
ਡਿਵੀਜ਼ਨ ਬੈਂਚ ਨੇ ਇਰੋਡ ਦੇ ਇਕ ਮੈਡੀਕਲ ਕਾਲਜ ਵਿਚ ਪ੍ਰੋਫੈਸਰ ਵਜੋਂ ਕੰਮ ਕਰਦੇ ਸੀ ਸ਼ਿਵਕੁਮਾਰ ਦੀ ਅਪੀਲ ਨੂੰ ਮਨਜ਼ੂਰੀ ਦਿੰਦੇ ਹੋਏ ਇਹ ਟਿੱਪਣੀ ਕੀਤੀ ਹੈ।
ਚੇਨਈ: ਮਦਰਾਸ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਇਕ ਪਤਨੀ ਵੱਲੋਂ ਮੰਗਲਸੂਤਰ ਉਤਾਰਨਾ ਪਤੀ ਲਈ ਮਾਨਸਿਕ ਜ਼ੁਲਮ ਦੇ ਬਰਾਬਰ ਸਮਝਿਆ ਜਾਵੇਗਾ। ਇਹ ਟਿੱਪਣੀ ਕਰਦਿਆਂ ਅਦਾਲਤ ਨੇ ਪਤੀ ਦੀ ਤਲਾਕ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਸਟਿਸ ਵੀਐਮ ਵੇਲੁਮਣੀ ਅਤੇ ਜਸਟਿਸ ਐਸ ਸੋਨਥਰ ਦੀ ਡਿਵੀਜ਼ਨ ਬੈਂਚ ਨੇ ਇਰੋਡ ਦੇ ਇਕ ਮੈਡੀਕਲ ਕਾਲਜ ਵਿਚ ਪ੍ਰੋਫੈਸਰ ਵਜੋਂ ਕੰਮ ਕਰਦੇ ਸੀ ਸ਼ਿਵਕੁਮਾਰ ਦੀ ਅਪੀਲ ਨੂੰ ਮਨਜ਼ੂਰੀ ਦਿੰਦੇ ਹੋਏ ਇਹ ਟਿੱਪਣੀ ਕੀਤੀ ਹੈ।
ਉਸ ਨੇ ਸਥਾਨਕ ਪਰਿਵਾਰਕ ਅਦਾਲਤ ਦੇ 15 ਜੂਨ 2016 ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ, ਜਿਸ ਵਿਚ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਜਦੋਂ ਔਰਤ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਨੇ ਆਪਣਾ ਮੰਗਲਸੂਤਰ ਉਤਾਰ ਦਿੱਤਾ ਸੀ। ਮਹਿਲਾ ਦੇ ਵਕੀਲ ਨੇ ਹਿੰਦੂ ਮੈਰਿਜ ਐਕਟ ਦੀ ਧਾਰਾ 7 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੰਗਲਸੂਤਰ ਪਹਿਨਣਾ ਜ਼ਰੂਰੀ ਨਹੀਂ ਹੈ ਅਤੇ ਇਸ ਲਈ ਪਤਨੀ ਦੁਆਰਾ ਇਸ ਨੂੰ ਹਟਾਉਣ ਨਾਲ ਵਿਆਹੁਤਾ ਰਿਸ਼ਤੇ 'ਤੇ ਕੋਈ ਅਸਰ ਨਹੀਂ ਪਵੇਗਾ।