
ਸੜਕਾਂ ’ਤੇ ਝਾੜੂ ਲਗਾ ਕੇ ਅਪਣੇ ਦੋ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਲੀ ਮਹਿਲਾ ਨੇ ਰਾਜਸਥਾਨ ਪ੍ਰਬੰਧਕੀ ਪ੍ਰੀਖਿਆ ਵਿਚ ਸਫਲਤਾ ਹਾਸਲ ਕੀਤੀ ਹੈ।
ਨਵੀਂ ਦਿੱਲੀ: ਸੜਕਾਂ ’ਤੇ ਝਾੜੂ ਲਗਾ ਕੇ ਅਪਣੇ ਦੋ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਲੀ ਮਹਿਲਾ ਨੇ ਰਾਜਸਥਾਨ ਪ੍ਰਬੰਧਕੀ ਪ੍ਰੀਖਿਆ ਵਿਚ ਸਫਲਤਾ ਹਾਸਲ ਕੀਤੀ ਹੈ। ਜੋਧਪੁਰ ਨਗਰ ਨਿਗਮ ਵਿਚ ਕਰਮਚਾਰੀ ਆਸ਼ਾ ਕੰਡਾਰਾ ਨੇ ਆਰਏਐਸ 2018 ਦੀ ਪ੍ਰੀਖਿਆ ਪਾਸ ਕੀਤੀ ਹੈ। ਆਸ਼ਾ ਦੀ ਇਸ ਪ੍ਰਾਪਤੀ ਤੋਂ ਬਾਅਦ ਹਰ ਕੋਈ ਉਸ ਦੀ ਮਿਹਨਤ ਨੂੰ ਸਲਾਮ ਕਰ ਰਿਹਾ ਹੈ।
Asha Kandara
ਹੋਰ ਪੜ੍ਹੋ: ਜ਼ੋਰ ਸ਼ੋਰ ਨਾਲ ਕਿਸਾਨਾਂ ਦੇ ਮੁੱਦੇ ਸੰਸਦ ਦੇ ਸੈਸ਼ਨ ਵਿਚ ਚੁੱਕਾਂਗੇ- ਭਗਵੰਤ ਮਾਨ
ਦਰਅਸਲ 8 ਸਾਲ ਪਹਿਲਾਂ ਹੀ ਆਸ਼ਾ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਸੀ। ਇਸ ਤੋਂ ਬਾਅਦ ਆਸ਼ਾ ਨੇ ਅਪਣੇ ਦੋ ਬੱਚਿਆਂ ਦੀ ਜ਼ਿੰਮੇਵਾਰੀ ਇਕੱਲਿਆਂ ਹੀ ਚੁੱਕੀ। ਇਸ ਦੌਰਾਨ ਆਸ਼ਾ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ। ਦੱਸ ਦਈਏ ਕਿ ਆਰਏਐਸ ਦੀ ਪ੍ਰੀਖਿਆ ਤੋਂ 12 ਦਿਨ ਬਾਅਦ ਹੀ ਉਸ ਦੀ ਸਫਾਈ ਕਰਮਚਾਰੀ ਦੇ ਅਹੁਦੇ ’ਤੇ ਨਿਯੁਕਤੀ ਹੋਈ ਸੀ। ਇਸ ਦੌਰਾਨ ਆਸ਼ਾ ਨੇ ਸੜਕਾਂ ’ਤੇ ਝਾੜੂ ਲਗਾਇਆ ਪਰ ਹਿੰਮਤ ਨਹੀਂ ਹਾਰੀ।
5 sisters are Rajasthan Administrative Service officers
ਹੋਰ ਪੜ੍ਹੋ: ਜ਼ਮੀਨੀ ਵਿਵਾਦ ਦੇ ਚਲਦਿਆਂ ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਕੀਤਾ ਸੀਲ
ਇਸ ਤੋਂ ਇਲਾਵਾ ਰਾਜਸਥਾਨ ਦੇ ਹਨੂੰਮਾਨਗੜ੍ਹ ਦੀਆਂ ਤਿੰਨ ਭੈਣਾਂ ਨੇ ਵੀ ਸੂਬੇ ਦੀ ਪ੍ਰਬੰਧਕੀ ਪ੍ਰੀਖਿਆ ਨੂੰ ਪਾਸ ਕੀਤਾ ਹੈ। ਇਹਨਾਂ ਭੈਣਾਂ ਦੀਆਂ ਦੋ ਹੋਰ ਭੈਣਾਂ ਪਹਿਲਾਂ ਹੀ ਆਰਏਐਸ ਅਧਿਕਾਰੀ ਹਨ। ਹੁਣ ਇਕ ਪਰਿਵਾਰ ਦੀਆਂ ਪੰਜ ਧੀਆਂ ਅਫ਼ਸਰ ਹਨ। ਆਰਏਐਸ 2018 ਦਾ ਫਾਈਨਲ ਨਤੀਜਾ 13 ਜੁਲਾਈ ਨੂੰ ਜਾਰੀ ਕੀਤਾ ਗਿਆ ਸੀ। ਨਤੀਜਿਆਂ ਤੋਂ ਬਾਅਦ ਇਹਨਾਂ ਭੈਣਾਂ ਵਿਚ ਕਾਫੀ ਖੁਸ਼ੀ ਦੇਖੀ ਜਾ ਰਹੀ ਹੈ।
ਹੋਰ ਪੜ੍ਹੋ: ਪਰਿਵਾਰ ਦੀਆਂ 5 ਧੀਆਂ ਬਣੀਆਂ ਅਫ਼ਸਰ, 3 ਭੈਣਾਂ ਨੇ ਇਕੱਠਿਆਂ ਹੀ ਪਾਸ ਕੀਤੀ ਪ੍ਰਬੰਧਕੀ ਸੇਵਾ ਪ੍ਰੀਖਿਆ