
ਏਅਰ ਕੁਆਲਿਟੀ ਇੰਡਕੈਸ (AQI) ਪਹੁੰਚਿਆ 500 ਦੇ ਪਾਰ
ਨਵੀਂ ਦਿੱਲੀ : ਰਾਜਧਾਨੀ ਦਿੱਲੀ ਸਮੇਤ ਉੱਤਰ ਭਾਰਤ ਵਿਚ ਏਅਰ ਕੁਆਲਿਟੀ ਇੰਡੈਕਸ ਆਸਮਾਨ ਨੂੰ ਛੂਹ ਰਿਹਾ ਹੈ। ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਅਤੇ ਕੁੱਝ ਦਿਖਾਈ ਨਹੀਂ ਦੇ ਰਿਹਾ ਹੈ, ਜਿਸ ਦੇ ਕਰਕੇ ਲੋਕਾਂ ਦਾ ਬੁਰਾ ਹਾਲ ਹੈ। ਇਕ ਵਾਰ ਫਿਰ ਦਿੱਲੀ ਵਿਚ ਏਅਰ ਕੁਆਲਿਟੀ ਇੰਡਕੈਸ (AQI) 500 ਨੂੰ ਪਾਰ ਕਰ ਚੁੱਕਿਆ ਹੈ। ਸਿਰਫ਼ ਦਿੱਲੀ ਹੀ ਨਹੀਂ ਬਲਕਿ ਆਸਪਾਸ ਦੇ ਇਲਾਕਿਆਂ ਦੀ ਹਾਲਤ ਵੀ ਬਹੁਤ ਖ਼ਰਾਬ ਹੈ। ਫਿਰ ਚਾਹੇ ਗੱਲ ਦਿੱਲੀ ਨਾਲ ਲੱਗੇ ਉੱਤਰ ਪ੍ਰਦੇਸ਼ ਦੀ ਹੋਵੇ ਜਾਂ ਫਿਰ ਹਰਿਆਣਾ ਦੇ ਸ਼ਹਿਰ ਦੀ, ਹਰ ਥਾਂ ਇੱਕੋ ਜਿਹਾ ਹਾਲ ਹੈ।
File Photo
ਰਾਜਧਾਨੀ ਦਿੱਲੀ ਵਿਚ ਇਕ ਵਾਰ ਫਿਰ AQI ਬਹੁਤ ਵੱਧ ਗਿਆ ਹੈ। ਅੱਜ ਸ਼ੁੱਕਰਵਾਰ ਨੂੰ ਦਿੱਲੀ ਦੇ ਕਈਂ ਇਲਾਕਿਆਂ ਵਿਚ ਪ੍ਰਦੂਸ਼ਣ ਦਾ ਪੱਧਰ 500 ਦੇ ਪਾਰ ਪਹੁੰਚ ਗਿਆ ਹੈ। ਇਹ ਅੰਕੜੇ ਦਵਾਰਕਾ ਵਿਚ ਲਗਭਗ 800 ਅਤੇ ਪੰਜਾਬੀ ਬਾਗ ਵਿਚ 777 ਦਰਜ ਕੀਤੇ ਗਏ ਹਨ ।ਸ਼ਹਿਰ ਵਿਚ ਧੁੰਦ ਦੇ ਕਾਰਨ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਹੈ।
File Photo
ਦਿੱਲੀ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਸ਼ਹਿਰਾਂ ਵਿਚ ਵੀ ਬੁਰ ਹਾਲ ਹੈ। ਐਨਸੀਆਰ ਖੇਤਰ ਵਿਚ ਆਉਣ ਵਾਲੇ ਨੋਇਡਾ, ਗਾਜ਼ੀਆਬਾਦ ਅਤੇ ਬਾਗਪਤ ਵਰਗੇ ਸ਼ਹਿਰਾਂ ਵਿਚ AQI ਦਾ ਪੱਧਰ 600 ਦੇ ਨੇੜੇ ਪਹੁੰਚ ਗਿਆ ਹੈ। ਨੋਇਡਾ ਸੈਕਟਰ 62 ਵਿਚ ਸ਼ੁੱਕਰਵਾਰ ਸਵੇਰੇ AQI ਦਾ ਪੱਧਰ 525 ਅਤੇ ਸੈਕਟਰ 125 ਵਿਚ 630 ਤੱਕ ਪਹੁੰਚ ਗਿਆ ਹੈ। ਉੱਧਰ ਗੁਰੂਗ੍ਰਾਮ ਨੂੰ ਵੀ ਧੰਦ ਦੀ ਚਾਦਰ ਨੇ ਆਪਣੇ ਘੇਰੇ ਵਿਚ ਲੈ ਲਿਆ ਹੈ। ਲੋਕਾਂ ਦਾ ਘੁੰਮਣਾ, ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ।