
ਇਕ ਦੀ ਹਾਲਤ ਗੰਭੀਰ
ਬਿਜਨੌਰ: ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਵਿਆਹ ਸਮਾਗਮ ਤੋਂ ਵਾਪਸ ਆਉਂਦੇ ਸਮੇਂ ਨੌਜਵਾਨਾਂ ਦੀ ਕਾਰ ਛੱਪੜ ਵਿੱਚ ਪਲਟ ਗਈ ਅਤੇ ਵੱਡਾ ਹਾਦਸਾ ਵਾਪਰ ਗਿਆ। ਇਸ ਦਰਦਨਾਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
Accident
ਹੋਰ ਵੀ ਪੜ੍ਹੋ: ਬਠਿੰਡਾ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਸਵਾਰ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸਨ। ਇਹ ਸਾਰੇ ਨੌਜਵਾਨ ਬਰਾਤ ਵਿੱਚ ਸ਼ਾਮਲ ਹੋਣ ਆਏ ਸਨ। ਵਾਪਸ ਪਰਤਦੇ ਸਮੇਂ ਉਹ ਰਸਤਾ ਭੁੱਲ ਗਏ। ਇਸ ਦੌਰਾਨ ਕਾਰ ਬੇਕਾਬੂ ਹੋ ਗਈ ਅਤੇ ਛੱਪੜ ਵਿੱਚ ਪਲਟ ਗਈ।
Accident
ਹੋਰ ਵੀ ਪੜ੍ਹੋ: ਭਾਰਤ ਵਿਚ ਇਨ੍ਹਾਂ 7 ਥਾਵਾਂ 'ਤੇ ਰਾਵਣ ਦੀ ਕੀਤੀ ਜਾਂਦੀ ਹੈ ਪੂਜਾ, ਨਹੀਂ ਸਾੜੇ ਜਾਂਦੇ ਪੁਤਲੇ
ਇਸ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ ਵਿੱਚੋਂ ਦੋ ਰੋਸ਼ਨਪੁਰ ਪ੍ਰਤਾਪ ਪਿੰਡ ਦੇ ਹਨ ਅਤੇ ਇੱਕ ਟਾਕੀਪੁਰ ਦਾ ਹੈ। ਇਸ ਦੇ ਨਾਲ ਹੀ ਇੱਕ ਨੌਜਵਾਨ ਚੰਡਕ ਥਾਣਾ ਮੰਡਾਵਰ ਦਾ ਵਸਨੀਕ ਹੈ।
ਹੋਰ ਵੀ ਪੜ੍ਹੋ: ਰੋਜ਼ੀ ਰੋਟੀ ਲਈ ਆਸਟ੍ਰੇਲੀਆ ਗਈ ਪੰਜਾਬਣ ਕੁੜੀ ਦੀ ਭੇਦਭਰੇ ਹਾਲਾਤਾਂ 'ਚ ਮਿਲੀ ਲਾਸ਼