
ਗੁਰਦਾਸ ਮਾਨ ਖਿਲਾਫ ਦਰਜ ਹੋਈ ਸ਼ਿਕਾਇਤ
ਕੋਲਕਾਤਾ: ਪੰਜਾਬੀ ਗਾਇਕ ਗੁਰਦਾਸ ਮਾਨ ਦੀਆਂ ਮੁਸ਼ਕਿਲਾਂ ਘਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਤੇ ਹੁਣ ਗੁਰਦਾਸ ਮਾਨ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਇਕਰਾਰਨਾਮਾ ਤੋੜਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਦਰਅਸਲ ਕੋਲਕਾਤਾ ਦੀ ਇਕ ਦੁਰਗਾ ਪੂਜਾ ਕਮੇਟੀ ਨੇ ਗੁਰਦਾਸ ਮਾਨ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਕੇ ਕਿਹਾ ਕਿ ਗਾਇਕ ਗੁਰਦਾਸ ਮਾਨ ਨੇ ਪਹਿਲਾ ਤੋਂ ਤੈਅ ਪ੍ਰੋਗਰਾਮ 'ਚ ਪਰਫਾਰਮ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਦੁਰਗਾ ਪੂਜਾ ਕਮੇਟੀ ਨੇ ਨਰਾਤਿਆਂ ਦੇ ਦਿਨਾਂ 'ਚ ਯਾਨੀ ਕਿ 6 ਅਕਤੂਬਰ ਨੂੰ ਫੇਮਸ ਗਾਇਕ ਮਾਨ ਨੂੰ ਪ੍ਰੋਗਰਾਮ ਕਰਨ ਲਈ ਬੁਲਾਇਆ ਗਿਆ ਸੀ।
Gurdas Maan
ਕੋਲਕਾਤਾ ਹਵਾਈ ਅੱਡੇ 'ਤੇ ਪਹੁੰਚ ਕੇ ਗੁਰਦਾਸ ਮਾਨ ਨੇ ਆਪਣੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ। ਪੂਜਾ ਕਮੇਟੀ ਦਾ ਦਾਅਵਾ ਹੈ ਕਿ ਗੁਰਦਾਸ ਮਾਨ ਨੂੰ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਨਾਲ ਜਾਣਕਾਰੀ ਦਿੱਤੀ ਗਈ ਸੀ ਤੇ ਹੁਣ ਪ੍ਰੋਗਰਾਮ ਦੀ ਰਕਮ ਵਾਪਸ ਕਰਨ ਲਈ ਗੁਰਦਾਸ ਮਾਨ ਨੇ ਬੁੱਧਵਾਰ ਤੱਕ ਦਾ ਸਮਾਂ ਮੰਗਿਆ ਹੈ। ਪ੍ਰਬੰਧਕਾਂ ਨੇ ਗੁਰਦਾਸ ਮਾਨ ਤੇ ਉਨ੍ਹਾਂ ਦੀ ਟੀਮ ਦੀ ਰਿਹਾਇਸ਼ ਅਤੇ ਉਡਾਣ ਦੀਆਂ ਟਿਕਟਾਂ ਲਈ 25 ਲੱਖ ਰੁਪਏ ਦਾ ਪ੍ਰਬੰਧ ਕੀਤਾ ਸੀ।
kolkata
ਰੁਪਏ ਦੀ ਐਡਵਾਂਸ ਅਦਾਇਗੀ 12.8 ਲੱਖ ਰੁਪਏ ਵੀ ਕੀਤੀ ਗਈ ਸੀ। ਤੁਹਾਨੂੰ ਦੱਸ ਦਈਏ ਕਿ ਕੋਲਕਾਤਾ ਹਵਾਈ ਅੱਡੇ 'ਤੇ ਪਹੁੰਚਣ 'ਤੇ ਗੁਰਦਾਸ ਮਾਨ ਨੂੰ ਪੰਡਾਲ ਅਤੇ ਜਗ੍ਹਾ ਦਾ ਵੀਡੀਓ ਦਿਖਾਇਆ, ਜਿਸ ਤੋਂ ਬਾਅਦ ਗਾਇਕ ਨੇ ਤੁਰੰਤ ਉੱਥੇ ਸ਼ੋਅ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਨੂੰ ਉਨ੍ਹਾਂ ਨੇ “ਸਿੱਖ ਨੈਤਿਕਤਾ ਦਾ ਨਿਰਾਦਰ ਕਿਹਾ ਸੀ ਜਿਸ ਤੋਂ ਬੜਾ ਕਮੇਟੀ ਵਲੋਂ ਓਹਨਾ ਖਿਲਾਫ ਇਹ ਸ਼ਿਕੇਟ ਦਰਜ ਕਰਵਾਈ ਗਈ ਹੈ।
kolkata
ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਉਹ ਵਿਵਾਦਾਂ ਵਿਚ ਘਿਰ ਚੁੱਕੇ ਹਨ। ਚੰਡੀਗੜ੍ਹ-ਅੰਬਾਲਾ ਰੋਡ 'ਤੇ ਰੀਅਲ ਅਸਟੇਟ ਦੇ ਕਮਰਸ਼ੀਅਲ ਪ੍ਰੋਜੈਕਟ ਆਕਸਫੋਰਡ ਸਟਰੀਟ ਵੱਲੋਂ ਕਰਵਾਏ ਗਏ ਦੋ ਦਿਨੀਂ ਸਮਾਗਮ ‘ਚ ਐਤਵਾਰ ਨੂੰ ਪੰਜਾਬੀ ਸਿੰਗਰ ਗੁਰਦਾਸ ਮਾਨ ਦਾ ਸਟੇਜ ਸ਼ੋਅ ਰੱਖਿਆ ਸੀ। ਧਮਕੀਆਂ ਮਗਰੋਂ ਸੁਰੱਖਿਆ ਕਾਰਨਾਂ ਨੂੰ ਵੇਖਦੇ ਹੋਏ ਇਸ ਸ਼ੋਅ ਨੂੰ ਅਚਾਨਕ ਰੱਦ ਕਰ ਦਿੱਤਾ ਗਿਆ। ਮਾਨ ਦੇ ਸਮਾਗਮ ‘ਚ ਗੁਰਨਾਮ ਭੁੱਲਰ, ਜੈਲੀ ਜੋਹਲ ਤੇ ਲਾਈਵ ਬੈਂਡ ਨੇ ਪੇਸ਼ਕਸ ਕੀਤੀ।
kolkata
ਜਦਕਿ ਪ੍ਰਬੰਧਕਾਂ ਵੱਲੋਂ ਮਾਨ ਦਾ ਸ਼ੋਅ ਕੈਂਸਲ ਕਰਨ ਦਾ ਕਾਰਨ ਸੁਰੱਖਿਆ ਪ੍ਰਬੰਧ ਕਿਹਾ ਗਿਆ। ਸ਼ੋਅ ਦੇ ਪ੍ਰਬੰਧਕ ਨਵਲ ਦਾ ਕਹਿਣਾ ਹੈ ਕਿ ਸ਼ਨੀਵਾਰ ਦੀ ਰਾਤ ਹੀ ਕੁਝ ਅਣਪਛਾਤੇ ਲੋਕਾਂ ਨੇ ਪ੍ਰੋਗਰਾਮ ਵਾਲੀ ਥਾਂ ਆ ਗੁਰਦਾਸ ਮਾਨ ਦਾ ਵਿਰੋਧ ਕੀਤਾ ਤੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਸ਼ੋਅ ਕਰਵਾਇਆ ਤਾਂ ਉਹ ਵਿਰੋਧ ਕਰਨਗੇ। ਇਸ ਲਈ ਪ੍ਰੋਗਰਾਮ ਨੂੰ ਰੱਦ ਕੀਤਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।