
ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਭਾਜਪਾ ਸਰਕਾਰ ਅਰਥ ਵਿਵਸਥਾ ਅਤੇ ਵਿਦੇਸ਼ ਨੀਤੀ ਦੋਵੇਂ ਪੱਧਰ ’ਤੇ ਅਸਫਲ ਰਹੀ ਹੈ।
ਨਵੀਂ ਦਿੱਲੀ: ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਭਾਜਪਾ ਸਰਕਾਰ ਅਰਥ ਵਿਵਸਥਾ ਅਤੇ ਵਿਦੇਸ਼ ਨੀਤੀ ਦੋਵੇਂ ਪੱਧਰ ’ਤੇ ਅਸਫਲ ਰਹੀ ਹੈ। ਉਹਨਾਂ ਨੇ ਤੰਜ਼ ਕੱਸਦਿਆਂ ਕਿਹਾ ਕਿ ਉਹ ਅਸਫਲ ਨੀਤੀਆਂ ਨੂੰ ਠੀਕ ਕਰਨ ਲਈ ਤਿਆਰ ਹਨ ਪਰ ਇਸ ਵਿਚ ਘਮੰਡ ਰੁਕਾਵਟ ਬਣ ਜਾਂਦਾ ਹੈ।
PM Modi and Subramanian Swamy
ਹੋਰ ਪੜ੍ਹੋ: ਦਰਦਨਾਕ ਹਾਦਸਾ! ਕੱਚੀ ਖੂਹੀ ’ਚ ਡਿੱਗਣ ਕਾਰਨ ਮਾਂ-ਧੀ ਦੀ ਮੌਤ, ਪਿਤਾ ਦੀ ਹਾਲਤ ਗੰਭੀਰ
ਉਹਨਾਂ ਨੇ ਟਵੀਟ ਕੀਤਾ, ‘ਇਹ ਸਪੱਸ਼ਟ ਹੈ ਕਿ ਮੋਦੀ ਸਰਕਾਰ ਅਰਥ ਵਿਵਸਥਾ ਅਤੇ ਵਿਦੇਸ਼ ਨੀਤੀ ਵਿਚ 'ਵਿਕਾਸ' ਲਿਆਉਣ ਵਿਚ ਅਸਫਲ ਰਹੀ ਹੈ। ਹੁਣ ਤੱਕ ਲੱਦਾਖ ਵਿਚ ਸਾਡੀ ਰੱਖਿਆ ਨੀਤੀ ਇਕ ਵੱਡੀ ਅਸਫਲਤਾ ਰਹੀ ਹੈ। ਮੈਂ ਅਸਫਲ ਨੀਤੀਆਂ ਨੂੰ 'ਰੀਸੈਟ' ਕਰਨ ਵਿਚ ਸਹਾਇਤਾ ਕਰਨ ਲਈ ਤਿਆਰ ਹਾਂ ਪਰ ਘਮੰਡ ਇਕ ਵੱਡੀ ਰੁਕਾਵਟ ਹੈ’।
Tweet
ਹੋਰ ਪੜ੍ਹੋ: ਦੁਸਹਿਰੇ ਵਾਲੇ ਦਿਨ ਵੀ ਮਹਿੰਗਾਈ ਦਾ ਝਟਕਾ, ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਲੱਦਾਖ ਬਾਰੇ ਸੁਬਰਾਮਨੀਅਮ ਸਵਾਮੀ ਦਾ ਇਸ਼ਾਰਾ ਚੀਨ ਨਾਲ ਅਸਲ ਕੰਟਰੋਲ ਰੇਖਾ 'ਤੇ ਵਿਵਾਦ ਸਬੰਧੀ ਸੀ। ਪੂਰਬੀ ਲੱਦਾਖ ਵਿਚ ਐਲਏਸੀ ’ਤੇ ਭਾਰਤ ਅਤੇ ਚੀਨ ਵਿਚਾਲੇ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਹਾਲ ਹੀ ਵਿਚ ਦੋਵੇਂ ਦੇਸ਼ਾਂ ਵਿਚਾਲੇ ਕਮਾਂਡਰ ਪੱਧਰ ਦੀ 13ਵੇਂ ਦੌਰ ਦੀ ਗੱਲਬਾਤ ਵੀ ਹੋਈ ਪਰ ਉਸ ਵਿਚ ਕੋਈ ਖ਼ਾਸ ਨਤੀਜਾ ਨਹੀਂ ਨਿਕਲ ਸਕਿਆ।