
ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਮੁਰਾਰ ਰੋਡ ਸਥਿਤ 200 ਫੁੱਟ ਉੱਚੀ ਇਕ ਪਾਣੀ ਦੀ ਟੈਂਕੀ ‘ਤੇ ਸਾਨ੍ਹ ਪੌੜੀਆਂ ਦੇ ਸਹਾਰੇ ਉੱਪਰ ਚੜ੍ਹ ਗਿਆ
ਨਵੀਂ ਦਿੱਲੀ: ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਮੁਰਾਰ ਰੋਡ ਸਥਿਤ 200 ਫੁੱਟ ਉੱਚੀ ਇਕ ਪਾਣੀ ਦੀ ਟੈਂਕੀ ‘ਤੇ ਸਾਨ੍ਹ ਪੌੜੀਆਂ ਦੇ ਸਹਾਰੇ ਉੱਪਰ ਚੜ੍ਹ ਗਿਆ ਅਤੇ ਉੱਥੇ ਜਾ ਕੇ ਫਸ ਗਿਆ। ਟੈਂਕੀ ‘ਤੇ ਚੜ੍ਹੇ ਸਾਨ੍ਹ ਨੂੰ ਦੇਖ ਸਾਰੇ ਹੈਰਾਨ ਹੋ ਗਏ। ਇਸ ਦੀ ਸੂਚਨਾ ਉੱਥੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਨੂੰ ਦਿੱਤੀ। ਇਸ ਤੋਂ ਬਾਅਦ ਪ੍ਰਸ਼ਾਸਨ ਦੀ ਗਊ ਰੱਖਿਆ ਟੀਮ ਮੌਕੇ ‘ਤੇ ਪਹੁੰਚੀ।
Bull climbs 200 ft high water tank
ਇਸ ਤੋਂ ਬਾਅਦ ਲਗਭਗ 8 ਘੰਟੇ ਤੱਕ ਬਚਾਅ ਕਾਰਜ ਚਲਾਇਆ ਅਤੇ ਸਾਨ੍ਹ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ ਗਿਆ। ਇਹ ਘਟਨਾ ਬੁੱਧਵਾਰ ਰਾਤ ਦੀ ਹੈ। ਪੌੜੀਆਂ ਦੇ ਸਹਾਰੇ ਕਿਸੇ ਨਾ ਕਿਸੇ ਤਰ੍ਹਾਂ ਸਾਨ੍ਹ ਟੈਂਕੀ ‘ਤੇ ਚੜ੍ਹ ਗਿਆ ਸੀ। ਪਰ ਥਾਂ ਘੱਟ ਹੋਣ ਦੇ ਕਾਰਨ ਉਹ ਮੁੜ ਨਹੀਂ ਸਕਿਆ ਅਤੇ ਉੱਥੇ ਹੀ ਫਸ ਗਿਆ। ਵੀਰਵਾਰ ਸਵੇਰੇ ਜਦੋਂ ਲੋਕਾਂ ਨੇ ਸਾਨ੍ਹ ਨੂੰ ਫਸਿਆ ਹੋਇਆ ਦੇਖਿਆ ਤਾਂ ਉਹਨਾਂ ਨੇ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ।
Bull climbs 200 ft high water tank
ਇਸ ਤੋਂ ਬਾਅਦ ਬਚਾਅ ਕਾਰਜ ਚਾਲੂ ਹੋਇਆ ਅਤੇ ਕਰੇਨ ਬੁਲਾਈ ਗਈ । ਸਾਨ੍ਹ ਨੂੰ ਟੈਂਕੀ ਤੋਂ ਉਤਾਰਨ ਲਈ ਪਸ਼ੂਆਂ ਦੇ ਡਾਕਟਰ ਨੂੰ ਵੀ ਬੁਲਾਇਆ ਗਿਆ। ਉਹਨਾਂ ਨੇ ਸਾਨ੍ਹ ਨੂੰ ਬੇਹੌਸ਼ ਕੀਤਾ ਅਤੇ ਫਿਰ ਕਰੇਨ ਦੀ ਮਦਦ ਨਾਲ ਸਾਨ੍ਹ ਨੂੰ ਹੇਠਾਂ ਉਤਾਰਿਆ ਗਿਆ। ਸਾਨ੍ਹ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।