
1 ਅਕਤੂਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ
There will be a big change in the rules for booking tickets online: ਟਿਕਟਾਂ ਦੀ ਆਨਲਾਈਨ ਬੁਕਿੰਗ ਦੇ ਨਿਯਮਾਂ ਵਿੱਚ ਰੇਲਵੇ ਵੱਲੋਂ ਬਦਲਾਅ ਕੀਤਾ ਜਾ ਰਿਹਾ ਹੈ। 1 ਅਕਤੂਬਰ, 2025 ਤੋਂ, ਕਿਸੇ ਵੀ ਰੇਲਗੱਡੀ ਲਈ ਆਨਲਾਈਨ ਬੁਕਿੰਗ ਖੁੱਲ੍ਹਣ ਤੋਂ ਬਾਅਦ ਪਹਿਲੇ 15 ਮਿੰਟਾਂ ਦੌਰਾਨ ਸਿਰਫ਼ ਆਧਾਰ-ਪ੍ਰਮਾਣਿਤ ਉਪਭੋਗਤਾਵਾਂ ਨੂੰ ਹੀ IRCTC ਵੈੱਬਸਾਈਟ ਜਾਂ ਐਪ ਰਾਹੀਂ ਜਨਰਲ ਰਿਜ਼ਰਵੇਸ਼ਨ ਬੁੱਕ ਕਰਨ ਦੀ ਇਜਾਜ਼ਤ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਵੇਲੇ ਅਜਿਹਾ ਨਿਯਮ ਸਿਰਫ਼ ਤਤਕਾਲ ਬੁਕਿੰਗ 'ਤੇ ਲਾਗੂ ਹੈ। ਤੁਹਾਨੂੰ ਦੱਸ ਦੇਈਏ ਕਿ ਜਨਰਲ ਰਿਜ਼ਰਵੇਸ਼ਨ ਲਈ ਬੁਕਿੰਗ ਰੋਜ਼ਾਨਾ ਅੱਧੀ ਰਾਤ 12.20 ਵਜੇ ਸ਼ੁਰੂ ਹੁੰਦੀ ਹੈ ਅਤੇ ਰਾਤ 11.45 ਵਜੇ ਤੱਕ ਚੱਲਦੀ ਹੈ। ਜਨਰਲ ਟਿਕਟਾਂ ਦੀ ਐਡਵਾਂਸ ਬੁਕਿੰਗ ਯਾਤਰਾ ਦੀ ਮਿਤੀ ਤੋਂ 60 ਦਿਨ ਪਹਿਲਾਂ ਖੁੱਲ੍ਹਦੀ ਹੈ।
ਆਨਲਾਈਨ ਟਿਕਟ ਬੁਕਿੰਗ ਵਿੰਡੋ ਅੱਧੀ ਰਾਤ 12.20 ਵਜੇ ਖੁੱਲ੍ਹਣ ’ਤੇ ਹੁਣ 12.20 ਤੋਂ 12.35 ਤੱਕ, ਸਿਰਫ਼ ਉਹੀ ਉਪਭੋਗਤਾ ਟਿਕਟਾਂ ਬੁੱਕ ਕਰ ਸਕਣਗੇ, ਜਿਨ੍ਹਾਂ ਦਾ IRCTC ਖਾਤਾ ਆਧਾਰ ਪ੍ਰਮਾਣਿਤ ਹੈ। ਜੇਕਰ ਤੁਹਾਡਾ ਖਾਤਾ ਆਧਾਰ ਪ੍ਰਮਾਣਿਤ ਨਹੀਂ ਹੈ, ਤਾਂ ਤੁਸੀਂ ਵਿੰਡੋ ਖੁੱਲ੍ਹਣ ਤੋਂ ਬਾਅਦ 12.20 ਤੋਂ 12.35 ਤੱਕ ਟਿਕਟ ਬੁੱਕ ਨਹੀਂ ਕਰ ਸਕੋਗੇ।
ਦੱਸ ਦੇਈਏ ਕਿ ਭਾਰਤੀ ਰੇਲਵੇ ਨੇ ਇਸ ਸਾਲ ਜੁਲਾਈ ਵਿੱਚ ਆਨਲਾਈਨ ਤਤਕਾਲ ਟਿਕਟ ਬੁਕਿੰਗ ਲਈ ਆਧਾਰ ਪ੍ਰਮਾਣੀਕਰਨ ਲਾਜ਼ਮੀ ਕਰ ਦਿੱਤਾ ਸੀ। ਇਸ ਨਿਯਮ ਮੁਤਾਬਕ IRCTC ਦੇ ਮੋਬਾਈਲ ਐਪ ਅਤੇ ਵੈੱਬਸਾਈਟ ਤੋਂ ਤਤਕਾਲ ਟਿਕਟਾਂ ਆਨਲਾਈਨ ਬੁੱਕ ਕਰਨ ਲਈ, ਉਪਭੋਗਤਾ ਦਾ ਖਾਤਾ ਆਧਾਰ ਪ੍ਰਮਾਣਿਤ ਹੋਣਾ ਲਾਜ਼ਮੀ ਹੈ। ਜੇਕਰ ਤੁਹਾਡਾ ਖਾਤਾ ਆਧਾਰ ਪ੍ਰਮਾਣਿਤ ਨਹੀਂ ਹੈ, ਤਾਂ ਤੁਸੀਂ ਤਤਕਾਲ ਟਿਕਟਾਂ ਆਨਲਾਈਨ ਬੁੱਕ ਨਹੀਂ ਕਰ ਸਕਦੇ।