
ਪੁਲਿਸ ਸਾਰੀ ਰਾਤ ਸਮਝਾਉਂਦੀ ਰਹੀ, ਅਖ਼ੀਰ 17 ਘੰਟਿਆਂ ਮਗਰੋਂ ਉਤਰਿਆ
ਨਵੀਂ ਦਿੱਲੀ : ਪਛਮੀ ਦਿੱਲੀ ਵਿਚ ਅਪਣੀ ਜਾਨ ਦੇਣ ਦੇ ਇਰਾਦੇ ਨਾਲ ਹੋਟਲ ਦੀ ਛੱਤ 'ਤੇ ਚਲੇ ਗਏ 31 ਸਾਲਾ ਸ਼ਖ਼ਸ ਨੂੰ 17 ਘੰਟਿਆਂ ਤਕ ਸਮਝਾਉਣ ਮਗਰੋਂ ਅਖ਼ੀਰ ਅਜਿਹਾ ਨਾ ਕਰਨ ਲਈ ਰਾਜ਼ੀ ਕਰ ਲਿਆ ਗਿਆ। ਉਸ ਨੂੰ ਸਮਝਾਉਣ ਦਾ ਕੰਮ ਪੂਰੀ ਰਾਤ ਚਲਦਾ ਰਿਹਾ।
Man rescued after threatening to commit suicide in Delhi
ਪੁਲਿਸ ਨੇ ਦਸਿਆ ਕਿ ਹਰੀਨਗਰ ਵਿਚ ਸੰਦੀਪ ਉਰਫ਼ ਅਰਮਾਨ ਮਲਿਕ ਪਹਿਲਾਂ ਹੋਟਲ ਦੀ ਛੇਵੀਂ ਮੰਜ਼ਲ 'ਤੇ ਗਿਆ। ਫਿਰ ਉਹ ਛੱਤ 'ਤੇ ਚਲਾ ਗਿਆ ਅਤੇ ਉਸ ਨੇ ਖ਼ੁਦਕੁਸ਼ੀ ਕਰ ਲੈਣ ਦੀ ਧਮਕੀ ਦਿਤੀ। ਉਸ ਦਾ ਅਪਣੀ ਪਤਨੀ ਨਾਲ ਝਗੜਾ ਹੋ ਗਿਆ ਸੀ। ਅੱਗ-ਬੁਝਾਊ ਵਿਭਾਗ ਨੂੰ ਐਤਵਾਰ ਸ਼ਾਮ ਨੂੰ ਚਾਰ ਕੁ ਵਜੇ ਘਟਨਾ ਦਾ ਪਤਾ ਲੱਗਾ ਅਤੇ ਤਿੰਨ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਪੁਲਿਸ ਉਸ ਨੂੰ ਸਾਰੀ ਰਾਤ ਹੇਠਾਂ ਉਤਰਨ ਲਈ ਸਮਝਾਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਉਹ ਹੇਠਾਂ ਨਾ ਆਇਆ। ਅਖ਼ੀਰ ਉਹ ਸੋਮਵਾਰ ਸਮੇਤ ਲਗਭਗ ਪੌਣੇ ਨੌਂ ਵਜੇ ਉਹ ਹੇਠਾਂ ਉਤਰ ਗਿਆ।
Man rescued after threatening to commit suicide in Delhi
ਪੁਲਿਸ ਮੁਤਾਬਕ ਸੰਦੀਪ ਐਤਵਾਰ ਨੂੰ ਅਪਣੀ ਪਤਨੀ ਕ੍ਰਿਤਿਕਾ ਬਸੇਰਾ ਨਾਲ ਡੇਢ ਵਜੇ ਹੋਟਲ ਵਿਚ ਗਿਆ ਸੀ। ਉਹ ਉਸ ਦੀ ਦੂਜੀ ਪਤਨੀ ਹੈ। ਦੋਹਾਂ ਦਾ ਸਾਲ ਪਹਿਲਾਂ ਇਸੇ ਹੋਟਲ ਵਿਚ ਵਿਆਹ ਹੋਇਆ ਸੀ। ਦੋਵੇਂ ਅਹਿਮਦਾਬਾਦ ਤੋਂ ਇਥੇ ਆਏ ਸਨ। ਪੁਲਿਸ ਮੁਤਾਬਕ ਸੰਦੀਪ ਨਿਹਾਲ ਬਿਹਾਰ ਥਾਣੇ ਵਿਚ ਦਰਜ ਕਿਸੇ ਮਾਮਲੇ ਵਿਚ ਮੁਲਜ਼ਮ ਹੈ। ਉਸ ਦੇ ਸੁਰੱਖਿਅਤ ਉਤਰ ਜਾਣ ਮਗਰੋਂ ਉਸ ਨੂੰ ਪੁੱਛ-ਪੜਤਾਲ ਲਈ ਥਾਣੇ ਲਿਜਾਇਆ ਗਿਆ।