
ਜਾਣੋ, ਕੀ ਹੈ ਨਵਾਂ ਪਲਾਨ!
ਨਵੀਂ ਦਿੱਲੀ: ਕੇਂਦਰ ਸਰਕਾਰ ਹੁਣ ਇਤਿਹਾਸਿਕ ਹੋਟਲ ਵਿਚ ਨਿਵੇਸ਼ ਯਾਨੀ ਹਿੱਸਾ ਵਿਕਰੀ ਦੀ ਤਿਆਰੀ ਕਰ ਰਹੀ ਹੈ। ਸੀਐਨਬੀਸੀ ਆਵਾਜ਼ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਈਡੀਟੀਸੀ ਦੇ ਦੋ ਹੋਟਲ ਅਸ਼ੋਕਾ ਅਤੇ ਸਮਰਾਟ ਦੇ ਕੈਂਪਸ ਦਾ ਮੋਨੇਟਾਈਜੇਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਲਈ ਇੰਟਰ ਮਿਨਿਸਟ੍ਰੀਅਲ ਗਰੁੱਪ ਦਾ ਗਠਨ ਕੀਤਾ ਗਿਆ ਹੈ। ਇਹ ਗਰੁੱਪ ਜਲਦ ਹੀ ਇਹਨਾਂ ਦੋਵਾਂ ਹੋਟਲਾਂ ਲਈ ਐਡਵਾਈਜ਼ਰ ਨਿਯੁਕਤ ਕਰ ਸਕਦਾ ਹੈ।
Hotel
ਇਹਨਾਂ ਐਡਵਾਈਜ਼ਰਸ ਦਾ ਕੰਮ ਹੋਟਲ ਦੇ ਮੋਨੇਟਾਈਜੇਸ਼ਨ ਲਈ ਵੱਖ-ਵੱਖ ਵਿਕਲਪ ਦੇ ਸੁਝਾਅ ਦੇਣੇ ਹੋਣਗੇ। ਹੋਟਲ ਅਸ਼ੋਕਾ ਹੋਟਲ ਵੇਚਣ ਜਾਂ ਲੰਬੇ ਸਮੇਂ ਲਈ ਲੀਜ ਤੇ ਦੇਣ ਦਾ ਵਿਕਲਪ ਵੀ ਹੈ। ਦਸ ਦਈਏ ਕਿ ਇਸ ਹੋਟਲ ਨੂੰ ਬਣਾਉਣ ਪਿੱਛੇ ਕਾਫੀ ਦਿਲਚਸਪ ਕਹਾਣੀ ਦੱਸੀ ਜਾਂਦੀ ਹੈ। ਸਨ 1947 ਵਿਚ ਆਜ਼ਾਦੀ ਤੋਂ ਬਾਅਦ ਯੂਨੇਸਕੋ ਦਾ ਸਮਿਟ ਭਾਰਤ ਵਿਚ ਕਰਾਉਣ ਦੀ ਤਿਆਰੀ ਸੀ।
Hotel
ਭਾਰਤ ਦੇ ਪਹਿਲੇ ਅਤੇ ਤਤਕਾਲੀਨ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਸਨ 1955 ਵਿਚ ਪੈਰਿਸ ਵਿਚ ਹੋਈ ਯੂਨੇਸਕੋ ਫੋਰਸ ਦੀ ਬੈਠਕ ਵਿਚ ਸੁਝਾਅ ਦਿੱਤਾ ਸੀ ਕਿ ਭਾਰਤ ਅਗਲੇ ਸਾਲ ਸਮਿਟ ਕਰਾਉਣ ਲਈ ਤਿਆਰ ਹੈ। ਪਰ ਉਸ ਵਕਤ ਤਕ ਭਾਰਤ ਵਿਚ ਇਕ ਵੀ 5 ਸਟਾਰ ਹੋਟਲ ਨਹੀਂ ਸੀ ਜਿੱਥੇ ਵਿਸ਼ਵ ਭਰ ਤੋਂ ਆਉਣ ਵਾਲੇ ਗੈਸਟ ਦੇ ਰਹਿਣ ਦੀ ਸੁਵਿਧਾ ਹੋਵੇ। ਅਜਿਹੇ ਵਿਚ ਨਹਿਰੂ ਨੇ 5 ਸਟਾਰ ਹੋਟਲ ਅਸ਼ੋਕਾ ਬਣਾਇਆ ਗਿਆ ਸੀ।
Hotel
ਸਰਕਾਰ ਆਈਟੀਡੀਸੀ ਦੇ 2 ਮਹੱਤਵਪੂਰਨ ਹੋਟਲ, ਹੋਟਲ ਅਸ਼ੋਕਾ ਅਤੇ ਹੋਟਲ ਸਮਰਾਟ ਦੇ ਵਿਨਿਵੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਸਰਕਾਰ ਇਸ ਦੇ ਲਈ ਇਕ ਐਡਵਾਈਜ਼ਰ ਦੀ ਨਿਯੁਕਤੀ ਵੀ ਕਰ ਸਕਦੀ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਆਈਟੀਡੀਸੀ ਦੇ ਦਿੱਲੀ ਸਥਿਤ ਹੋਟਲ ਅਸ਼ੋਕਾ ਅਤੇ ਹੋਟਲ ਸਮਰਾਟ ਦੇ ਮੋਨੇਟਾਈਜੇਸ਼ਨਨ ਵੱਲੋਂ ਸਰਕਾਰ ਨੇ ਕਦਮ ਵਧਾ ਦਿੱਤਾ ਹੈ।
ਇਹਨਾਂ ਹੋਟਲਾਂ ਦੇ ਮੋਨੇਟਾਈਜੇਸ਼ਨ ਲਈ ਇੰਟਰਮੀਨੀਸਿਟ੍ਰਿਅਲ ਗਰੁੱਪ ਬਣਾਇਆ ਗਿਆ ਹੈ। ਹੋਟਲ ਸਮਰਾਟ ਰ ਹੋਟਲ ਅਸ਼ੋਕ ਦੇ ਕੈਪੇਂਸ ਦਾ ਮੋਨੇਟਾਈਜੇਸ਼ਨ ਕਰਨ ਲਈ ਜਲਦ ਹੀ ਐਡਵਾਈਜਰ ਨਿਯੁਕਤ ਕੀਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।