ਅਮੇਜ਼ਨ ਦੇ ਸੀ.ਈ.ਓ. ਗ਼ਰੀਬਾਂ ਨੂੰ ਦਾਨ ਕਰਨਗੇ 14400 ਕਰੋੜ ਰੁਪਏ
Published : Sep 15, 2018, 10:50 am IST
Updated : Sep 15, 2018, 10:50 am IST
SHARE ARTICLE
Jeff Bezos
Jeff Bezos

ਅਮੇਜਨ ਦੇ ਸੀਈਓ ਜੇਫ਼ ਬੇਜੋਸ਼ ਬੇਘਰ ਲੋਕਾਂ ਅਤੇ ਸਕੂਲੀ ਬੱਚਿਆਂ ਦੀ ਮਦਦ ਲਈ 1400 ਕਰੋੜ (ਦੋ ਅਰਬ ਡਾਲਰ) ਦਾਨ ਕਰਨਗੇ..........

ਨਵੀਂ ਦਿੱਲੀ : ਅਮੇਜਨ ਦੇ ਸੀਈਓ ਜੇਫ਼ ਬੇਜੋਸ਼ ਬੇਘਰ ਲੋਕਾਂ ਅਤੇ ਸਕੂਲੀ ਬੱਚਿਆਂ ਦੀ ਮਦਦ ਲਈ 1400 ਕਰੋੜ (ਦੋ ਅਰਬ ਡਾਲਰ) ਦਾਨ ਕਰਨਗੇ। ਉੁਨ੍ਹਾਂ ਇਸ ਨੂੰ ਡੇ ਵਨ ਫੰਡ ਦਾ ਨਾਂ ਦਿਤਾ ਹੈ। ਇਹ ਰਕਮ  ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਤੇ ਦੂਸਰੇ ਖਰਚਿਆਂ ਲਈ ਦਿਤੀ ਜਾਵੇਗੀ।  ਬੇਜ਼ੋਸ ਨੇ ਟਵੀਟ ਕਰਕੇ ਕਿਹਾ ਕਿ ਬੇਜ਼ੋਸ ਡੇਅ ਵਨ ਫੰਡ ਦਾ ਐਲਾਨ ਕਰਦੇ ਹੋਏ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ।

ਇਸ ਦੀ ਸ਼ੁਰੂਆਤ 'ਚ ਹੀ 2 ਅਰਬ ਡਾਲਰ ਦੇਣ ਦਾ ਵਚਨ ਹੈ ਅਤੇ ਇਸ ਵਿਚ ਦੋ ਮੁੱਖ ਖੇਤਰਾਂ 'ਤੇ ਫੋਕਸ ਕੀਤਾ ਜਾਵੇਗਾ, ਜਿਸ ਵਿਚ ਮੌਜੂਦਾ ਗੈਰ ਮੁਨਾਫੇ ਵਾਲੀਆਂ ਸੰਸਥਾਵਾਂ ਦਾ ਸਹਿਯੋਗ ਕਰਨਾ ਅਤੇ ਕਮਜ਼ੋਰ ਆਮਦਨ ਵਰਗ ਲਈ ਗੈਰ ਮੁਨਾਫੇ ਵਾਲੇ ਟਿਅਰ ਵਨ ਪ੍ਰੀ-ਸਕੂਲ ਦਾ ਨੈੱਟਵਰਕ ਤਿਆਰ ਕਰਨਾ ਸ਼ਾਮਲ ਹੈ। (ਏਜੰਸੀ)
ਕਾਬਲੇਗੌਰ ਹੈ ਕਿ ਅਮੇਜਨ ਦੇ ਸ਼ੇਅਰ 'ਚ ਵਾਧੇ ਨਾਲ ਬੇਜੋਸ ਦੀ ਜਾਇਦਾਦ 9 ਮਹੀਨਿਆਂ ਵਿਚ 64.5 ਅਰਬ ਦਾ ਵਾਧਾ ਹੋਇਆ ਹੈ। ਉਹ ਲੰਮੇ ਸਮੇਂ ਤੋਂ ਦੁਨੀਆਂ ਦੇ ਅਮੀਰ ਕਾਰੋਬਾਰੀਆਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਹਨ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ ਅਰਬਾਂ ਡਾਲਰ ਦਾ ਦਾਨ ਕੀਤਾ ਸੀ। ਉਨ੍ਹਾਂ ਮੇਲਿੰਡਾ ਐਂਡ ਗੇਟਸ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਅਤੇ ਉਸ ਨੂੰ ਕਰੀਬ 27 ਅਰਬ ਡਾਲਰ ਦਾ ਦਾਨ ਕੀਤਾ। ਅਮਰੀਕਾ ਦੇ ਹੀ ਦਿੱਗਜ ਨਿਵੇਸ਼ਕ ਵਾਰੇਨ ਬਫੇ ਨੇ ਵੀ 21.5 ਅਰਬ ਡਾਲਰ ਦੀ ਜਾਇਦਾਦ ਨੂੰ ਪਰੋਪਕਾਰ 'ਚ ਲਗਾ ਦਿੱਤਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement