ ਅਸੈਂਬਲੀ ਦੇ ਸਪੀਕਰ ਗਿਰੀਸ਼ ਕੁਮਾਰ ਨੇ ਦੱਸਿਆ ਕਿ 300 ਸ਼ਬਦਾਂ ਦੀ ਡਿਕਸ਼ਨਰੀ (Dictionary with 300 words) ਜਲਦ ਹੀ ਵਿਧਾਇਕਾਂ ਨੂੰ ਦਿੱਤੀ ਜਾਵੇਗੀ। ਇਸ ਵਿਚ, ਉਹ ਸ਼ਬਦ ਰੱਖੇ ਗਏ ਹਨ ਜੋ ਗੈਰ ਸੰਸਦੀ ਸ਼ਬਦਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ।
ਹੋਰ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਜ਼ਾ ਮੁਆਫੀ ਦਾ ਐਲਾਨ ਗੋਗਲੂਆਂ ਤੋਂ ਮਿੱਟੀ ਝਾੜਨ ਸਮਾਨ:ਕੁਲਤਾਰ ਸੰਧਵਾਂ
PHOTO
ਮੀਡੀਆ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਗੈਰ ਸੰਸਦੀ ਸ਼ਬਦਾਂ ਦੀ ਕੋਸ਼ ਤਿਆਰ ਕਰਨ ਵਿੱਚ 3 ਮਹੀਨੇ ਲੱਗ ਗਏ। ਇਸ ਵਿਚ ਤਕਰੀਬਨ 300 ਸ਼ਬਦ ਸ਼ਾਮਲ ਕੀਤੇ ਗਏ ਹਨ. ਅਧਿਕਾਰੀਆਂ ਨੇ ਅੱਗੇ ਕਿਹਾ ਕਿ, “ਸ਼ਬਦਕੋਸ਼ ਇਸ ਲਈ ਬਣਾਇਆ ਗਿਆ ਹੈ ਤਾਂ ਕਿ ਸਦਨ ਦੀ ਮਰਿਆਦਾ ਬਣਾਈ ਰਹੇ। ਉਮੀਦ ਕੀਤੀ ਜਾਂਦੀ ਹੈ ਕਿ ਇਹ ਸ਼ਬਦਕੋਸ਼ ਵਿਧਾਨ ਸਭਾ ਸੈਸ਼ਨ ਦੇ ਆਯੋਜਨ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰੇਗਾ।
ਹੋਰ ਪੜ੍ਹੋ: ਸੜਕਾਂ 'ਤੇ ਝਾੜੂ ਲਗਾਉਣ ਵਾਲੀ ਮਹਿਲਾ ਬਣੀ ਅਫ਼ਸਰ, ਵਿਆਹ ਤੋਂ 5 ਸਾਲ ਬਾਅਦ ਹੀ ਛੱਡ ਗਿਆ ਸੀ ਪਤੀ
ਇਸ ਸ਼ਬਦਕੋਸ਼ ਵਿੱਚ ਫ਼ੇਕੂ, ਮੂਰਖ, ਪੱਪੂ, ਚੋਰ ਅਤੇ ਨਲਾਇਕ ਵਰਗੇ ਸ਼ਬਦ ਸ਼ਾਮਲ ਕੀਤੇ ਗਏ ਹਨ। ਇੱਥੋਂ ਤਕ ਕਿ ਝੂਠ ਵੀ ਇਸ ਸ਼ਬਦਕੋਸ਼ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਕਈ ਵਾਰ ਦੇਖਿਆ ਗਿਆ ਹੈ ਕਿ ਵਿਧਾਇਕ ਗੁੱਸੇ ਵਿੱਚ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦੇ ਹਨ। ਪਰ ਇਹ ਸ਼ਬਦ ਨਾ ਸਿਰਫ ਆਮ ਲੋਕਾਂ ਨੂੰ ਗਲਤ ਸੰਦੇਸ਼ ਦਿੰਦੇ ਹਨ, ਬਲਕਿ ਸਦਨ ਦੀ ਇੱਜ਼ਤ ਨੂੰ ਵੀ ਠੇਸ ਪਹੁੰਚਾਉਂਦੇ ਹਨ।