ਰਾਹੁਲ ਦਾ ਮੋਦੀ 'ਤੇ ਨਿਸ਼ਾਨਾ: ਜ਼ਮਾਨੇ ਨੇ ਮਜ਼ਦੂਰਾਂ ਦੀਆਂ ਮੌਤਾਂ ਵੇਖੀਆਂ ਪਰ ਕੇਂਦਰ ਸਰਕਾਰ ਨੇ ਨਹੀਂ!
Published : Sep 15, 2020, 7:43 pm IST
Updated : Sep 15, 2020, 7:43 pm IST
SHARE ARTICLE
Rahul Gandhi
Rahul Gandhi

ਸਰਕਾਰ ਕੋਲ ਤਾਲਾਬੰਦੀ 'ਚ ਮਜ਼ਦੂਰਾਂ ਦੀ ਮੌਤਾਂ ਦਾ ਕੋਈ ਅੰਕੜਾ ਨਹੀਂ : ਰਾਹੁਲ

ਨਵੀਂ ਦਿੱਲੀ : ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਤਾਲਾਬੰਦੀ ਦੌਰਾਨ ਮਜ਼ਦੂਰਾਂ ਦੀ ਮੌਤ ਦੇ ਮੁੱਦੇ 'ਤੇ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਟਵੀਟ ਕੀਤਾ ਅਤੇ ਕਿਹਾ- 'ਮੋਦੀ ਸਰਕਾਰ ਨੂੰ ਇਹ ਨਹੀਂ ਪਤਾ ਕਿ ਤਾਲਾਬੰਦੀ ਵਿਚ ਕਿੰਨੇ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋਈ ਅਤੇ ਕਿੰਨੇ ਮਜ਼ਦੂਰਾਂ ਦੀਆਂ ਨੌਕਰੀਆਂ ਚਲੀਆਂ ਗਈਆਂ। ਜੇ ਸਰਕਾਰ ਇਨ੍ਹਾਂ ਅੰਕੜਿਆਂ ਨੂੰ ਗਿਣਿਆ ਨਹੀਂ ਤਾਂ ਕਿ ਮੌਤਾਂ ਨਹੀਂ ਹੋਈਆਂ? ਪਰ ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਨੂੰ ਇਸ ਨਾਲ ਕੋਈ ਫ਼ਰਕ ਨਹੀਂ। ਮਜ਼ਦੂਰਾਂ ਦੀ ਮੌਤ ਜਮਾਨੇ ਨੇ ਵੇਖੀ,  ਇਕ ਮੋਦੀ ਸਰਕਾਰ ਹੈ, ਜਿਸ ਨੂੰ ਪਤਾ ਹੀ ਨਹੀਂ।  

Rahul Gandhi Rahul Gandhi

ਰਾਹੁਲ ਨੇ ਇਹ ਗੱਲ ਇਸ ਲਈ ਕਹੀ ਕਿਉਂਕਿ ਕੇਂਦਰ ਸਰਕਾਰ ਕਹਿੰਦੀ ਹੈ ਕਿ ਉਸਨੂੰ ਨਹੀਂ ਪਤਾ ਕਿ ਤਾਲਾਬੰਦੀ ਦੌਰਾਨ ਘਰ ਪਰਤਣ ਦੌਰਾਨ ਕਿੰਨੇ ਮਜ਼ਦੂਰਾਂ ਦੀ ਮੌਤ ਹੋਈ। ਕੋਰੋਨਾ ਕਾਲ ਵਿਚ ਸੰਸਦ ਦੇ ਪਹਿਲੇ ਸੈਸ਼ਨ ਵਿਚ, ਸਰਕਾਰ ਨੇ ਮੰਨਿਆ ਕਿ ਇਸ ਕੋਲ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਦਾ ਕੋਈ ਅੰਕੜਾ ਨਹੀਂ ਸੀ।

Rahul Gandhi Rahul Gandhi

ਇੰਨਾ ਹੀ ਨਹੀਂ, ਸਰਕਾਰ ਨੇ ਇਸ ਬਾਰੇ ਕੋਈ ਸਰਵੇਖਣ ਨਹੀਂ ਕੀਤਾ ਕਿ ਤਾਲਾਬੰਦੀ ਦੌਰਾਨ ਕਿੰਨੇ ਕਾਮਿਆਂ ਦੀਆਂ ਨੌਕਰੀਆਂ ਚਲੀਆਂ ਗਈਆਂ। ਐਨਜੀਉ ਸੇਵ ਲਾਈਫ਼ ਫ਼ਾਉਂਡੇਸ਼ਨ ਦੇ ਅਨੁਸਾਰ, 24 ਮਾਰਚ ਤੋਂ 2 ਜੂਨ ਦਰਮਿਆਨ ਹੋਏ ਦੁਰਘਟਨਾਵਾਂ ਵਿਚ 198 ਮਜ਼ਦੂਰਾਂ ਦੀ ਮੌਤ ਹੋ ਗਈ।

Rahul GandhiRahul Gandhi

ਇਸ ਅਨੁਸਾਰ 3 ਵੱਡੇ ਹਾਦਸਿਆਂ ਵਿਚ 48 ਮਜ਼ਦੂਰ ਮਾਰੇ ਗਏ। 16 ਮਈ ਨੂੰ ਯੂਪੀ ਦੇ ਜਖ਼ਰਈਆ ਵਿਚ ਇੱਕ ਟਰੱਕ ਹਾਦਸੇ ਵਿਚ 24 ਮਜ਼ਦੂਰਾਂ ਦੀ ਮੌਤ ਹੋ ਗਈ ਸੀ। 14 ਮਈ ਨੂੰ ਮੱਧ ਪ੍ਰਦੇਸ਼ ਦੇ ਗੁਨਾ ਵਿਚ ਇਕ ਟਰੱਕ-ਬਸ ਦੀ ਟੱਕਰ ਵਿਚ 8 ਮਜ਼ਦੂਰਾਂ ਦੀ ਜਾਨ ਚਲੀ ਗਈ। 14 ਮਈ ਨੂੰ, ਮਹਾਰਾਸ਼ਟਰ ਦੇ 1 ਔਰੰਗਾਬਾਦ 'ਚ ਰੇਲ ਦੀ ਚਪੇਟ 'ਚ ਆਉਣ ਨਾਲ 16 ਮਜ਼ਦੂਰਾਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement