ਫਰਜ਼ੀ ਇਨਕਾਉਂਟਰ 'ਚ ਮੇਜਰ ਜਨਰਲ ਸਮੇਤ 7 ਫ਼ੌਜੀ ਕਰਮਚਾਰੀਆਂ ਨੂੰ ਉਮਰਕੈਦ
Published : Oct 15, 2018, 3:10 pm IST
Updated : Oct 15, 2018, 3:20 pm IST
SHARE ARTICLE
Fake Encounter
Fake Encounter

ਫੌਜ ਦੀ ਇਕ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਮੇਜਰ ਜਨਰਲ ਸਮੇਤ ਸਾਰੇ 7 ਫ਼ੌਜੀ ਕਰਮਚਾਰੀਆਂ ਨੂੰ ਉਮਰਕੈਦ ਦੀ ਸਜਾ ਸੁਣਾਈ ਗਈ ਹੈ।

ਗੁਵਾਹਾਟੀ, ( ਪੀਟੀਆਈ ) : 24 ਸਾਲ ਪੁਰਾਣੇ ਇਕ ਫਰਜੀ ਇਨਕਾਉਂਟਰ ਮਾਮਲੇ ਵਿਚ ਮੇਜਰ ਜਨਰਲ ਸਮੇਤ 7 ਫ਼ੌਜੀ ਕਰਮਚਾਰੀਆਂ ਨੂੰ ਦੋਸ਼ੀ ਪਾਇਆ ਗਿਆ ਹੈ। ਫ਼ੌਜ ਦੀ ਇਕ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਮੇਜਰ ਜਨਰਲ ਸਮੇਤ ਸਾਰੇ 7 ਫ਼ੌਜੀ ਕਰਮਚਾਰੀਆਂ ਨੂੰ ਉਮਰਕੈਦ ਦੀ ਸਜਾ ਸੁਣਾਈ ਗਈ ਹੈ। 1994 ਵਿਚ ਹੋਏ ਇਸ ਫਰਜੀ ਇਨਕਾਉਟਰ ਵਿਚ 5 ਨੋਜਵਾਨਾਂ ਦੀ ਮੌਤ ਹੋ ਗਈ ਸੀ। ਫ਼ੌਜੀ ਦੇ ਸੂਤਰਾਂ ਦੇ ਹਵਾਲੇ ਤੋਂ ਦਸਿਆ ਗਿਆ ਹੈ ਕਿ ਅਸਮ ਦੇ ਤਿਨਸੁਕੀਆ ਜਿਲੇ ਵਿਚ ਹੋਈ ਫਰਜ਼ੀ ਮੁਠਭੇੜ ਮਾਮਲੇ ਵਿਚ ਜਿਨ੍ਹਾਂ 7 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ,

Encounter caseEncounter case

ਉਨ੍ਹਾਂ ਵਿਚ ਮੇਜਰ ਜਨਰਲ ਏ.ਕੇ.ਲਾਲ, ਕਰਨਲ ਥਾਮਸ ਮੈਥਿਊ, ਕਰਨਲ ਆਰ.ਐਸ.ਸਿਬਿਰੇਨ, ਜੂਨੀਅਰ ਕਮਿਸ਼ਨਡ ਅਫਸਰ ਅਤੇ ਗੈਰ ਕਮਿਸ਼ਨਡ ਅਫਸਰ ਦਿਲੀਪ ਸਿੰਘ, ਜਗਦੇਵ ਸਿੰਘ, ਅਲਬਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਸ਼ਾਮਲ ਸਨ। ਸਜਾ ਸੁਣਾਏ ਜਾਣ ਤੋਂ ਬਾਅਦ ਦੋਸ਼ੀ ਫ਼ੌਜੀ ਕਰਮਚਾਰੀ ਆਰਮਡ ਫੋਰਸਿਜ਼ ਟ੍ਰਿਬਿਊਨਲ ਅਤੇ ਸੁਪਰੀਮ ਕੋਰਟ ਵਿਚ ਅਪੀਲ ਕਰ ਸਕਦੇ ਹਨ। ਅਸਮ ਦੇ ਮੰਤਰੀ ਅਤੇ ਭਾਜਪਾ ਨੇਤਾ ਜਗਦੀਸ਼ ਭੁਆਨ ਨੇ ਗੱਲਬਾਤ ਦੌਰਾਨ ਦਸਿਆ ਕਿ ਸਾਲ 1994 ਵਿਚ ਚਾਹ ਦੇ ਬਗੀਚੇ ਦੇ ਇਕ ਅਧਿਕਾਰੀ ਦਾ ਕਤਲ ਹੋਇਆ ਸੀ।

Jagdeesh BhuaanJagdish Bhuyan

ਇਸੇ ਕਤਲ ਦੇ ਸ਼ੱਕ ਵਿਚ 18 ਫਰਵਰੀ 1994 ਨੂੰ ਤਿਨਸੁਕਿਆ ਜਿਲੇ ਦੇ ਵੱਖ-ਵੱਖ ਹਿੱਸਿਆਂ ਵਿਚ 9 ਲੋਕਾਂ ਨੂੰ ਚੁੱਕਿਆ ਗਿਆ ਸੀ। ਫ਼ੌਜ ਦੇ ਜਵਾਨਾਂ ਵਿਚ ਇਕ ਫਰਜ਼ੀ ਮੁਠਭੇੜ ਦੌਰਾਨ ਇਨਾਂ ਵਿਚੋਂ 5 ਨੌਜਵਾਨਾਂ ਨੂੰ ਉਲਫਾ ( ਯੂਨਾਈਟੇਡ ਲਿਬਰੇਸ਼ਨ ਫਰੰਟ ਆਫ ਅਸਮ ) ਦਾ ਮੈਂਬਰ ਦਸ ਕੇ ਇਨਾਂ ਨੂੰ ਗੋਲੀ ਮਾਰ ਦਿਤੀ ਗਈ ਸੀ। ਜਦਕਿ ਬਾਕੀ 4 ਲੋਕਾਂ ਨੂੰ ਕੁਝ ਦਿਨ ਬਾਅਦ ਛੱਡ ਦਿਤਾ ਗਿਆ ਸੀ। ਇਸ ਮਾਮਲੇ ਵਿਚ ਜਗਦੀਸ਼ ਭੁਆਨ ਨੇ 22 ਫਰਵਰੀ 1994 ਨੂੰ ਗੁਵਾਹਾਟੀ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਗਾਇਬ ਨੌਜਵਾਨਾਂ ਦੀ ਸੂਚਨਾ ਮੰਗੀ ਸੀ।

The fake caseThe Fake Case

ਇਸ ਪਟੀਸ਼ਨ ਤੇ ਹਾਈਕੋਰਟ ਨੇ ਭਾਰਤੀ ਫ਼ੌਜ ਨੂੰ ਕਿਹਾ ਕਿ ਆਲ ਇੰਡੀਆ ਅਸਮ ਸਟੂਡੈਂਟ ਯੂਨੀਅਨ ਦੇ ਲਾਪਤਾ 9 ਕਰਮਚਾਰੀਆਂ ਨੂੰ ਨੇੜੇ ਦੇ ਪੁਲਿਸ ਥਾਣੇ ਵਿਚ ਪੇਸ਼ ਕੀਤਾ ਜਾਵੇ। ਇਸ ਤੋਂ ਬਾਅਦ ਫ਼ੌਜ ਨੇ ਤਿਨਸੁਕਿਆ ਦੇ ਢੋਲਾ ਪੁਲਿਸ ਥਾਣੇ ਵਿਚ ਪੰਜ ਲਾਸ਼ਾਂ ਪੇਸ਼ ਕੀਤੀਆਂ ਸਨ। ਇਸ ਤੋਂ ਬਾਅਦ ਫ਼ੌਜੀ ਕਰਮਚਾਰੀਆਂ ਦਾ ਇਸ ਸਾਲ 16 ਜੁਲਾਈ ਤੋਂ ਕੋਰਟ ਮਾਰਸ਼ਲ ਸ਼ਰੂ ਹੋਇਆ ਅਤੇ 27 ਜੁਲਾਈ ਨੂੰ ਇਸ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ। ਭਾਜਪਾ ਨੇਤਾ ਜਗਦੀਸ਼ ਭੁਆਨ ਨੇ ਫੋਜ਼ੀ ਅਦਾਲਤ ਦੇ ਫੈਸਲੇ ਤੇ ਸੰਤੋਸ਼ ਪ੍ਰਗਟ ਕਰਦਿਆਂ ਕਿਹਾ ਕਿ ਮੈਨੂੰ ਭਾਰਤੀ ਨਿਆ ਪ੍ਰਣਾਲੀ, ਲੋਕਤੰਤਰ, ਫ਼ੌਜ ਦੇ ਅਨੁਸ਼ਾਸਨ ਅਤੇ ਨਿਰਪੱਖਤਾ ਤੇ ਪੂਰਾ ਭਰੋਸਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement