ਰੂਸ : ਦਾਗਿਸਤਾਨ ਦੇ ਇਕ ਗੈਸ ਸਟੇਸ਼ਨ ’ਚ ਭਿਆਨਕ ਧਮਾਕੇ ’ਚ 33 ਲੋਕਾਂ ਦੀ ਮੌਤ

By : GAGANDEEP

Published : Aug 15, 2023, 2:42 pm IST
Updated : Aug 15, 2023, 2:42 pm IST
SHARE ARTICLE
photo
photo

100 ਤੋਂ ਵੱਧ ਜ਼ਖ਼ਮੀ, ਮ੍ਰਿਤਕਾਂ ’ਚ ਤਿੰਨ ਬੱਚੇ ਸ਼ਾਮਲ

 

ਮਾਸਕੋ, 15 ਅਗੱਸਤ: ਰੂਸ ਦੇ ਦਖਣੀ ਗਣਰਾਜ ਦਾਗਿਸਤਾਨ ’ਚ ਸਥਿਤ ਇਕ ਗੈਸ ਸਟੇਸ਼ਨ ’ਚ ਹੋਏ ਭਿਆਨਕ ਧਮਾਕੇ ’ਚ 33 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਦਾਗਿਸਤਾਨ ਦੇ ਗਵਰਨਰ ਸਰਗੇਈ ਮੇਲੀਕੋਵ ਨੇ ਕਿਹਾ ਕਿ ਮਾਰੇ ਗਏ ਲੋਕਾਂ ’ਚ ਤਿੰਨ ਬੱਚੇ ਸ਼ਾਮਲ ਹਨ।

ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ ਮੌਤ

ਰੂਸ ਦੀ ਸਰਕਾਰੀ ਖ਼ਬਰ ਏਜੰਸੀ ਆਰ.ਆਈ.ਏ. ਨੋਵੋਸਤੀ ਦੀ ਦੇਸ਼ ਦੇ ਐਮਰਜੈਂਸੀ ਮੰਤਰਾਲੇ ਦੇ ਹਵਾਲੇ ਤੋਂ ਜਾਰੀ ਕੀਤੀ ਖ਼ਬਰ ਅਨੁਸਾਰ ਇਲਾਕੇ ਦੀ ਰਾਜਧਾਨੀ ਮਖਚਕਾਲਾ ਦੇ ਬਾਹਰੀ ਇਲਾਕੇ ’ਚ ਸਥਿਤ ਗੈਸ ਸਟੇਸ਼ਨ ’ਚ ਸੋਮਵਾਰ ਰਾਤ ਨੂੰ ਧਮਾਕਾ ਹੋਇਆ। ਅੱਗ ਪਹਿਲਾਂ ਕਾਰ ਦੀ ਮੁਰੰਮਤ ਦੀ ਦੁਕਾਨ ’ਚ ਲੱਗੀ ਅਤੇ ਵੇਖਦਿਆਂ ਹੀ ਵੇਖਦਿਆਂ ਨੇੜਲੇ ਗੈਸ ਸਟੇਸ਼ਨ ’ਚ ਫੈਲ ਗਈ।

ਇਹ ਵੀ ਪੜ੍ਹੋ: ਅਟਾਰੀ ਸਰਹੱਦ 'ਤੇ ਮਨਾਇਆ 77ਵਾਂ ਸੁਤੰਤਰਤਾ ਦਿਵਸ, ਬੀਐਸਐਫ ਨੇ ਪਾਕਿ ਰੇਂਜਰਾਂ ਨੂੰ ਦਿਤੀ ਵਧਾਈ

ਖ਼ਬਰ ਮੁਤਾਬਕ ਗੈਸ ਸਟੇਸ਼ਨ ’ਚ ਲੱਗੀ ਅੱਗ ਥੋੜ੍ਹੀ ਹੀ ਦੇਰ ’ਚ 600 ਵਰਗ ਮੀਟਰ ਦੇ ਇਲਾਕੇ ’ਚ ਫੈਲ ਗਈ। ਖ਼ਬਰ ਮੁਤਾਬਕ ਕੁਝ ਜ਼ਖ਼ਮੀਆਂ ਨੂੰ ਇਲਾਜ ਲਈ ਹਵਾਈ ਮਾਰਗ ਰਾਹੀਂ ਮਾਸਕੋ ਲਿਜਾਇਆ ਜਾਵੇਗਾ। ਰੂਸੀ ਅਧਿਕਾਰੀਆਂ ਨੇ ਅਪਰਾਧਕ ਜਾਂਚ ਸ਼ੁਰੂ ਕਰ ਦਿਤੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement