
ਮੋਗਾ ਦੇ ਪਿੰਡ ਡਰੋਲੀ ਭਾਈ ਵਿਖੇ ਇਕ ਢਾਈ ਸਾਲਾ ਬੱਚੀ ਅਤੇ ਉਸ ਦੀ ਮਾਂ ਦੀ ਘਰ ਵਿਚ ਬਣੀ ਕੱਚੀ ਖੂਹੀ ਵਿਚ ਡਿੱਗਣ ਕਾਰਨ ਮੌਤ ਹੋ ਗਈ।
ਮੋਗਾ (ਦਿਲੀਪ ਕੁਮਾਰ): ਮੋਗਾ ਦੇ ਪਿੰਡ ਡਰੋਲੀ ਭਾਈ ਵਿਖੇ ਇਕ ਢਾਈ ਸਾਲਾ ਬੱਚੀ ਅਤੇ ਉਸ ਦੀ ਮਾਂ ਦੀ ਘਰ ਵਿਚ ਬਣੀ ਕੱਚੀ ਖੂਹੀ ਵਿਚ ਡਿੱਗਣ ਕਾਰਨ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।
Moga Incident
ਹੋਰ ਪੜ੍ਹੋ: ਦੁਸਹਿਰੇ ਵਾਲੇ ਦਿਨ ਵੀ ਮਹਿੰਗਾਈ ਦਾ ਝਟਕਾ, ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਜਾਣਕਾਰੀ ਮੁਤਾਬਕ ਪਿੰਡ ਡਰੋਲੀ ਦੇ ਰਹਿਣ ਵਾਲੇ ਬੱਗਾ ਸਿੰਘ ਦੀ ਬੇਟੀ ਗੁਰਨੂਰ ਕੌਰ ਅੱਜ ਸਵੇਰੇ ਜਦੋਂ ਲੈਟਰੀਨ ਗਈ ਤਾਂ ਅਚਾਨਕ ਲੈਟਰੀਨ ਦੀ ਡੱਗ ਡਿੱਗ ਗਈ ਅਤੇ ਗੁਰਨੂਰ ਕੌਰ ਵਿਚ ਜਾ ਡਿੱਗੀ। ਉਸ ਨੂੰ ਬਚਾਉਣ ਲਈ ਉਸ ਦੀ ਮਾਂ ਉਸ ਦੇ ਪਿੱਛੇ ਦੌੜੀ ਤਾਂ ਉਹ ਵੀ ਡੱਗ ਵਿਚ ਡਿੱਗ ਗਈ।
Moga Incident
ਹੋਰ ਪੜ੍ਹੋ: ਗਲੋਬਲ ਹੰਗਰ ਇੰਡੈਕਸ 'ਚ ਭਾਰਤ ਦੀ ਰੈਂਕਿੰਗ ਨੂੰ ਲੈ ਕੇ ਕਪਿਲ ਸਿੱਬਲ ਦਾ ਤੰਜ਼, ‘ਵਧਾਈ ਹੋਵੇ ਮੋਦੀ ਜੀ’
ਉਹਨਾਂ ਨੂੰ ਬਚਾਉਣ ਗਏ ਬੱਗਾ ਸਿੰਘ ਨੂੰ ਸਥਾਨਕ ਲੋਕਾਂ ਨੇ ਬਾਹਰ ਕੱਢਿਆ, ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।