ਇਨਕਾਉਂਟਰ ਦੌਰਾਨ ਨਹੀਂ ਚਲੀ ਪਿਸਤੌਲ, ਯੂਪੀ ਪੁਲਿਸ ਨੇ ਮੂੰਹ ਨਾਲ ਹੀ ਕੀਤੀ ਠਾਹ-ਠਾਹ
Published : Oct 14, 2018, 4:18 pm IST
Updated : Oct 14, 2018, 4:18 pm IST
SHARE ARTICLE
Uttar Pradesh Police
Uttar Pradesh Police

ਜਦ ਪੁਲਿਸ ਕਾਰਵਾਈ ਕਰ ਰਹੀ ਸੀ ਤਾਂ ਥਾਣੇਦਾਰ ਦੀ ਬੰਦੂਕ ਨੇ ਅਚਾਨਕ ਧੋਖਾ ਦੇ ਦਿਤਾ। ਖ਼ਬਰਾਂ ਮੁਤਾਬਕ ਮੁਠਭੇੜ ਦੌਰਾਨ ਬੰਦੂਕ ਵਿਚ ਤਕਨੀਕੀ ਖਰਾਬੀ ਆ ਜਾਣ ਕਾਰਨ ਬੰਦੂਕ ਜਾਮ ਹੋ ਗਈ ਸੀ।

ਉਤਰ ਪ੍ਰਦੇਸ਼, ( ਪੀਟੀਆਈ ) : ਉਤਰ ਪ੍ਰਦੇਸ਼ ਦੇ ਸੰਭਲ ਵਿਚ ਪੁਲਿਸ ਅਤੇ ਬਦਮਾਸ਼ਾਂ ਦੀ ਮੁਠਭੇੜ ਦੌਰਾਨ ਰਾਜ ਦੀ ਪੁਲਿਸ ਦਾ ਇਕ ਅਨੋਖਾ ਕਾਰਨਾਮਾ ਸਾਹਮਣੇ ਆਇਆ ਹੈ। ਦਰਅਸਲ ਇਥੇ ਖੇਤਾਂ ਵਿਚ ਲੁਕੇ ਹੋਏ ਬਦਮਾਸ਼ਾਂ ਤੇ ਜਦ ਪੁਲਿਸ ਕਾਰਵਾਈ ਕਰ ਰਹੀ ਸੀ ਤਾਂ ਥਾਣੇਦਾਰ ਦੀ ਬੰਦੂਕ ਨੇ ਅਚਾਨਕ ਧੋਖਾ ਦੇ ਦਿਤਾ। ਖ਼ਬਰਾਂ ਮੁਤਾਬਕ ਮੁਠਭੇੜ ਦੌਰਾਨ ਬੰਦੂਕ ਵਿਚ ਤਕਨੀਕੀ ਖਰਾਬੀ ਆ ਜਾਣ ਕਾਰਨ ਬੰਦੂਕ ਜਾਮ ਹੋ ਗਈ ਸੀ। ਇਸ ਤੋਂ ਬਾਅਦ ਪੁਲਿਸ ਜਾਮ ਹੋਈ ਬੰਦੂਕ ਨਾਲ ਠਾਹ-ਠਾਹ ਕਰਦੀ ਹੋਈ ਬਦਮਾਸ਼ਾਂ ਨੂੰ ਕਾਬੂ ਕਰਨ ਲਈ ਖੇਤਾਂ ਵਿਚ ਚਲੀ ਗਈ।

The PolicemanThe Policeman

ਹਾਲਾਂਕਿ  ਇਸ ਦੌਰਾਨ ਪੁਲਿਸ ਦੀ ਦੂਜੀ ਟੀਮ ਨੇ ਇੱਕ ਬਦਮਾਸ਼ ਦੇ ਪੈਰ ਤੇ ਗੋਲੀ ਮਾਰ ਕੇ ਉਸ ਨੂੰ ਫੜ੍ਹ ਲਿਆ। ਦਸ ਦਈਏ ਕਿ ਪੁਲਿਸ ਮੁਠਭੇੜ ਦਾ ਜੋ ਵੀਡੀਓ ਸਾਹਮਣੇ ਆਇਆ ਹੈ ਉਹ ਸੋਸ਼ਲ ਮੀਡੀਆ ਵਿਚ ਵਾਇਰਲ ਹੋ ਰਿਹਾ ਹੈ। ਲੋਕ ਇਸ ਦਾ ਬਹੁਤ ਮਜ਼ਾਕ ਬਣਾ ਰਹੇ ਹਨ। ਵੀਡੀਓ ਵਿਚ ਇਕ ਪੁਲਿਸ ਕਰਮਚਾਰੀ ਜ਼ੋਰ ਨਾਲ ਚੀਕ ਰਿਹਾ ਹੈ, ਘੇਰ ਲਵੋ, ਠਾਹ-ਠਾਹ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਭਲ ਦੇ ਐਸਪੀ ਜਮੁਨਾ ਪ੍ਰਸਾਦ ਨੇ ਦਸਿਆ ਕਿ ਪਿਸਤੌਲ ਜਾਮ ਹੋ ਗਈ ਸੀ ਜਿਸ ਕਾਰਣ ਅਸਲ੍ਹੇ ਰਾਹੀ ਫਾਇਰ ਨਹੀਂ ਹੋ ਪਾਉਂਦਾ।



 

ਪੁਲਿਸ ਕੋਲ ਮੌਜੂਦ ਸਾਰੇ ਹੱਥਿਆਰਾਂ ਨੂੰ ਚਲਾਕੇ ਓਨ੍ਹਾਂ ਦੀ ਜਾਂਚ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਸੰਭਲ ਦੇ ਅਸਮੌਲੀ ਵਿਚ ਪੁਲਿਸ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸੇ ਦੌਰਾਨ ਉਥੇ ਦੋ ਬਾਈਕ ਸਵਾਰ ਆਏ। ਪੁਲਿਸ ਮੁਤਾਬਕ ਦੋਨੋਂ ਬਾਈਕ ਸਵਾਰ ਬੈਰੀਅਰ ਤੋੜਕੇ ਭੱਜਣ ਲਗੇ। ਬਾਅਦ ਵਿਚ ਪੁਲਿਸ ਨੇ ਦੋਹਾਂ ਦਾ ਪਿੱਛਾ ਕੀਤਾ ਤਾਂ ਉਹ ਗੰਨੇ ਦੇ ਖੇਤ ਵਿਚ ਲੁਕ ਗਏ। ਅਜਿਹੇ ਵਿਚ ਪੁਲਿਸ ਨੇ ਵਾਧੂ ਦਸਤਾ ਬੁਲਾ ਕੇ ਘੇਰਾਬੰਦੀ ਕਰਨੀ ਸ਼ੁਰੂ ਕਰ ਦਿਤੀ। ਖੇਤ ਦੇ ਇਕ ਪਾਸੇ ਤੋਂ ਦਰੋਗਾ ਮਨੋਜ ਕੁਮਾਰ ਅਤੇ ਸਿਪਾਹੀ ਬਲਰਾਮ ਨੇ ਮੋਰਚਾ ਸੰਭਾਲਿਆ।

ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਬਦਮਾਸ਼ਾਂ ਵੱਲੋਂ ਫਾਇਰਿੰਗ ਕਰਨ ਤੇ ਮਨੋਜ ਕੁਮਾਰ ਨੇ ਪਿਸਤੌਲ ਕੱਢੀ ਤਾਂ ਉਹ ਚੱਲੀ ਹੀ ਨਹੀਂ। ਇਸ ਤੇ ਥਾਣੇਦਾਰ ਅਤੇ ਸਿਪਾਹੀ ਨੇ ਮੂੰਹ ਤੋਂ ਠਾਹ-ਠਾਹ ਬੋਲਦਿਆਂ ਅੱਗੇ ਵਧਣਾ ਸ਼ੁਰੂ ਕੀਤਾ। ਖੇਤ ਦੇ ਦੂਜੇ ਪਾਸੇ ਮੌਜੂਦ ਪੁਲਿਸ ਦੀ ਟੀਮ ਨੇ ਇਕ ਬਦਮਾਸ਼ ਦੇ ਪੈਰ ਵਿਚ ਗੋਲੀ ਮਾਰਕੇ ਉਸਨੂੰ ਫੜ੍ਹ  ਲਿਆ। ਜਦਕਿ ਦੂਜਾ ਭੱਜਣ ਵਿਚ ਕਾਮਯਾਬ ਹੋ ਗਿਆ। ਖ਼ਬਰ ਹੈ ਕਿ ਜਿਸ ਬਦਮਾਸ਼ ਨੂੰ ਫੜ੍ਹਿਆ ਗਿਆ ਹੈ ਉਸ ਤੇ 25,000 ਰੁਪਏ ਦਾ ਇਨਾਮ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement