PM Modi Meets Indian Olympic Contingent: PM ਮੋਦੀ ਨੇ ਓਲੰਪਿਕ ਤਮਗਾ ਜੇਤੂਆਂ ਨਾਲ ਕੀਤੀ ਮੁਲਾਕਾਤ
Published : Aug 15, 2024, 4:47 pm IST
Updated : Aug 15, 2024, 4:47 pm IST
SHARE ARTICLE
Manu Bhakar gives pistol to PM Modi, PM Modi meets Olympic medalists
Manu Bhakar gives pistol to PM Modi, PM Modi meets Olympic medalists

ਭਾਰਤੀ ਖਿਡਾਰੀਆਂ ਨੇ ਪੀਐਮ ਮੋਦੀ ਨੂੰ ਕਈ ਤੋਹਫ਼ੇ ਦਿੱਤੇ।

PM Modi Meets Indian Olympic Contingent:  ਖੇਡਾਂ ਦਾ ਸਭ ਤੋਂ ਵੱਡਾ ਮਹਾਕੁੰਭ ਓਲੰਪਿਕ ਖੇਡਾਂ ਇਸ ਵਾਰ ਪੈਰਿਸ ਵਿੱਚ ਹੋਈਆਂ। ਪੈਰਿਸ ਓਲੰਪਿਕ 26 ਜੁਲਾਈ ਨੂੰ ਸ਼ੁਰੂ ਹੋਇਆ ਅਤੇ 11 ਅਗਸਤ ਨੂੰ ਸਮਾਪਤ ਹੋਇਆ। ਭਾਰਤ ਦਾ 117 ਮੈਂਬਰੀ ਦਲ ਓਲੰਪਿਕ ਖੇਡਾਂ ਲਈ ਪੈਰਿਸ ਗਿਆ ਸੀ, ਜਿਸ ਵਿੱਚੋਂ ਜ਼ਿਆਦਾਤਰ ਅਥਲੀਟ ਵਾਪਸ ਪਰਤ ਚੁੱਕੇ ਹਨ। ਭਾਰਤੀ ਖਿਡਾਰੀਆਂ ਦਾ ਵਤਨ ਪਰਤਣ 'ਤੇ ਸਵਾਗਤ ਕੀਤਾ ਗਿਆ। ਹੁਣ ਇਹ ਖਿਡਾਰੀ 15 ਅਗਸਤ (ਵੀਰਵਾਰ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ 7 ਲੋਕ ਕਲਿਆਣ ਮਾਰਗ 'ਤੇ ਮਿਲੇ ਸਨ, ਜਿਸ ਦਾ ਪਹਿਲਾ ਵੀਡੀਓ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: Tractor March: ਸੁਤੰਤਰਤਾ ਦਿਵਸ ਮੌਕੇ ਕਿਸਾਨਾਂ ਵਲੋਂ ਕੱਢਿਆ ਜਾ ਰਿਹਾ ਟਰੈਕਟਰ ਮਾਰਚ  

ਖਿਡਾਰੀਆਂ ਨੇ ਪੀਐਮ ਮੋਦੀ ਨੂੰ ਦਿੱਤੇ ਇਹ ਤੋਹਫ਼ੇ

ਭਾਰਤੀ ਖਿਡਾਰੀਆਂ ਨੇ ਪੀਐਮ ਮੋਦੀ ਨੂੰ ਕਈ ਤੋਹਫ਼ੇ ਦਿੱਤੇ। ਨਿਸ਼ਾਨੇਬਾਜ਼ ਮਨੂ ਭਾਕਰ ਨੇ ਪੀਐਮ ਮੋਦੀ ਨੂੰ ਪਿਸਤੌਲ ਦਿੱਤੀ। ਪਹਿਲਵਾਨ ਅਮਨ ਸਹਿਰਾਵਤ ਅਤੇ ਹਾਕੀ ਯੋਧੇ ਪੀਆਰ ਸ਼੍ਰੀਜੇਸ਼ ਨੇ ਜਰਸੀ ਸੌਂਪੀ, ਜਿਸ 'ਤੇ ਭਾਰਤੀ ਖਿਡਾਰੀਆਂ ਦੇ ਦਸਤਖਤ ਸਨ। ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਆਪਣੀ ਟੀਮ ਵੱਲੋਂ ਪ੍ਰਧਾਨ ਮੰਤਰੀ ਨੂੰ ਹਾਕੀ ਸਟਿੱਕ ਭੇਟ ਕੀਤੀ। ਪੀਐਮ ਮੋਦੀ ਨੇ ਇਸ ਦੌਰਾਨ ਖਿਡਾਰੀਆਂ ਨੂੰ ਵੀ ਸੰਬੋਧਨ ਕੀਤਾ। ਹਾਲਾਂਕਿ ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨਾਲ ਕੀ ਗੱਲ ਕੀਤੀ, ਇਸ ਦਾ ਵੀਡੀਓ ਅਜੇ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ: Mohali News: ਪ੍ਰਵਾਰ ਦੇ 4 ਪੁੱਤਰਾਂ ਨੇ ਕੀਤੀ ਦੇਸ਼ ਦੀ ਸੇਵਾ, ਜਦੋਂ ਵੱਡਾ ਪੁੱਤ ਸ਼ਹੀਦ ਹੋਇਆ ਤਾਂ ਪਿਤਾ ਨੇ ਛੋਟੇ ਨੂੰ ਸਰਹੱਦ 'ਤੇ ਭੇਜ ਦਿਤਾ 

ਦੱਸ ਦੇਈਏ ਕਿ ਕੁਝ ਭਾਰਤੀ ਖਿਡਾਰੀ ਅਜੇ ਤੱਕ ਘਰ ਨਹੀਂ ਪਰਤੇ ਹਨ। ਜੈਵਲਿਨ ਥ੍ਰੋਅਰ ਨੀਰਜ ਚੋਪੜਾ ਜਰਮਨੀ 'ਚ ਹੈ, ਜਿੱਥੇ ਉਸ ਦੀ ਸਰਜਰੀ ਹੋਣੀ ਹੈ। ਜਦੋਂਕਿ ਪਹਿਲਵਾਨ ਵਿਨੇਸ਼ ਫੋਗਾਟ 17 ਅਗਸਤ ਨੂੰ ਭਾਰਤ ਪਰਤੇਗੀ। ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਵੀ ਇਸ ਈਵੈਂਟ ਦਾ ਹਿੱਸਾ ਨਹੀਂ ਬਣੀ। ਸਿੰਧੂ ਪੈਰਿਸ ਓਲੰਪਿਕ ਦੌਰਾਨ ਰਾਊਂਡ ਆਫ 16 ਵਿੱਚ ਹਾਰ ਕੇ ਤਗਮੇ ਦੀ ਇਤਿਹਾਸਕ ਹੈਟ੍ਰਿਕ ਤੋਂ ਖੁੰਝ ਗਈ ਸੀ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੇ ਆਜ਼ਾਦੀ ਦਿਵਸ ਸਮਾਰੋਹ ਵਿੱਚ ਵੀ ਹਿੱਸਾ ਲਿਆ।

Location: India, Delhi, New Delhi

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement