ਚੋਣਾਂ ਤੋਂ ਪਹਿਲਾਂ ਬਿਹਾਰ 'ਤੇ ਮੇਹਰਬਾਨ ਹੋਏ ਮੋਦੀ, ਕਈ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ!
Published : Sep 15, 2020, 7:31 pm IST
Updated : Sep 15, 2020, 7:31 pm IST
SHARE ARTICLE
PM Narinder Modi
PM Narinder Modi

ਸਾਬਕਾਂ ਸਰਕਾਰਾਂ ਸਮੇਂ ਬਿਹਾਰ ਦਾ ਵਿਕਾਸ ਚੜ੍ਹਿਆ ਘਪਲਿਆਂ ਦੀ ਭੇਂਟ : ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੇ ਸੂਬੇ 'ਤੇ ਮੇਹਰਬਾਨ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਬਿਹਾਰ 'ਚ ਨਮਾਮਿ ਗੰਗੇ ਨਾਲ ਜੁੜੇ ਕਈ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਅਪਣੇ ਸੰਬੋਧਨ 'ਚ ਮੋਦੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਦੇ ਇਸ ਕੰਮ 'ਚ ਬਹੁਤ ਵੱਡਾ ਯੋਗਦਾਨ ਬਿਹਾਰ ਦਾ ਵੀ ਹੈ, ਦੇਸ਼ ਦੇ ਵਿਕਾਸ ਨੂੰ ਨਵੀਂ ਉਚਾਈ ਦੇਣ ਵਾਲੇ ਲੱਖਾਂ ਇੰਜੀਨੀਅਰ ਬਿਹਾਰ ਦੀ ਹੀ ਦੇਣ ਹਨ। ਆਪਣੇ ਸੰਬੋਧਨ 'ਚ ਮੋਦੀ ਨੇ ਵਿਰੋਧੀ ਧਿਰ 'ਤੇ ਤੰਜ਼ ਵੀ ਕਸਿਆ।

PM Narindera ModiPM Narindera Modi

ਉਨ੍ਹਾਂ ਕਿਹਾ ਕਿ ਹੁਣ ਕੇਂਦਰ ਅਤੇ ਬਿਹਾਰ ਸਰਕਾਰ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਬਿਹਾਰ ਦੇ ਸ਼ਹਿਰਾਂ 'ਚ ਪੀਣ ਦਾ ਪਾਣੀ ਅਤੇ ਸੀਵਰ ਵਰਗੀਆਂ ਮੂਲ ਸਹੂਲਤਾਂ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਮਿਸ਼ਨ ਅੰਮ੍ਰਿਤ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦੇ ਅਧੀਨ ਬੀਤੇ 4-5 ਸਾਲਾਂ 'ਚ ਬਿਹਾਰ ਦੇ ਸ਼ਹਿਰੀ ਖੇਤਰ 'ਚ ਲੱਖਾਂ ਪਰਵਾਰਾਂ ਨੂੰ ਪਾਣੀ ਦੀ ਸਹੂਲਤ ਨਾਲ ਜੋੜਿਆ ਗਿਆ ਹੈ।  

Narendra ModiNarendra Modi

ਨਰਿੰਦਰ ਮੋਦੀ ਨੇ ਕਿਹਾ ਕਿ ਸੜਕਾਂ ਹੋਣ, ਗਲੀਆਂ ਹੋਣ, ਪੀਣ ਦਾ ਪਾਣੀ ਹੋਵੇ, ਅਜਿਹੀਆਂ ਕਈ ਮੂਲ ਸਮੱਸਿਆਵਾਂ ਨੂੰ ਜਾਂ ਤਾਂ ਟਾਲ ਦਿਤਾ ਗਿਆ ਜਾਂ ਫਿਰ ਜਦੋਂ ਵੀ ਇਨ੍ਹਾਂ ਨਾਲ ਜੁੜੇ ਕੰਮ ਹੋਏ, ਉਹ ਘਪਲਿਆਂ ਦੀ ਭੇਟ ਚੜ ਗਏ। ਪੀ.ਐਮ. ਨੇ ਕਿਹਾ ਕਿ ਜਦੋਂ ਸ਼ਾਸਨ 'ਤੇ ਸਵਾਰਥ ਨੀਤੀ ਹਾਵੀ ਹੋ ਜਾਂਦੀ ਹੈ, ਵੋਟ ਬੈਂਕ ਦਾ ਤੰਤਰ ਸਿਸਟਮ ਨੂੰ ਦਬਾਉਣ ਲਗਦਾ ਹੈ। ਜਿਸ ਦਾ ਸਭ ਤੋਂ ਵੱਧ ਅਸਰ ਸਮਾਜ ਦੇ ਉਸ ਵਰਗ ਨੂੰ ਪੈਂਦਾ ਹੈ, ਜੋ ਤੰਗ ਹਨ, ਵਾਂਝੇ ਹਨ, ਸ਼ੋਸ਼ਿਤ ਹਨ।

Narendra ModiNarendra Modi

ਬਿਹਾਰ ਦੇ ਲੋਕਾਂ ਨੇ ਇਸ ਦਰਦ ਨੂੰ ਦਹਾਕਿਆਂ ਤਕ ਸਹਿਣ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਇਕ ਸਾਲ 'ਚ, ਜਲ ਜੀਵਨ ਮਿਸ਼ਨ ਦੇ ਅਧੀਨ ਪੂਰੇ ਦੇਸ਼ 'ਚ 2 ਕਰੋੜ ਤੋਂ ਵਧ ਪਾਣੀ ਦੇ ਕਨੈਕਸ਼ਨ ਦਿਤੇ ਜਾ ਚੁਕੇ ਹਨ। ਨਮਾਮਿ ਗੰਗੇ ਨੂੰ ਲੈ ਕੇ ਪੀ.ਐਮ. ਨੇ ਦੱਸਿਆ ਕਿ ਗੰਗਾ ਨਾਲ ਲਗਦੇ ਪਿੰਡਾਂ ਨੂੰ ਗੰਗਾ ਪਿੰਡ ਬਣਾਇਆ ਜਾਵੇਗਾ, ਨਾਲ ਹੀ ਨਾਲੇ ਰਾਹੀਂ ਜਾਣ ਵਾਲੇ ਗੰਦੇ ਪਾਣੀ ਨੂੰ ਰੋਕਿਆ ਜਾਵੇਗਾ।

Narendra ModiNarendra Modi

ਬਿਹਾਰ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਬਿਹਾਰ ਦੀ ਧਰਤੀ ਤਾਂ ਕਾਢ ਅਤੇ ਨਵੀਨਤਾ ਦੀ ਸਮਾਨਾਰਥੀ ਰਹੀ ਹੈ। ਪੀ.ਐਮ. ਮੋਦੀ ਨੇ ਕਿਹਾ ਕਿ ਅੱਜ ਜਿਨ੍ਹਾਂ ਚਾਰ ਪ੍ਰਾਜੈਕਟਾਂ ਦਾ ਉਦਘਾਟਨ ਹੋ ਰਿਹਾ ਹੈ, ਉਸ 'ਚ ਪਟਨਾ ਸ਼ਹਿਰ ਦੇ ਬੇਉਰ ਅਤੇ ਕਰਮਲੀਚਕ 'ਚ ਸੀਵਰ ਟ੍ਰੀਟਮੈਂਟ ਪਲਾਂਟ ਤੋਂ ਇਲਾਵਾ ਅੰਮ੍ਰਿਤ ਯੋਜਨਾ ਦੇ ਅਧੀਨ ਸੀਵਾਨ ਅਤੇ ਛਪਰਾ 'ਚ ਪਾਣੀ ਨਾਲ ਜੁੜੇ ਪ੍ਰਾਜੈਕਟਸ ਵੀ ਸ਼ਾਮਲ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM
Advertisement