
ਕੀਮਤਾਂ ਚ ਦੋ-ਦੋ ਰੁਪਏ ਦੀ ਕੀਤਾ ਗਿਆ ਵਾਧਾ
ਨਵੀਂ ਦਿੱਲੀ: ਦੀਵਾਲੀ 'ਚ ਹੁਣ ਇਕ ਹਫਤਾ ਬਾਕੀ ਹੈ ਅਤੇ ਤਿਉਹਾਰਾਂ ਤੋਂ ਠੀਕ ਪਹਿਲਾਂ ਲੋਕਾਂ ਵੱਡਾ ਝਟਕਾ ਲੱਗਾ ਹੈ। ਦੁੱਧ ਸਪਲਾਈ ਕਰਨ ਵਾਲੀ ਕੰਪਨੀ ਅਮੂਲ ਤੇ ਵੇਰਕਾ ਨੇ ਦੁੱਧ ਦੀਆਂ ਕੀਮਤਾਂ ਵਿੱਚ ਦੋਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਹੁਣ ਲੋਕਾਂ ਨੂੰ ਇੱਕ ਲੀਟਰ ਅਮੂਲ ਦੁੱਧ ਦੇ ਪੈਕੇਟ 'ਤੇ 61 ਰੁਪਏ ਦੀ ਬਜਾਏ 63 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ ਅੱਧਾ ਲੀਟਰ ਦੁੱਧ ਦੀ ਕੀਮਤ ਵਧਣ ਤੋਂ ਬਾਅਦ ਹੁਣ ਇਹ 32 ਰੁਪਏ ਹੋ ਗਈ ਹੈ।
ਦਰਅਸਲ, ਦਿੱਲੀ ਵਿੱਚ ਦੁੱਧ ਦੀ ਮੁੱਖ ਸਪਲਾਈ ਅਮੂਲ ਦੁਆਰਾ ਕੀਤੀ ਜਾਂਦੀ ਹੈ। ਅਜਿਹੇ 'ਚ ਕਰੀਮ ਵਾਲੇ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਆਮ ਆਦਮੀ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ।
ਇਸ ਦੇ ਨਾਲ ਹੀ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜਲਦੀ ਹੀ ਅਮੂਲ ਦੀ ਤਰ੍ਹਾਂ ਮਦਰ ਡੇਅਰੀ ਵੀ ਸੂਬੇ 'ਚ ਦੁੱਧ ਦੀਆਂ ਕੀਮਤਾਂ ਵਧਾ ਸਕਦੀ ਹੈ, ਜਿਸ ਨਾਲ ਮਹਿੰਗਾਈ ਹੋਰ ਵਧ ਸਕਦੀ ਹੈ। ਇਸ ਦੇ ਨਾਲ ਹੀ ਵੇਰਕਾ ਨੇ 1 ਲੀਟਰ ਦੁੱਧ ਦੀ ਕੀਮਤ ਵਿੱਚ 2 ਰੁਪਏ ਦਾ ਵਾਧਾ ਕੀਤਾ ਹੈ, ਜਦੋਂ ਕਿ ਡੇਢ ਲੀਟਰ ਦੇ ਪੈਕੇਟ ਦੀ ਕੀਮਤ ਵਿੱਚ 1 ਰੁਪਏ ਦਾ ਵਾਧਾ ਕੀਤਾ ਗਿਆ ਹੈ।