ਗ਼ਲਤਫਹਿਮੀਆਂ, ਸਵਾਰਥੀ ਲੋਕਾਂ ਕਾਰਨ ਮਨੀਪੁਰ ਦੇ ਲੋਕ ਮਾਰੇ ਗਏ : ਮੁੱਖ ਮੰਤਰੀ ਐਨ. ਬੀਰੇਨ ਸਿੰਘ

By : BIKRAM

Published : Aug 15, 2023, 4:54 pm IST
Updated : Aug 15, 2023, 8:04 pm IST
SHARE ARTICLE
Imphal: Manipur Chief Minister N. Biren Singh salutes a parade on the occasion of the 77th Independence Day, in Imphal, Tuesday, Aug. 15, 2023. (PTI Photo)
Imphal: Manipur Chief Minister N. Biren Singh salutes a parade on the occasion of the 77th Independence Day, in Imphal, Tuesday, Aug. 15, 2023. (PTI Photo)

ਕਿਹਾ, ਗ਼ਲਤੀ ਕਰਨਾ ਮਨੁੱਖੀ ਫ਼ਿਤਰਤ ਹੈ ਇਸ ਲਈ ਸਾਨੂੰ ਮਾਫ਼ ਕਰਨਾ ਅਤੇ ਭੁੱਲਣਾ ਸਿੱਖਣਾ ਹੋਵੇਗਾ

ਨਸ਼ੀਲੇ ਪਦਾਰਥਾਂ ਵਿਰੁਧ ਜੰਗ ਕਿਸੇ ਵਿਸ਼ੇਸ਼ ਭਾਈਚਾਰੇ ਜਾਂ ਵਿਅਕਤੀ ’ਤੇ ਕੇਂਦਰਤ ਨਹੀਂ : ਮੁੱਖ ਮੰਤਰੀ

ਇੰਫ਼ਾਲ: ਮਨੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਕੁਝ ਗ਼ਲਤਫਹਿਮੀਆਂ, ਸਵਾਰਥੀ ਲੋਕਾਂ ਦੇ ਕੰਮਾਂ ਅਤੇ ਦੇਸ਼ ਨੂੰ ਅਸਥਿਰ ਕਰਨ ਦੀ ਵਿਦੇਸ਼ੀ ਸਾਜ਼ਸ਼ ਕਾਰਨ ਸੂਬੇ ’ਚ ਲੋਕ ਮਾਰੇ ਗਏ ਅਤੇ ਜਾਇਦਾਦਾਂ ਨੂੰ ਨੁਕਸਾਨ ਪੁੱਜਾ। 
ਬੀਰੇਨ ਸਿੰਘ ਨੇ 77ਵੇਂ ਆਜ਼ਾਦੀ ਦਿਹਾੜੇ ਮੌਕੇ ਪਹਿਲੇ ਮਨੀਪੁਰ ਰਾਈਫ਼ਲਜ਼ ਪਰੇਡ ਗਰਾਊਂਡ ’ਚ ਝੰਡਾ ਲਹਿਰਾਉਣ ਤੋਂ ਬਾਅਦ ਸਾਰਿਆਂ ਨੂੰ ਹਿੰਸਾ ਰੋਕਣ ਅਤੇ ਸੂਬੇ ਨੂੰ ਤੇਜ਼ ਤਰੱਕੀ ਦੀ ਰਾਹ ’ਤੇ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨ ਦੀ ਅਪੀਲ ਕੀਤੀ। 

ਸੂਬੇ ਦੇ ਸਾਰੇ ਪਹਾੜੀ ਅਤੇ ਵਾਦੀ ਦੇ ਜ਼ਿਲ੍ਹਿਆਂ ’ਚ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਕੀਤੇ ਗਏ। ਮੁੱਖ ਮੰਤਰੀ ਨੇ ਕਿਹਾ, ‘‘ਕੁੱਝ ਗ਼ਲਤਫਹਿਮੀਆਂ, ਸਵਾਰਥੀ ਲੋਕਾਂ ਕਾਰਨ ਅਤੇ ਦੇਸ਼ ਨੂੰ ਅਸਥਿਰ ਕਰਨ ਵਾਲੀਆਂ ਵਿਦੇਸ਼ੀ ਸਾਜ਼ਸ਼ਾਂ ਕਾਰਨ ਸੂਬੇ ’ਚ ਬਹੁਮੁੱਲੀਆਂ ਜਾਨਾਂ ਅਤੇ ਮਾਲ ਦਾ ਨੁਕਸਾਨ ਹੋਇਆ ਅਤੇ ਕਈ ਲੋਕ ਰਾਹਤ ਕੈਂਪਾਂ ’ਚ ਰਹਿ ਰਹੇ ਹਨ।’’
ਉਨ੍ਹਾਂ ਕਿਹਾ ਕਿ ਸਰਕਾਰ ਆਮ ਸਥਿਤੀ ਬਹਾਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਪ੍ਰਭਾਵਤ ਲੋਕਾਂ ਨੂੰ ਛੇਤੀ ਹੀ ਮੁੜ ਵਸਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਦੀਆਂ ਮੂਲ ਥਾਵਾਂ ’ਤੇ ਤੁਰਤ ਵਸਾਇਆ ਨਹੀਂ ਜਾ ਸਕਦਾ, ਉਨ੍ਹਾਂ ਨੂੰ ਪ੍ਰੀ-ਫ਼ੈਬਰੀਕੇਡਟ ਘਰਾਂ ’ਚ ਅਸਥਾਈ ਰੂਪ ’ਚ ਰਖਿਆ ਜਾਵੇਗਾ। 

ਪ੍ਰੀ-ਫ਼ੈਬਰੀਕੇਟਡ ਘਰਾਂ ਤੋਂ ਮਤਲਬ ਉਨ੍ਹਾਂ ਘਰਾਂ ਤੋਂ ਹੈ, ਜਿਨ੍ਹਾਂ ਦੇ ਢਾਂਚੇ ਕਿਸੇ ਹੋਰ ਥਾਂ ’ਤੇ ਤਿਆਰ ਕੀਤੇ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਅਜਿਹੀਆਂ ਥਾਵਾਂ ’ਤੇ ਸਥਾਪਤ ਕੀਤਾ ਜਾਂਦਾ ਹੈ ਜਿੱਥੇ ਮਕਾਨਾਂ ਨੂੰ ਬਣਾਏ ਜਾਣ ਦੀ ਜ਼ਰੂਰਤ ਹੈ।  ਮੁੱਖ ਮੰਤਰੀ ਨੇ ਕਿਹਾ, ‘‘ਗ਼ਲਤੀ ਕਰਨਾ ਮਨੁੱਖੀ ਫ਼ਿਤਰਤ ਹੈ ਇਸ ਲਈ ਸਾਨੂੰ ਮਾਫ਼ ਕਰਨਾ ਅਤੇ ਭੁੱਲਣਾ ਸਿੱਖਣਾ ਹੋਵੇਗਾ।’’

ਉਨ੍ਹਾਂ ਕਿਹਾ ਕਿ ‘ਇਕ ਪ੍ਰਵਾਰ ਇਕ ਆਮਦਨ’ ਪ੍ਰਾਜੈਕਟ ਲਾਗੂ ਕਰਨ ਅਤੇ ਲੋਕਾਂ ਦੇ ਮੁੜਵਸੇਬੇ ਲਈ ਇਕ ਕਮੇਟੀ ਬਣਾਈ ਗਈ ਹੈ। ਉਨ੍ਹਾਂ ਕਿਹਾ, ‘‘ਸਰਕਾਰ ਨੇ ਸੰਵਿਧਾਨ ਦੀਆਂ ਸ਼ਰਤਾਂ ਵਿਰੁਧ ਕੋਈ ਕੰਮ ਨਹੀਂ ਕੀਤਾ ਹੈ ਅਤੇ ਨਾ ਹੀ ਉਹ ਕਰੇਗੀ।’’

ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਵਿਰੁਧ ਜੰਗ ਕਿਸੇ ਵਿਸ਼ੇਸ਼ ਭਾਈਚਾਰੇ ਜਾਂ ਵਿਅਕਤੀ ’ਤੇ ਕੇਂਦਰਤ ਨਹੀਂ ਹੈ, ਬਲਿਕ ਇਹ ਦੇਸ਼ ਅਤੇ ਭਵਿੱਖ ਦੀ ਪੀੜ੍ਹੀ ਨੂੰ ਨਸ਼ੀਲੇ ਪਦਾਰਥਾਂ ਦੇ ਦੁਰਉਪਯੋਗ ਦੇ ਖ਼ਤਰੇ ਤੋਂ ਬਚਾਉਣ ਲਈ ਸਰਕਾਰ ਦੀ ਇਕ ਕੋਸ਼ਿਸ਼ ਹੈ।’’ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਭਾਜਪਾ ਸਰਕਾਰ 2017 ਤੋਂ ਲੋਕਾਂ ਦੀ ਨਬਜ਼ ਨੂੰ ਸਮਝ ਕੇ ਸੂਬੇ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਪਿਛਲੇ ਛੇ ਸਾਲਾਂ ਤੋਂ ਕਿਸੇ ਤਰ੍ਹਾਂ ਦਾ ਸੰਘਰਸ਼, ਬੰਦ ਅਤੇ ਨਾਕਾਬੰਦੀ ਨਹੀਂ ਹੋਈ ਸੀ। 

ਉਨ੍ਹਾਂ ਕਿਹਾ ਕਿ ਸਰਕਾਰ ਪੋਸਤ ਦੀ ਖੇਤੀ ਲਈ ਵੱਡੇ ਪੱਧਰ ’ਤੇ ਜੰਗਲਾਂ ਦੀ ਕਟਾਈ ਨੂੰ ਚੁੱਪ-ਚੁਪੀਤੇ ਨਹੀਂ ਵੇਖ ਸਕਦੀ, ਇਸ ਲਈ ਉਸ ਨੇ ਨਸ਼ੀਲੇ ਪਦਾਰਥਾਂ ਦਾ ਸੂਬੇ ਤੋਂ ਸ਼ਫਾਇਆ ਕਰਨ ਦਾ ਅਹਿਦ ਲਿਆ।  ਉਨ੍ਹਾਂ ਕਿਹਾ ਕਿ ਜੰਗਲਾਂ ਦੀ ਕਟਾਈ ਨੇ ਸੂਬੇ ’ਚ ਜਲਵਾਯੂ ਹਾਲਾਤ ਨੂੰ ਪ੍ਰਭਾਵਤ ਕੀਤਾ ਹੈ ਅਤੇ ਪੋਸਤ ਦੀ ਖੇਤੀ ਲਈ ਨਮਕ ਅਤੇ ਖਾਦਾਂ ਦੀ ਵੰਡ ਨੇ ਸੂਬੇ ਦੇ ਜਲ ਸਰੋਤਾਂ ਨੂੰ ਪ੍ਰਭਾਵਤ ਕੀਤਾ ਹੈ। 

ਆਜ਼ਾਦੀ ਦਿਹਾੜਾ ਜਸ਼ਨਾਂ ਦਾ ਉਤਸ਼ਾਹ ਰਿਹਾ ਫਿੱਕਾ, ਇੰਫ਼ਾਲ ’ਚ ਸੜਕਾਂ ਰਹੀਆਂ ਸੁਨਸਾਨ

ਮਨੀਪੁਰ ’ਚ ਕਈ ਅਤਿਵਾਦੀ ਜਥੇਬੰਦੀਆਂ ਵਲੋਂ ਸਵੇਰ ਤੋਂ ਸ਼ਾਮ ਤਕ ਆਮ ਬੰਦ ਦਾ ਸੱਦਾ ਦਿਤੇ ਜਾਣ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਜਾਤ ਅਧਾਰਤ ਹਿੰਸਾ ’ਚ ਵੱਡੇ ਪੱਧਰ ’ਤੇ ਜਾਨਮਾਲ ਦਾ ਨੁਕਸਾਨ ਹੋਣ ਕਾਰਨ ਮੰਗਲਵਾਰ ਨੂੰ ਸੂਬੇ ’ਚ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦਾ ਉਤਸ਼ਾਹ ਫਿੱਕਾ ਰਿਹਾ। 

ਬੰਦ ਕਾਰਨ ਸੂਬੇ ਦੇ ਪੇਂਡੂ ਇਲਾਕਿਆਂ ’ਚ ਅਤੇ ਰਾਜਧਾਨੀ ਇੰਫ਼ਾਲ ਦੇ ਵੱਡੇ ਹਿੱਸੇ ’ਚ ਦੁਕਾਨਾਂ ਅਤੇ ਬਾਜ਼ਾਰ ਬੰਦ ਰਹੇ ਅਤੇ ਸੜਕਾਂ ਸੁਨਸਾਨ ਰਹੀਆਂ। ਇਸ ਸਰਕਾਰ ਹੁਕਮ ਦੀ ਪਾਲਣਾ ਕਰਨ ਲਈ ਪਹਾੜੀ ਅਤੇ ਵਾਦੀ ਦੇ ਜ਼ਿਲ੍ਹਿਆਂ ਦੇ ਸਰਕਾਰੀ ਮੁਲਾਜ਼ਮ ਝੰਡਾ ਲਹਿਰਾਉਣ ਦੇ ਪ੍ਰੋਗਰਾਮਾਂ ’ਚ ਹਿੱਸਾ ਲੈਣ ਲਈ ਆਪੋ-ਅਪਣੇ ਦਫ਼ਤਰ ਪੁੱਜੇ। 

ਇਨਾਮਾਂ ਅਤੇ ਸਰਟੀਫਿਕੇਟਾਂ ਦੀ ਵੰਡ, ਰਾਸ਼ਟਰੀ ਗੀਤ ਵਜਾਉਣ ਅਤੇ ਸਭਿਆਚਾਰਕ ਪ੍ਰੋਗਰਾਮਾਂ ਦੇ ਨਾਲ ਸੂਬਾ ਅਤੇ ਜ਼ਿਲ੍ਹਾ ਪੱਧਰੀ ਸਮਾਗਮ ਸ਼ਾਨਦਾਰ ਢੰਗ ਕੀਤੇ ਗਏ। ਪਰ ਬਹੁਤੇ ਲੋਕ ਘਰਾਂ ਤੋਂ ਬਾਹਰ ਨਾ ਆਉਣ ਕਾਰਨ ਸਥਾਨਕ ਪੱਧਰ ’ਤੇ ਆਜ਼ਾਦੀ ਦਿਹਾੜੇ ਦੇ ਜਸ਼ਨ ਫਿੱਕੇ ਰਹੇ। 

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement