Jammu and Kashmir News : ਜੰਮੂ-ਕਸ਼ਮੀਰ 'ਚ 72 ਘੰਟਿਆਂ 'ਚ ਛੇਵਾਂ ਮੁਕਾਬਲਾ, ਪੁੰਛ ਤੋਂ ਬਾਅਦ ਕਠੂਆ 'ਚ ਵੀ ਮੁਕਾਬਲਾ ਜਾਰੀ

By : BALJINDERK

Published : Sep 15, 2024, 7:57 pm IST
Updated : Sep 15, 2024, 7:57 pm IST
SHARE ARTICLE
file photo
file photo

Jammu and Kashmir News : ਹੁਣ ਤੱਕ 5 ਅੱਤਵਾਦੀ ਮਾਰੇ ਗਏ ਹਨ ਅਤੇ 2 ਜਵਾਨ ਸ਼ਹੀਦ ਹੋ ਚੁੱਕੇ ਹਨ

Jammu and Kashmir News : ਜੰਮੂ-ਕਸ਼ਮੀਰ 'ਚ ਪਿਛਲੇ 72 ਘੰਟਿਆਂ 'ਚ ਚੌਥੀ ਵਾਰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ। ਕਠੂਆ ਦੇ ਨੁਕਾਨਲੀ ਨਾਲੇ 'ਚ ਐਤਵਾਰ (15 ਸਤੰਬਰ) ਦੁਪਹਿਰ ਨੂੰ ਗੋਲੀਬਾਰੀ ਹੋ ਰਹੀ ਹੈ। ਫੌਜ ਅਤੇ ਪੁਲਿਸ ਨੂੰ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ।

ਜਦੋਂ ਇਲਾਕੇ 'ਚ ਫੌਜ ਅਤੇ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾਇਆ ਸੀ। ਫਿਰ ਅੱਤਵਾਦੀਆਂ ਨੇ ਟੀਮ 'ਤੇ ਗੋਲੀਬਾਰੀ ਕਰ ਦਿੱਤੀ। ਇਲਾਕੇ 'ਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਪੁੰਛ 'ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ। ਮੇਂਢਰ ਦੇ ਗੁਰਸਾਈ ਟਾਪ ਨੇੜੇ ਪਠਾਨਤੀਰ ਇਲਾਕੇ 'ਚ 2-3 ਅੱਤਵਾਦੀ ਲੁਕੇ ਹੋਏ ਹਨ ਅਤੇ ਫੌਜ 'ਤੇ ਗੋਲੀਬਾਰੀ ਕਰ ਰਹੇ ਹਨ। ਇੱਥੇ ਵੀ ਆਪਰੇਸ਼ਨ ਚੱਲ ਰਿਹਾ ਹੈ। ਫੌਜ ਨੇ ਕਿਹਾ ਕਿ ਹੋਰ ਜਵਾਨਾਂ ਨੂੰ ਵੀ ਮੁਕਾਬਲੇ ਵਾਲੀ ਥਾਂ 'ਤੇ ਭੇਜਿਆ ਜਾ ਰਿਹਾ ਹੈ। ਜੰਮੂ-ਕਸ਼ਮੀਰ 'ਚ ਪਿਛਲੇ 3 ਦਿਨਾਂ 'ਚ ਇਹ 6ਵਾਂ ਮੁਕਾਬਲਾ ਹੈ। ਹੁਣ ਤੱਕ 5 ਅੱਤਵਾਦੀ ਮਾਰੇ ਜਾ ਚੁੱਕੇ ਹਨ ਅਤੇ 2 ਜਵਾਨ ਸ਼ਹੀਦ ਹੋ ਗਏ ਹਨ।

ਪਹਿਲਾ ਮੁਕਾਬਲਾ, 13 ਸਤੰਬਰ : ਕਿਸ਼ਤਵਾੜ ਦੇ ਨਈਦਘਾਮ ਪਿੰਡ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਮੁਕਾਬਲਾ ਸ਼ੁਰੂ ਹੋਇਆ। ਜੈਸ਼-ਏ-ਮੁਹੰਮਦ ਦੇ 3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਮੁਕਾਬਲੇ ਵਿੱਚ ਦੋ ਜਵਾਨ ਸ਼ਹੀਦ ਹੋ ਗਏ ਸਨ।

ਦੂਜਾ ਮੁਕਾਬਲਾ, 13 ਸਤੰਬਰ : ਕਠੂਆ ਦੇ ਖੰਡਾਰਾ ਵਿੱਚ ਸ਼ੁੱਕਰਵਾਰ ਨੂੰ ਆਰਮੀ ਆਪਰੇਸ਼ਨ ਚਲਾਇਆ ਗਿਆ। ਇੱਥੇ ਰਾਈਜ਼ਿੰਗ ਸਟਾਰ ਕੋਰ ਦੇ ਜਵਾਨਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਅੱਤਵਾਦੀਆਂ ਕੋਲੋਂ ਵੱਡੀ ਮਾਤਰਾ 'ਚ ਹਥਿਆਰ ਬਰਾਮਦ ਹੋਏ ਹਨ।

ਤੀਜਾ ਮੁਕਾਬਲਾ, 13-14 ਸਤੰਬਰ : ਬਾਰਾਮੂਲਾ ਦੇ ਕ੍ਰੇਰੀ ਦੇ ਚੱਕ ਟਾਪਰ ਇਲਾਕੇ ਵਿੱਚ ਸ਼ੁੱਕਰਵਾਰ ਰਾਤ ਕਰੀਬ 11 ਵਜੇ ਮੁਕਾਬਲਾ ਸ਼ੁਰੂ ਹੋਇਆ। ਦੇਰ ਰਾਤ ਕਾਰਵਾਈ ਰੋਕ ਦਿੱਤੀ ਗਈ। ਸ਼ਨੀਵਾਰ ਸਵੇਰੇ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ।

ਚੌਥਾ ਮੁਕਾਬਲਾ, 14 ਸਤੰਬਰ: ਨੌਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ ਵਿੱਚ ਸ਼ਨੀਵਾਰ ਸਵੇਰੇ ਫੌਜ ਨੇ ਘੁਸਪੈਠ ਕਰ ਰਹੇ ਅੱਤਵਾਦੀਆਂ ਨਾਲ ਐਨਕਾਊਂਟਰ ਕੀਤਾ। ਇਸ 'ਚ ਫੌਜ ਦਾ ਇਕ ਅਧਿਕਾਰੀ ਜ਼ਖਮੀ ਹੋ ਗਿਆ।

ਪੰਜਵਾਂ ਮੁਕਾਬਲਾ, 15 ਸਤੰਬਰ : ਪੁੰਛ ਵਿੱਚ ਐਤਵਾਰ ਸਵੇਰੇ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ। ਮੇਂਢਰ ਦੇ ਗੁਰਸਾਈ ਟਾਪ ਨੇੜੇ ਪਥੰਤੀਰ ਇਲਾਕੇ 'ਚ 2-3 ਅੱਤਵਾਦੀ ਲੁਕੇ ਹੋਏ ਹਨ ਅਤੇ ਫੌਜ 'ਤੇ ਗੋਲੀਬਾਰੀ ਕਰ ਰਹੇ ਹਨ। ਇੱਥੇ ਵੀ ਆਪਰੇਸ਼ਨ ਚੱਲ ਰਿਹਾ ਹੈ।

 (For more news apart from Jammu and Kashmir Sixth competition in 72 hours, competition continues in Kathua after Poonch News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement