
ਮੋਦੀ ਨੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਲੋਕਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਡੀਪੀ 'ਚ ਤਿਰੰਗੇ ਦੀ ਤਸਵੀਰ ਲਗਾਉਣ ਦੀ ਕੀਤੀ ਸੀ ਅਪੀਲ
ਨਵੀਂ ਦਿੱਲੀ: ਸੁਤੰਤਰਤਾ ਦਿਵਸ ਦੇ ਮੌਕੇ 'ਤੇ, ਪ੍ਰਧਾਨ ਮੰਤਰੀ ਦੁਆਰਾ ਇਕ ਅਪੀਲ ਨੇ ਰਿਕਾਰਡ ਪੱਧਰ 'ਤੇ ਪ੍ਰਤੀਕਿਰਿਆ ਦਰਜ ਕੀਤਾ ਹੈ। ਪਿਛਲੇ ਦਿਨੀਂ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਹਰ ਘਰ ਵਿੱਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਚਲਾਉਣ ਦਾ ਸੱਦਾ ਦਿਤਾ ਸੀ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੀ ਸੈਲਫੀ ਵੈੱਬਸਾਈਟ 'ਤੇ ਅਪਲੋਡ ਕਰਨ ਦੀ ਵੀ ਅਪੀਲ ਕੀਤੀ ਸੀ। ਮੰਗਲਵਾਰ (15 ਅਗਸਤ 2023) ਤੱਕ ਲਗਭਗ 8.8 ਕਰੋੜ ਲੋਕਾਂ ਨੇ ਵੈੱਬਸਾਈਟ 'ਤੇ ਆਪਣੀਆਂ ਸੈਲਫੀਜ਼ ਅਪਲੋਡ ਕੀਤੀਆਂ ਹਨ।
ਪੜ੍ਹੋ ਪੂਰੀ ਖਬਰ: ਰੂਸ : ਦਾਗਿਸਤਾਨ ਦੇ ਇਕ ਗੈਸ ਸਟੇਸ਼ਨ ’ਚ ਭਿਆਨਕ ਧਮਾਕੇ ’ਚ 33 ਲੋਕਾਂ ਦੀ ਮੌਤ
ਹਰ ਘਰ ਤਿਰੰਗਾ ਵੈੱਬਸਾਈਟ ਦੇ ਹੋਮ ਪੇਜ 'ਤੇ ਮੌਜੂਦ ਅੰਕੜਿਆਂ ਮੁਤਾਬਕ ਤਿਰੰਗੇ ਨਾਲ ਫੋਟੋ ਅਪਲੋਡ ਕਰਨ ਦਾ ਵਿਕਲਪ ਹੈ। ਹੋਮਪੇਜ 'ਤੇ ਦਿਤੀ ਜਾਣਕਾਰੀ ਮੁਤਾਬਕ ਦੁਪਹਿਰ 12 ਵਜੇ ਤੱਕ ਤਿਰੰਗੇ ਨਾਲ 8,81,21,591 (88 ਮਿਲੀਅਨ) ਸੈਲਫੀਜ਼ ਅਪਲੋਡ ਕੀਤੀਆਂ ਜਾ ਚੁੱਕੀਆਂ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਸੋਮਵਾਰ (14 ਅਗਸਤ) ਨੂੰ ਰਾਜਧਾਨੀ ਦਿੱਲੀ ਵਿਚ ਆਪਣੀ ਸਰਕਾਰੀ ਰਿਹਾਇਸ਼ ’ਤੇ ਤਿਰੰਗਾ ਲਹਿਰਾਇਆ।
ਪੜ੍ਹੋ ਪੂਰੀ ਖਬਰ : ਸ਼੍ਰੀਲੰਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ ਮੌਤ
ਸ਼ਾਹ ਨੇ ਟਵਿੱਟਰ 'ਤੇ ਲਿਖਿਆ, 'ਹਰ ਘਰ ਤਿਰੰਗਾ ਮੁਹਿੰਮ ਤਹਿਤ ਅੱਜ ਮੈਂ ਆਪਣੀ ਰਿਹਾਇਸ਼ 'ਤੇ ਤਿਰੰਗਾ ਲਹਿਰਾਇਆ। ਸੁਤੰਤਰਤਾ ਦਿਵਸ ਤੋਂ ਪਹਿਲਾਂ ਭਾਰਤੀ ਅਸਮਾਨ ਵਿਚ ਲੱਖਾਂ ਤਿਰੰਗੇ ਭਾਰਤ ਨੂੰ ਦੁਬਾਰਾ ਮਹਾਨਤਾ ਦਾ ਪ੍ਰਤੀਕ ਬਣਾਉਣ ਲਈ ਰਾਸ਼ਟਰ ਦੀ ਸਮੂਹਿਕ ਇੱਛਾ ਸ਼ਕਤੀ ਨੂੰ ਦਰਸਾਉਂਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ (13 ਅਗਸਤ, 2023) ਨੂੰ ਹਰ ਘਰ ਤਿਰੰਗਾ ਮੁਹਿੰਮ ਤਹਿਤ ਲੋਕਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਡਿਸਪਲੇ ਪਿਕਚਰ (ਡੀਪੀ) ਵਿੱਚ ਤਿਰੰਗੇ ਦੀ ਤਸਵੀਰ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਖੁਦ ਵੀ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਦੀ ਡੀਪੀ ਵਿਚ ਰਾਸ਼ਟਰੀ ਝੰਡੇ ਦੀ ਤਸਵੀਰ ਲਗਾਈ ਹੈ। ਇਸ ਤੋਂ ਬਾਅਦ ਕਈ ਕੇਂਦਰੀ ਮੰਤਰੀਆਂ ਅਤੇ ਮੁੱਖ ਮੰਤਰੀਆਂ ਸਮੇਤ ਭਾਜਪਾ ਆਗੂਆਂ ਨੇ ਆਪਣੇ ਡੀਪੀ ਵਿੱਚ ਤਿਰੰਗੇ ਦੀ ਤਸਵੀਰ ਲਗਾਈ।