
'75 ਹਫਤਿਆਂ ਵਿੱਚ ਚੱਲਣਗੀਆਂ 75 ਵੰਦੇ ਭਾਰਤ ਟ੍ਰੇਨਾਂ'
ਨਵੀਂ ਦਿੱਲੀ: ਦੇਸ਼ ਵਿੱਚ ਅੱਜ 75 ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਲਾਲ ਕਿਲ੍ਹੇ ਤੋਂ ਜਾਰੀ ਹੈ। ਦੇਸ਼ ਇਸ ਆਜ਼ਾਦੀ ਦਿਹਾੜੇ 'ਤੇ' ਅਜ਼ਾਦੀ ਦਾ ਅੰਮ੍ਰਿਤ ਮਹੋਤਸਵ 'ਮਨਾ ਰਿਹਾ ਹੈ।
In the coming days, we will launch PM Gati Shakti Plan, a 100 lakh crore national infrastructure master plan which will make a foundation for holistic infrastructure and give an integrated pathway to our economy: PM Modi at Red Fort pic.twitter.com/m0MsHUpC0H
— ANI (@ANI) August 15, 2021
ਸਵੇਰੇ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਰਾਜ ਘਾਟ, ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧ 'ਤੇ ਫੁੱਲ ਭੇਟ ਕੀਤੇ। ਇਸ ਤੋਂ ਬਾਅਦ ਪੀਐਮ ਲਾਲ ਕਿਲੇ ਪਹੁੰਚੇ, ਜਿੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਲਾਲ ਕਿਲੇ 'ਤੇ ਪਹਿਲੀ ਵਾਰ ਫੁੱਲਾਂ ਦੀ ਵਰਖਾ ਹੋਈ।
PM Modi
ਇਸ ਤੋਂ ਇਲਾਵਾ ਇਸ ਵਾਰ ਓਲੰਪਿਕ ਵਿੱਚ ਭਾਰਤ ਦਾ ਸੋਨ ਤਗਮਾ ਜਿੱਤਣ ਵਾਲੇ ਅਥਲੀਟ ਨੀਰਜ ਚੋਪੜਾ ਦੇ ਨਾਲ, ਕਈ ਹੋਰ ਖਿਡਾਰੀ ਵੀ ਪ੍ਰੋਗਰਾਮ ਵਿੱਚ ਮੌਜੂਦ ਹਨ।
ਪੀਐਮ ਮੋਦੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੀਐਮ ਗਤੀ ਸ਼ਕਤੀ ਯੋਜਨਾ ਦੀ ਸ਼ੁਰੂਆਤ ਕਰਨਗੇ। ਇਹ ਸਕੀਮ 100 ਲੱਖ ਕਰੋੜ ਰੁਪਏ ਦੀ ਹੋਵੇਗੀ। ਇਸ ਵਿੱਚ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਪ੍ਰਧਾਨ ਮੰਤਰੀ ਗਤੀ ਸ਼ਕਤੀ ਯੋਜਨਾ ਦੇ ਤਹਿਤ 75 ਵੰਦੇ ਭਾਰਤ ਟ੍ਰੇਨਾਂ 75 ਹਫਤਿਆਂ ਵਿੱਚ ਭਾਰਤ ਦੇ ਹਰ ਕੋਨੇ ਨੂੰ ਜੋੜਨਗੀਆਂ।