
ਭਾਰਤੀ ਫ਼ੌਜੀਆਂ ਨੇ ਚੀਨੀ ਫ਼ੌਜੀਆਂ ਨੂੰ ਦਸਿਆ ਕਿ ਉਹ ਭਾਰਤੀ ਸਰਹੱਦ ਵਿਚ ਆ ਗਏ ਹਨ। ਇਸ ਤੇ ਚੀਨੀ ਫ਼ੌਜੀ ਵਾਪਸ ਮੁੜ ਗਏ।
ਨਵੀਂ ਦਿੱਲੀ, ( ਭਾਸ਼ਾ) : ਭਾਰਤ ਅਤੇ ਚੀਨ ਵਿਚਕਾਰ ਇਕ ਵਾਰ ਫਿਰ ਤੋਂ ਵਿਵਾਦ ਪੈਦਾ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਚੀਨ ਦੇ ਫ਼ੌਜੀਆਂ ਨੇ ਇਕ ਵਾਰ ਫਿਰ ਤੋਂ ਅਰੁਣਾਚਲ ਪ੍ਰਦੇਸ਼ ਵਿਚ ਭਾਰਤੀ ਸਰਹੱਦ ਦੀ ਉਲੰਘਣਾ ਕੀਤੀ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਫ਼ੌਜ ਦੇ ਕੁਝ ਫ਼ੌਜੀ ਸਰਹੱਦ ਪਾਰ ਕਰਕੇ ਭਾਰਤੀ ਇਲਾਕੇ ਅੰਦਰ ਆ ਗਏ। ਹਾਲਾਂਕਿ ਬਾਅਦ ਵਿਚ ਭਾਰਤੀ ਫ਼ੌਜੀਆਂ ਦੇ ਇਤਰਾਜ਼ ਤੋਂ ਬਾਅਦ ਵਾਪਿਸ ਵੀ ਚਲੇ ਗਏ। ਖਬਰਾਂ ਮੁਤਾਬਕ ਇਹ ਮਾਮਲਾ ਅਸਲ ਨਿਯੰਤਰਣ ਰੇਖਾ ਤੇ ਅਰੁਣਾਚਲ ਸੈਕਟਰ ਦਾ ਹੈ।
Indo China Issues
ਦਸਣਯੋਗ ਹੈ ਕਿ 10 ਦਿਨ ਪਹਿਲਾਂ ਚੀਨ ਦੀ ਫ਼ੌਜ ਭਾਰਤੀ ਸਰਹੱਦ ਵਿਚ ਆ ਗਈ ਸੀ। ਭਾਰਤੀ ਫ਼ੌਜੀਆਂ ਨੇ ਚੀਨੀ ਫ਼ੌਜੀਆਂ ਨੂੰ ਦਸਿਆ ਕਿ ਉਹ ਭਾਰਤੀ ਸਰਹੱਦ ਵਿਚ ਆ ਗਏ ਹਨ। ਇਸ ਤੇ ਚੀਨੀ ਫ਼ੌਜੀ ਵਾਪਸ ਮੁੜ ਗਏ। ਦਸ ਦਈਏ ਕਿ ਪਿਛਲੇ ਸਾਲ ਡੋਕਲਾਮ ਵਿਵਾਦ ਤੋਂ ਬਾਅਦ ਚੀਨ ਨਾਲ ਭਾਰਤ ਤੇ ਰਿਸ਼ਤਿਆਂ ਵਿਚ ਸੁਧਾਰ ਵੇਖਣ ਨੂੰ ਮਿਲ ਰਿਹਾ ਸੀ। ਇਸੇ ਦੌਰਾਨ ਇਕ ਵਾਰ ਫਿਰ ਘੁਸਪੈਠ ਦਾ ਮਾਮਲਾ ਵੇਖਣ ਸਾਹਮਣਾ ਆ ਗਿਆ ਹੈ। ਜ਼ਿਕਰਯੋਗ ਹੈ ਕਿ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਪਰੋਟੋਕਾਲ ਅਧੀਨ ਇਸ ਮਾਮਲੇ ਦਾ ਨਿਪਾਟਾਰਾ ਕਰ ਰਹੀਆਂ ਹਨ।
Chineese Armymen
ਅਗਸਤ ਵਿਚ ਵੀ ਚੀਨ ਦੀ ਫ਼ੌਜ ਨੇ ਭਾਰਤ ਦੇ ਉਤਰਾਖੰਡ ਵਿਚ ਘੁਸਪੈਠ ਕੀਤੀ ਸੀ। ਉਸ ਵੇਲੇ ਚੀਨੀ ਫ਼ੌਜੀਆਂ ਦੀ ਘੁਸਪੈਠ ਨਾਲ ਸਬੰਧਤ ਇਹ ਰਿਪੋਰਟ ਆਈਟੀਬੀਪੀ ਨੇ ਅਪਣੇ ਉਚ ਅਧਿਕਾਰੀਆਂ ਨੂੰ ਭੇਜੀ ਸੀ। ਦਸਿਆ ਜਾ ਰਿਹਾ ਹੈ ਕਿ ਚੀਨੀ ਫ਼ੌਜੀ 4 ਕਿਲੋਮੀਟਰ ਤਕ ਆਈਟੀਬੀਪੀ ਦੀ ਅਗਲੀ ਚੌਕੀ ਵੱਲ ਆ ਰਹੇ ਸਨ। ਭਾਰਤ ਵੱਲੋਂ ਆਈਟੀਬੀਪੀ ਦੇ ਜਵਾਨਾਂ ਨੇ ਚੀਨੀ ਫ਼ੌਜੀਆਂ ਨੂੰ ਬਾਹਰ ਜਾਣ ਤੇ ਮਜ਼ਬੂਰ ਕਰ ਦਿਤਾ। ਅਗਸਤ ਵਿਚ ਚੀਨੀ ਫ਼ੌਜ ਤਿੰਨ ਵਾਰ 6, 13 ਅਤੇ 15 ਅਗਸਤ ਨੂੰ ਭਾਰਤੀ ਸਰਹੱਦ ਅੰਦਰ ਦਾਖਲ ਹੋਈ।